Monday, May 4
Shadow

ਸੂਬੇ ਵਿੱਚ ਮਾਹਰ ਡਾਕਟਰਾਂ ਦੀ ਨਹੀਂ ਰਹੇਗੀ ਕਮੀ – ਸਿਹਤ ਮੰਤਰੀ ਆਰਤੀ ਸਿੰਘ ਰਾਓ

ਚੰਡੀਗੜ੍ਹ, 6 ਅਪ੍ਰੈਲ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੂਬੇ ਦੀ ਸਿਹਤ ਸੇਵਾਵਾਂ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ 195 ਅਸਾਮੀਆਂ ‘ਤੇ ਕੰਟ੍ਰੈਕਟ ਆਧਾਰ ‘ਤੇ ਭਰਤੀ ਕੀਤੀ ਜਾਵੇਗੀ।

          ਸਿਹਤ ਮੰਤਰੀ ਨੇ ਦਸਿਆ ਕਿ ਇਹ ਭਰਤੀ ਪ੍ਰਕ੍ਰਿਆ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਮੈਰਿਟ ਆਧਾਰ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਨੁੰਹ ਜਿਲ੍ਹਾ ਨੂੰ ਛੱਡ ਕੇ ਹੋਰ ਜਿਲ੍ਹਿਆਂ ਲਈ ਚੋਣ ਕੀਤੇ ਮਾਹਰ ਡਾਕਟਰਾਂ ਵਿੱਚ ਐਮਬੀਬੀਐਸ ਅਤੇ ਡਿਪਲੋਮਾ ਦੀ ਯੋਗਤਾ ਵਾਲੇ ਮਾਹਰ ਡਾਕਟਰਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਅਤੇ ਐਮਬੀਬੀਐਸ ਅਤੇ ਐਮਡੀ/ਐਮਐਸ/ਡੀਐਨਬੀ ਯੋਗਤਾ ਵਾਲੇ ਮਾਹਰ ਡਾਕਟਰਾਂ ਨੂੰ 1.50 ਲੱਖ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

          ਵਿਸ਼ੇਸ਼ ਤੌਰ ‘ਤੇ ਨੁੰਹ ਜਿਲ੍ਹਾ ਦੇ ਲਈ ਚੋਣ ਕੀਤੇ ਮਾਹਰ ਡਾਕਟਰਾਂ ਵਿੱਚ ਐਮਬੀਬੀਐਸ ਅਤੇ ਡਿਪਲੋਮਾ ਦੀ ਯੋਗਤਾ ਵਾਲੇ ਮਾਹਰ ਡਾਕਟਰਾਂ ਨੂੰ 1.50 ਲੱਖ ਰੁਪਏ ਪ੍ਰਤੀ ਮਹੀਨਾ ਅਤੇ ਐਮਬੀਬੀਐਸ ਅਤੇ ਐਮਡੀ/ਐਮਐਸ/ਡੀਐਨਬੀ ਯੋਗਤਾ ਵਾਲੇ ਮਾਹਰ ਡਾਕਟਰਾਂ ਨੂੰ 22 ਲੱਖ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

          ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਬਿਹਤਰ ਅਤੇ ਸਮੇਂਬੱਧ ਸਿਹਤ ਸੇਵਾਵਾਂ ਉਪਲਬਧ ਕਰਾਉਣਾ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਨਿਯੁਕਤੀ ਨਾਲ ਮਰੀਜਾਂ ਨੂੰ ਉੱਚ ਗੁਣਵੱਤਾ ਦੀ ਮੈਡੀਕਲ ਸਹੂਲਤ ਮਿਲੇਗੀ ਅਤੇ ਮੌਜੂਦਾ ਡਾਕਟਰਾਂ ‘ਤੇ ਕਾਰਜਭਾਰ ਵੀ ਘੱਟ ਹੋਵੇਗਾ।

          ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸਤਰੀ ਰੋਗ, ਬਾਲ ਰੋਗ, ਏਨੇਸਥੀਸਿਆ, ਮੈਡੀਸਿਨ, ਸਰਜਰੀ ਅਤੇ ਓਰਥੋਪੈਡਿਕਸ ਵਰਗੇ ਮਹਤੱਵਪੂਰਣ ਵਿਭਾਗਾਂ ਵਿੱਚ ਮਾਹਰ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇੰਨ੍ਹਾਂ ਵਿੱਚ ਸੱਭ ਤੋਂ ਵੱਧ ਅਹੁਦੇ ਇਸਤਰੀ ਰੋਗ ਅਤੇ ਬਾਲ ਰੋਗ ਵਿਭਾਗ ਵਿੱਚ ਹਨ, ਜਿਸ ਵਿੱਚ ਮਾਤਰ ਅਤੇ ਸ਼ਿਸ਼ੂ ਸਿਹਤ ਸੇਵਾਵਾਂ ਨੂੰ ਵਿਸ਼ੇਸ਼ ਰੂਪ ਨਾਲ ਮਜਬੂਤ ਕੀਤਾ ਜਾਵੇਗਾ।

          ਪ੍ਰਕ੍ਰਿਆ ਨੂੰ ਤੇਜ ਅਤੇ ਸਰਲ ਬਨਾਉਣ ਲਈ ਵਾਕ-ਇਨ ਇੰਟਰਵਿਊ ਰਾਹੀਂ ਚੋਣ ਕੀਤਾ ਜਾਵੇਗਾ। ਉਮੀਦਵਾਰਾਂ ਦਾ ਚੋਣ ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਆਧਾਰ ‘ਤੇ ਕੀਤਾ ਜਾਵੇਗਾ।

          ਸਿਹਤ ਮੰਤਰੀ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਪਬਲਿਕ ਸਿਹਤ ਢਾਂਚੇ ਨੂੰ ਮਜਬੂਤ ਕਰਨ ਅਤੇ ਦੂਰ-ਦਰਾਡੇ ਖੇਤਰਾਂ ਵਿੱਚ ਵੀ ਮਾਹਰ ਮੈਡੀਕਲ ਸੇਵਾਵਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਹੈ।

          ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਸ ਫੈਸਲੇ ਨਾਲ ਹਰਿਆਣਾ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਵਰਨਣਯੋਗ ਸੁਧਾਰ ਹੋਵੇਗਾ ਅਤੇ ਆਮ ਜਨਤਾ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।

Leave a Reply

Your email address will not be published. Required fields are marked *