ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਯੋਧਿਆ ਲਈ ਤੀਰਥ ਯਾਤਰੀਆਂ ਦੀ ਅੰਬਾਲਾ ਤੋਂ ਵਿਸ਼ੇਸ਼ ਟ੍ਰੇਨ ਨੂੰ ਕੀਤਾ ਰਵਾਨਾ
ਚੰਡੀਗੜ੍ਹ, 28 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਤੋਂ ਅਯੋਧਿਆ ਲਈ ਤੀਰਥ ਯਾਤਰੀਆਂ ਦੀ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਗਲੇ ਮਹੀਨੇ ਅਪ੍ਰੈਲ ਦੇ ਆਖਰੀ ਹਫ਼ਤੇ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ (ਨੰਦੇੜ, ਮਹਾਰਾਸ਼ਟਰ) ਲਈ ਤੀਰਥ ਯਾਤਰੀਆਂ ਵਾਸਤੇ ਵਿਸ਼ੇਸ਼ ਟ੍ਰੇਨ ਜਾਵੇਗੀ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਤੀਰਥ ਯਾਤਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਪੂਰੇ ਹਰਿਆਣਾ ਲਈ ਇੱਕ ਇਤਿਹਾਸਕ ਅਤੇ ਭਾਵੁਕ ਪਲ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੀ ਇਸ ਪਵਿੱਤਰ ਧਰਤੀ ਤੋਂ ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ, ਅਯੁੱਧਿਆ ਧਾਮ ਲਈ ਇਸ ਵਿਸ਼ੇਸ਼ ਤੀਰਥ ਟ੍ਰੇਨ ਨੂੰ ਰਵਾਨਾ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਬਹੁਤ ਮਾਣ ਅਤੇ ਗੌਰਵ ਦਾ ਅਨੁਭਵ ਹੋ ਰਿਹਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਯੋਧਿਆ ਵਿੱਚ ਬਣਿਆ ਭਗਵਾਨ ਸ੍ਰੀ ਰਾਮ ਜੀ ਦਾ ਆਲੀਸ਼ਾਨ, ਵੱਡਾ ...







