ਹਰਿਆਣਾ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਸਿੰਗਲ ਡੋਨਰ ਪਲੇਟਲੈਟਸ ਦੀ ਸ਼ੁਰੂਆਤ ਕਰਨ ਵਾਲਾ ਉੱਤਰੀ ਖੇਤਰ ਦਾ ਪਹਿਲਾ ਰਾਜ ਬਣਿਆ – ਨਾਇਬ ਸਿੰਘ ਸੈਣੀ
ਚੰਡੀਗੜ੍ਹ, 5 ਮਈ — ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਸਿੰਗਲ ਡੋਨਰ ਪਲੇਟਲੈਟਸ ਦੀ ਸ਼ੁਰੂਆਤ ਕਰਨ ਵਾਲਾ ਹਰਿਆਣਾ ਉੱਤਰੀ ਖੇਤਰ ਵਿੱਚ ਪਹਿਲਾ ਰਾਜ ਬਣ ਗਿਆ ਹੈ। ਡੇਂਗੂ ਦੇ ਮਰੀਜ਼ਾਂ ਨੂੰ 11 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਸੂਬੇ ਵਿੱਚ ਕੁੱਲ 154 ਬਲੱਡ ਸੈਂਟਰ ਕੰਮ ਕਰ ਰਹੇ ਹਨ। ਸਰਕਾਰ ਨੇ ਪਿਛਲੇ ਸਾਲ ਨਿਰਧਾਰਿਤ 3 ਲੱਖ 30 ਹਜ਼ਾਰ ਯੂਨਿਟ ਖੂਨ ਦੇ ਟੀਚੇ ਤੋਂ ਵੱਧ ਕੇ 4 ਲੱਖ 50 ਹਜ਼ਾਰ ਯੂਨਿਟਾਂ ਤੋਂ ਵੱਧ ਖੂਨ ਇਕੱਠਾ ਕੀਤਾ। ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਸਾਲ 2024-25 ਵਿੱਚ ਸਭ ਤੋਂ ਵੱਧ ਖੂਨਦਾਨ ਕਰਨ ਲਈ, ਖੂਨਦਾਨ ਵਿੱਚ ਉੱਤਮਤਾ ਲਈ ਲਗਾਤਾਰ ਦੂਜੇ ਸਾਲ ਪੁਰਸਕਾਰ ਮਿਲਿਆ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਕੁਰੂਕਸ਼ੇਤਰ ਦੇ ਲਾਡਵਾ ਵਿਖੇ ਕੇਂਦਰੀ ਊਰਜਾ ਅਤੇ ਹਾਊਸਿੰਗ ਮੰਤਰੀ ਸ਼੍ਰੀ ਮਨੋਹਰ ਲਾਲ ਦੇ ਜਨਮ ਦਿਨ 'ਤੇ ਕਰਵਾਏ ਗਏ ਪ੍ਰੋਗਰਾਮ ਵਿੱਚ...








