ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ
ਨਵੀਂ ਦਿੱਲੀ, 20 ਫਰਵਰੀ : ਸੂਬੇ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਨੂੰ ਤਕਨਾਲੋਜੀ ਪੱਖੋਂ ਹੋਰ ਨਿਪੁੰਨ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦਾ ਉੱਚ-ਪੱਧਰੀ ਵਫ਼ਦ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਇੰਡੀਆ ਏ.ਆਈ. ਇੰਪੈਕਟ ਐਕਸਪੋ 2026 ਵਿੱਚ ਸ਼ਾਮਲ ਹੋਇਆ, ਜਿੱਥੇ ਉਨ੍ਹਾਂ ਨੇ ਸੂਬੇ ਦੇ ਵਿਸ਼ਾਲ ਸਕੂਲੀ ਢਾਂਚੇ ਲਈ ਮਨਸੂਈ ਬੌਧਿਕਤਾ ਅਧਾਰਤ ਵਿਸਥਾਰਤ ਸੰਭਾਵਨਾਵਾਂ ਅਤੇ ਸਿੱਖਿਆ ਦੇ ਹੋਰ ਉਸਾਰੂ ਨਤੀਜਿਆਂ ਵਾਸਤੇ ਸਮਾਧਾਨ ਤਲਾਸ਼ਣ ਲਈ ਵਿਸ਼ਵ ਪੱਧਰੀ ਤਕਨੀਕੀ ਖੇਤਰ ਦੇ ਦਿੱਗਜਾਂ ਅਤੇ ਕੇਂਦਰ ਸਰਕਾਰ ਦੇ ਅਦਾਰਿਆਂ ਨਾਲ ਲੜੀਵਾਰ ਰਣਨੀਤਕ ਵਿਚਾਰ-ਵਟਾਂਦਰਿਆਂ ‘ਚ ਹਿੱਸਾ ਲਿਆ।
ਪ੍ਰਦਰਸ਼ਨੀ ਹਾਲਾਂ ਦੇ ਵਿਆਪਕ ਦੌਰੇ, ਜਿਸ ਮੌਕੇ ਉਨ੍ਹਾਂ ਨਾਲ ਸਕੂਲ ਸਿੱਖਿਆ ਦੇ ਸਕੱਤਰ ਸੋਨਾਲੀ ਗਿਰਿ, ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਡੀ.ਜੀ.ਐਸ.ਈ ਸ੍ਰੀ ਅਰਵਿੰਦ ਵੀ ਮੌਜੂਦ ਸਨ, ਦੌਰਾਨ ਸਿੱਖਿਆ ਮੰਤਰੀ ਨੇ ਗੂਗਲ, ਡੇਲੋਇਟ, ਇੰਟੈਲ, ਓਪਨ ਏਆਈ, ਨਵੀਡੀਆ ਅਤੇ ਡੈਲ ਸਮੇਤ ਪ੍ਰਮੁੱਖ ਵਿਸ਼ਵ ...








