ਮੁੱਖ ਮੰਤਰੀ ਨੇ 8 ਜੂਨ 2026 ਨੂੰ ਸੂਬੇ ਤੋਂ ਵਿਸ਼ਾਲ ਸੋਮਨਾਥ ਯਾਤਰਾ ਕੱਢਣ ਦੀ ਕੀਤੀ ਘੋਸ਼ਣਾ
ਚੰਡੀਗੜ੍ਹ, 5 ਮਈ — ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦਿਆਂ ਕਿਹਾ ਕਿ 8 ਜੂਨ, 2026 ਨੂੰ ਸੂਬੇ ਤੋਂ ਇੱਕ ਵਿਸ਼ਾਲ ਸੋਮਨਾਥ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਸੋਮਨਾਥ ਮੰਦਰ ਸਾਡੀ ਅਟੁੱਟ ਆਸਥਾ, ਸੱਭਿਆਚਾਰਕ ਵਿਰਾਸਤ ਅਤੇ ਸਵੈ-ਮਾਣ ਦੇ ਪੁਨਰਜਾਗਰਣ ਦਾ ਪ੍ਰਤੀਕ ਹੈ। ਭਾਰਤ ਦੀ ਸੱਭਿਆਚਾਰਕ ਚੇਤਨਾ ਦੇ ਪ੍ਰਤੀਕ ਭਗਵਾਨ ਸ੍ਰੀ ਸੋਮਨਾਥ ਮਹਾਂਦੇਵ ਜਯੋਤਿਰਲਿੰਗ ਦੀ ਪਵਿੱਤਰ ਧਰਤੀ ਪ੍ਰਤੀ ਡੂੰਘੀ ਸ਼ਰਧਾ ਅਤੇ ਆਸਥਾ ਹੈ। ਭਾਰਤ ਸਰਕਾਰ ਵੱਲੋਂ 'ਸੋਮਨਾਥ ਸਵੈਮਾਨ ਉਤਸਵ - 1000 ਸਾਲ ਦੀ ਅਟੁੱਟ ਆਸਥਾ' ਦੇ ਤਹਿਤ 11 ਜਨਵਰੀ, 2027 ਤੱਕ ਇੱਕ ਸਾਲਾ ਰਾਸ਼ਟਰੀ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਮੰਗਲਵਾਰ ਨੂੰ ਕੁਰੂਕਸ਼ੇਤਰ ਰੇਲਵੇ ਸਟੇਸ਼ਨ 'ਤੇ ਆਯੋਜਿਤ 'ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ' ਸਮਾਗਮ ਵਿੱਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਵਿਸ਼ੇਸ਼ ਰੇ...








