ਸ਼ਾਹਜ਼ਾਦਪੁਰ ਦੇ ਸਰਕਾਰੀ ਮਹਿਲਾ ਕਾਲਜ ਦਾ ਨਾਮ ਹੁਣ ਹੋਵੇਗਾ ‘ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ’ – ਸਿੱਖਿਆ ਮੰਤਰੀ ਮਹੀਪਾਲ ਢਾਂਡਾ
ਚੰਡੀਗੜ੍ਹ, 10 ਜੁਲਾਈ - ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮਹਿਲਾ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਅਤੇ ਸਾਡੇ ਅਮੀਰ ਸੱਭਿਆਚਾਰਕ ਇਤਿਹਾਸ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਮੁੱਖ ਮੰਤਰੀ ਦੇ ਐਲਾਨ ਤਹਿਤ ਸ਼ਾਹਜ਼ਾਦਪੁਰ ਸਥਿਤ ਸਰਕਾਰੀ ਮਹਿਲਾ ਕਾਲਜ ਦਾ ਨਾਮ ਬਦਲ ਕੇ ਹੁਣ 'ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ, ਸ਼ਾਹਜ਼ਾਦਪੁਰ' ਕਰਨ ਦੇ ਪ੍ਰਸਤਾਵ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਮਹਾਰਾਣੀ ਪਦਮਾਵਤੀ ਦਾ ਜੀਵਨ ਤਿਆਗ, ਸਾਹਸ ਅਤੇ ਅਦੁੱਤੀ ਆਤਮ-ਸਨਮਾਨ ਦਾ ਪ੍ਰਤੀਕ ਹੈ। ਕਾਲਜ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖੇ ਜਾਣ ਨਾਲ ਨਾ ਸਿਰਫ਼ ਖੇਤਰ ਦੀਆਂ ਵਿਦਿਆਰਥਣਾਂ ਨੂੰ ਪ੍ਰੇਰਨਾ ਮਿਲੇਗੀ, ਸਗੋਂ ਉਹ ਰਾਸ਼ਟਰ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੀ ਸੰਜੀਦਗੀ ਨਾਲ ਸਮਝ ਸਕਣਗੀਆਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸ਼ਾਨਦਾਰ ਇਤਿਹਾਸ ਅਤੇ ਮਹਾਂਪੁਰਸ਼ਾਂ ਦੀਆਂ ਕੁਰਬਾਨੀਆਂ ਤੋਂ ...








