ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਨ ਨੂੰ ਲੈ ਕੇ ਸਰਕਾਰ ਚੌਕਸ – ਸ਼ਰੂਤੀ ਚੌਧਰੀ
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੜ੍ਹ ਪ੍ਰਬੰਧਨ ਨੂੰ ਲੈ ਕੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸੰਭਾਵਿਤ ਹੜ੍ਹ ਦੇ ਹਾਲਾਤ ਨਾਲ ਨਜਿਠਣ ਲਈ ਸਮੇਂ ਰਹਿੰਦੇ ਸਾਰੇ ਜਰੂਰੀ ਤਿਆਰੀਆਂ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਹੜ੍ਹ ਸਬੰਧੀ ਸਾਰੇ ਕੰਮਾਂ ਲਈ ਇਸ ਹਫਤੇ ਦੇ ਅੰਦਰ ਟੈਂਡਰ ਮੰਗੇ ਜਾਣ, ਤਾਂ ਜੋ ਕੰਮਾਂ ਵਿੱਚ ਕਿਸੇ ਤਰ੍ਹਾ ਦੀ ਦੇਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਦਾ ਭੁਗਤਾਨ ਐਸਈ, ਐਕਸਈਐਨ, ਜੇਈ ਅਤੇ ਸਬੰਧਿਤ ਸਰਪੰਚਾਂ ਵੱਲੋਂ ਤਸਦੀਕ ਦੇ ਬਾਅਦ ਕੀਤਾ ਜਾਵੇਗਾ, ਜਿਸ ਨਾਲ ਪਾਰਦਰਸ਼ਿਤਾ ਅਤੇ ਗੁਣਵੱਤਾ ਯਕੀਨੀ ਹੋ ਸਕੇ।
ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਗਾਦ...








