Monday, May 4
Shadow

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇਭਰ ਵਿੱਚ ਤਤੀਮਾ ਮਾਮਲਿਆਂ ਦੇ ਨਿਪਟਾਨ ਲਈ ਵਿਸ਼ੇਸ਼ ਅਭਿਆਨ ਚਲਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 6 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਰਾਜ ਉਦਯੋਗਿਕ ਅਤੇ ਅਵਸਰੰਚਨਾ ਵਿਕਾਸ ਨਿਗਮ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇਭਰ ਵਿੱਚ ਪੈਂਡਿੰਗ ਤਤੀਮਾ ਨਾਲ ਸਬੰਧਿਤ ਸਾਰੇ ਮਾਮਲਿਆਂ ਦਾ ਪ੍ਰਾਥਮਿਕਤਾ ਦੇ ਅਧਾਰ ‘ਤੇ ਜਲਦ ਨਿਪਟਾਨ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਦੇਰੀ ਕਾਰਨ ਆਮਜਨ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ, ਬੇਲੋੜੇ ਵਿਵਾਦ ਅਤੇ ਅਦਾਲਤੀ ਪ੍ਰਕਿਰਿਆਵਾਂ ਵੱਧੀਆਂ ਹਨ।

ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸੋਹਨਾ ਵਿਧਾਇਕ ਸ੍ਰੀ ਤੇਜਪਾਲ ਤੰਵਰ, ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜ਼ੂਦ ਰਹੇ। ਮੀਟਿੰਗ ਵਿੱਚ ਕੁੱਲ੍ਹ 15 ਮਾਮਲੇ ਰੱਖੇ ਗਏ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਨੇ 11 ਦਾ ਮੌਕੇ ‘ਤੇ  ਹੀ ਨਿਪਟਾਰਾ ਕੀਤਾ।

ਮੁੱਖ ਮੰਤਰੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਮਜਨ ਦੀ ਸਮੱਸਿਆਵਾਂ ਦੇ ਹੱਲ ਪ੍ਰਤੀ ਸੰਵੇਦਨਸ਼ੀਲਤਾ ਅਤੇ ਤੱਤਪਰਤਾ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਕੋਈ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਜਾਂ ਕੋਈ ਨਾਗਰਿਕ ਸਿੱਧੇ ਆਪਣੀ ਸ਼ਿਕਾਇਤ ਲੈ ਕੇ ਆਉਂਦਾ ਹੈ, ਉਸ ਦਾ ਪ੍ਰਾਥਮਿਕਤਾ ਨਾਲ ਜਲਦ ਅਤੇ ਪ੍ਰਭਾਵੀ ਹੱਲ ਯਕੀਨੀ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਸਿਰਫ ਕਾਰਵਾਈ ਕਰਨਾ ਨਹੀਂ ਸਗੋਂ ਲੋਕਾਂ ਨੂੰ ਰਾਹਤ ਪਹੁੰਚਾਉਣਾ ਅਤੇ ਉਨ੍ਹਾਂ ਦੀ ਸਮੱਸਿਆਵਾਂ ਦਾ ਸਮੇ ਸਿਰ ਨਿਪਟਾਨ ਕਰਨਾ ਹੋਣਾ ਚਾਹੀਦਾ ਹੈ ਤਾਂ ਜੋ ਸ਼ਾਸਨ ਵਿਵਸਥਾ ਪ੍ਰਤੀ ਆਮਜਨ ਦਾ ਭਰੋਸਾ ਹੋਰ ਵੱਧ ਮਜਬੂਤ ਹੋ ਸਕੇ।

ਰੇਜਾਂਗਲਾ ਅਤੇ ਅਤੁਲ ਕਟਾਰਿਆ ਚੌਕ ਦੇ ਸੌਂਦਰੀਕਰਨ ਅਤੇ ਸਵੱਛਤਾ ਤੇ ਜੋਰ

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਰੇਜਾਂਗਲਾ ਚੌਕ ਦੀ ਸਵੱਛਤਾ ਵਿਵਸਥਾ ਦਾ ਨੋਟਿਸ ਲੈਂਦੇ ਹੋਏ ਅਧਿਕਾਰਿਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਰੇਜਾਂਗਲਾ ਚੌਕ ਅਤੇ ਸ਼ਹੀਦ ਲੇਫਟਿਨੇਂਟ ਅਤੁਲ ਕਟਾਰਿਆ ਚੌਕ ਦਾ ਵਿਵਸਥਿਤ ਢੰਗ ਨਾਲ ਸੌਂਦਰੀਕਰਨ ਕੀਤਾ ਜਾਵੇ, ਨਾਲ ਹੀ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਰੇਜਾਂਗਲਾ ਸਮਾਰਕ ਦਾ ਸਮੁਚਿਤ ਸੌਂਦਰੀਕਰਨ, ਰੀਡਿਜਾਇਨਿੰਗ ਅਤੇ ਸੰਪੂਰਨ ਉੱਨਯਨ ਕੀਤਾ ਜਾਵੇ ਤਾਂ ਜੋ ਇਸ ਨੂੰ ਹੋਰ ਵੱਧ ਆਕਰਸ਼ਕ, ਗਰਿਮਾਪੂਰਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਥਾਨਾਂ ‘ਤੇ ਹਰਿਤ ਖੇਤਰ ਵਿਕਸਿਤ ਕੀਤੇ ਜਾਣ ਅਤੇ ਨਿਮਤ ਸਫਾਈ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ ਜਿਸ ਨਾਲ ਆਮਜਨ ਨੂੰ ਇੱਕ ਸਵੱਛ, ਵਿਵਸਥਿਤ ਅਤੇ ਆਕਰਸ਼ਕ ਵਾਤਾਵਰਨ ਦਾ ਅਨੁਭਵ ਹੋ ਸਕੇ।

ਦੌਲਤਾਬਾਦ ਵਿੱਚ ਖੇਤਾਂ ਦੇ ਰਸਤਿਆਂ ਤੇ ਕਬਜੇ ਦਾ ਮਾਮਲਾ, ਮੁੱਖ ਮੰਤਰੀ ਨੇ ਦਿੱਤੇ ਸਖ਼ਤ ਨਿਰਦੇਸ਼

ਪਿੰਡ ਦੌਲਤਾਬਾਦ ਤੋਂ ਆਏ ਇੱਕ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਜਾਣੂ ਕਰਾਇਆ ਕਿ ਉਸ ਦੇ ਖੇਤ ਤੱਕ ਜਾਣ ਵਾਲੇ ਤਕਰੀਬਨ 2 ਕਰਮ ਚੌੜੇ ਰਸਤੇ ‘ਤੇ ਦੋ ਬਿਲਡਰਸ ਵੱਲੋਂ ਅਵੈਧ ਕਬਜਾ ਕਰ ਦੀਵਾਰ ਖੜੀ ਕਰ ਦਿੱਤੀ ਗਈ ਹੈ ਜਿਸ ਨਾਲ ਉਸ ਦਾ ਅਤੇ ਹੋਰ ਗ੍ਰਾਮੀਣਾਂ ਦਾ ਖੇਤਾਂ ਵਿੱਚ ਆਣਾ-ਜਾਣਾ ਬਾਧਿਤ ਹੋ ਰਿਹਾ ਹੈ। ਇਸ ‘ਤੇ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰਿਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਬਜਾ ਹਟਵਾ ਕੇ ਰਸਤੇ ਨੂੰ ਮੂਲ ਸਵਰੂਪ ਵਿੱਚ ਬਹਾਲ ਕੀਤਾ ਜਾਵੇ ਅਤੇ ਸਬੰਧਿਤ ਬਿਲਡਰਸਾਂ ਪਾਸੋਂ ਦੋ-ਦੋ ਫੀਟ ਥਾਂ ਖਾਲੀ ਕਰਵਾਈ ਜਾਵੇ ਤਾਂ ਜੋ ਗ੍ਰਾਮੀਣਾਂ ਲਈ ਆਵਾਜਾਈ ਸੁਗਮ, ਸੁਰੱਖਿਅਤ ਅਤੇ ਵਿਵਸਥਿਤ ਰੂਪ ਨਾਲ ਯਕੀਨੀ ਕੀਤਾ ਜਾ ਸਕੇ।

ਸੈਕਟਰ-10 ਵਿੱਚ ਨਵੇਂ ਆਧੁਨਿਕ ਸੀਵਰੇਜ ਸਿਸਟਮ ਲਈ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼

ਸੈਕਟਰ-10 ਤੋਂ ਆਏ ਆਰਡਬਲੂਏ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਜਾਣੂ ਕਰਾਇਆ ਕਿ ਖੇਤਰ ਵਿੱਚ ਪੁਰਾਣੇ ਸੀਵਰੇਜ ਸਿਸਟਮ ਹੋਣ ਕਾਰਨ ਬਾਰ-ਬਾਰ ਓਵਰਫਲੋ ਦੀ ਸਮੱਸਿਆ ਪੈਦਾ ਹੋ ਰਹੀ ਹੈ ਜਿਸ ਨਾਲ ਸਥਾਨਕ ਨਿਵਾਸਿਆਂ ਨੂੰ ਗੰਭੀਰ ਅਸਹੂਲਤ ਦਾ ਸਾਮਨਾ ਕਰਨਾ ਪੈਅ ਰਿਹਾ ਹੈ। ਇਸ ‘ਤੇ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੈਕਟਰ ਲਈ ਆਧੁਨਿਕ ਅਤੇ ਸਮਰਥ ਸੀਵਰੇਜ ਸਿਸਟਮ ਦਾ ਵਿਸਥਾਰ ਪ੍ਰਸਤਾਵ ਜਲਦ ਤਿਆਰ ਕੀਤਾ ਜਾਵੇ, ਤਾਂ ਜੋ ਸਥਾਈ ਹੱਲ ਯਕੀਨੀ ਹੋ ਸਕੇ।

ਇਸ ਮੌਕੇ ‘ਤੇ ਗੁਰੂਗ੍ਰਾਮ ਦੀ ਮੇਅਰ ਰਾਜਰਾਨੀ ਮੱਲਹੋਤਰਾ, ਪ੍ਰਧਾਨ ਸਲਾਹਕਾਰ ਡੀ.ਐਸ.ਢੇਸੀ, ਜੀਐਮਡੀਏ ਦੇ ਸੀਈਓ ਪੀ.ਸੀ.ਮੀਣਾ, ਡੀਸੀ ਅਜੈ ਕੁਮਾਰ, ਮੁੱਖ ਮੰਤਰੀ ਦੇ ਓਐਸਡੀ ਅਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲਿਆ, ਏਡੀਸੀ ਸੋਨੂ ਭੱਟ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਰਹੇ।

Leave a Reply

Your email address will not be published. Required fields are marked *