ਮੋਦੀ ਜੀ ਪੁਲਿਸ ਦੇ ਦਮ ‘ਤੇ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ- ਕੇਜਰੀਵਾਲ
ਨਵੀਂ ਦਿੱਲੀ, 29 ਜੁਲਾਈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਮੋਦੀ ਜੀ ਪੁਲਿਸ ਦੇ ਦਮ 'ਤੇ 1 ਅਗਸਤ ਨੂੰ ਕਾਂਸਟੀਚਿਊਸ਼ਨ ਕਲੱਬ ਵਿੱਚ ਹੋਣ ਵਾਲੇ ਇਸ ਟਾਊਨਹਾਲ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇੱਕ ਅਗਸਤ ਨੂੰ ਹੀ 12 ਵਜੇ ਤੋਂ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਹੋਵੇਗਾ। ਉਹਨਾਂ ਦੱਸਿਆ ਕਿ ਕਾਂਸਟੀਚਿਊਸ਼ਨ ਕਲੱਬ ਵਿੱਚ ਪੈਸੇ ਜਮ੍ਹਾਂ ਹੋ ਗਏ, ਬੁਕਿੰਗ ਦੀ ਰਸੀਦ ਕੱਟ ਗਈ, ਹੁਣ ਪੁਲਿਸ ਕਲੱਬ ਤੋਂ ਬੁਕਿੰਗ ਰੱਦ ਕਰਨ ਲਈ ਕਹਿ ਰਹੀ ਹੈ। ਜਦੋਂ ਕਲੱਬ ਨੇ ਮਨ੍ਹਾ ਕਰ ਦਿੱਤਾ ਤਾਂ ਪੁਲਿਸ ਸਾਨੂੰ ਪਰਮਿਸ਼ਨ ਲੈਣ ਲਈ ਕਹਿ ਰਹੀ ਹੈ। ਜਦਕਿ ਇੰਡੋਰ ਗਤੀਵਿਧੀਆਂ ਦੀ ਪਰਮਿਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਈ-20 ਤਾਂ ਵਾਪਸ ਲੈਣਾ ਹੀ ਪਵੇਗਾ। ਪ੍ਰਧਾਨ ਮੰਤਰੀ ਇਸ ਨੂੰ ਸ਼ਾਂਤੀ ਨਾਲ ਵਾਪਸ ਲੈ ਲੈਣ, ਨਹੀਂ ਤਾਂ ਜਨਤਾ ਇਸ ਨੂੰ ਵਾਪਸ ਕਰਵਾ ਲਵੇਗੀ।
‘ਆਪ’ ਮੁੱਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ...








