ਸਪੀਕਰ ਸੰਧਵਾਂ ਦੀਆਂ ਹਦਾਇਤਾਂ ਅਨੁਸਾਰ ਪਿੰਡ ਕੰਮੇਆਣਾ ਦੇ ਕਿਸਾਨਾਂ ਦੀ ਸਹੂਲਤ ਲਈ ਸਵਾ ਕਰੋੜ ਤੋਂ ਵੱਧ ਦੀ ਲਾਗਤ ਨਾਲ ਨਵਾਂ ਪੁਲ ਜਲਦ ਬਣਕੇ ਤਿਆਰ ਹੋਵੇਗਾ – ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ
ਕੋਟਕਪੂਰਾ 3 ਮਾਰਚ- ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੰਘੇਆਣਾ ਡਰੇਨ ਦੀ ਬੁਰਜੀ RD 86270 ‘ਤੇ ਢਹਿ ਚੁੱਕੇ ਆਰਜ਼ੀ ਪੁਲ ਦੀ ਥਾਂ ਮਜ਼ਬੂਤ ਕੰਕਰੀਟ ਪੁਲ ਜਲਦ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਜਾਣਕਾਰੀ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਕੁੱਲ ₹1,33,67,009/- ਦੀ ਲਾਗਤ ਆਉਣ ਦਾ ਅਨੁਮਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਸਥਾਨ ‘ਤੇ ਪਹਿਲਾਂ ਤਿੰਨ ਫੁੱਟ ਡਾਇਆ ਪਾਈਪਾਂ ਨਾਲ ਬਣਿਆ ਆਰਜ਼ੀ ਫੀਲਡ ਪਾਥ ਪੁਲ ਮੌਜੂਦ ਸੀ, ਜਿਸ ਰਾਹੀਂ ਜ਼ਮੀਨ ਮਾਲਕ ਡਰੇਨ ਤੋਂ ਪਾਰ ਆਪਣੀ ਜ਼ਮੀਨ ਦੀ ਕਾਸ਼ਤ ਅਤੇ ਰੱਖ-ਰਖਾਵ ਲਈ ਆਵਾਜਾਈ ਕਰਦੇ ਸਨ।
ਜੁਲਾਈ ਮਹੀਨੇ ਦੀਆਂ ਭਾਰੀ ਬਾਰਿਸ਼ਾਂ ਦੌਰਾਨ ਡਰੇਨ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪੁਲ ਉੱਪਰਲੀ ਮਿੱਟੀ ਖਿਸਕ ਗਈ ਅਤੇ ਆਰਜ਼ੀ ਢਾਂਚਾ ਢਹਿ ਗਿਆ। ਇਸ ਨਾਲ ਪਿੰਡ ਕੰਮੇਆਣਾ ਦੇ ਕਈ ਕਿਸਾਨਾਂ ਲਈ ਡਰੇਨ ਤੋਂ ਪਾਰਲੇ ਰਕਬੇ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ।
ਪਿੰਡ ਵਾਸੀ...








