Monday, August 3
Shadow

Tag: punjab news

ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ

News of Punjab
ਚੰਡੀਗੜ੍ਹ, ਮਾਰਚ 20:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਢੁਕਵੇਂ ਅਤੇ ਲੋਕ-ਹਿਤੈਸ਼ੀ ਕਦਮ ਚੁੱਕੇ ਜਾ ਰਹੇ ਹਨ, ਜੋ ਉਹਨਾਂ ਦੀ ਜ਼ਿੰਦਗੀ ਵਿੱਚ ਅਸਲ ਬਦਲਾਅ ਲਿਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2022-23 ਤੋਂ 2025-26 ਤੱਕ ਔਰਤਾਂ ਦੇ ਮੁਫ਼ਤ ਬਸ ਸਫਰ ਲਈ ਲਗਭਗ 2042 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਵਿੱਚ 2022-23 ਦੌਰਾਨ 495 ਕਰੋੜ, 2023-24 ਵਿੱਚ 497.50 ਕਰੋੜ, 2024-25 ਵਿੱਚ 450 ਕਰੋੜ ਅਤੇ 2025-26 ਵਿੱਚ 600 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਤਹਿਤ ਹਰ ਮਹੀਨੇ ਲਗਭਗ 1 ਕਰੋੜ 20 ਲੱਖ ਮੁਫ਼ਤ ਬਸ ਸਫਰ ਦਾ ਲਾਭ ਪੰਜਾਬ ਭਰ ਦੀਆਂ ਮਹਿਲਾਵਾਂ ਵੱਲੋਂ ਲਿਆ ਜਾ ਰਿਹਾ ਹੈ, ਜੋ ਇਸ ਯੋਜਨਾ ਦੀ ਲੋਕਪ੍ਰਿਯਤਾ ਅਤੇ ਪ੍ਰਭਾਵਸ਼ੀਲਤਾ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ। ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਇਹ ਸਹੂਲਤ ਸਿਰਫ਼ ਮੁਫ਼ਤ ਸਫਰ ਨਹੀਂ, ਸਗੋਂ ਮਹਿਲਾਵਾਂ ਦੀ ਜ਼ਿੰ...
ਆਯੂਸ਼ਮਨ ਭਾਰਤ ਸਕੀਮ ਵਿੱਚ ਸ਼ਰਤਾਂ ਲਾਗੂ, ਜਦੋਂ ਕਿ ‘ਆਪ` ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਰੰਟੀ ਦਿੰਦੀ ਹੈ, ਫਰਕ ਇਰਾਦੇ ਵਿੱਚ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਯੂਸ਼ਮਨ ਭਾਰਤ ਸਕੀਮ ਵਿੱਚ ਸ਼ਰਤਾਂ ਲਾਗੂ, ਜਦੋਂ ਕਿ ‘ਆਪ` ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਰੰਟੀ ਦਿੰਦੀ ਹੈ, ਫਰਕ ਇਰਾਦੇ ਵਿੱਚ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Breaking News
ਚੰਡੀਗੜ੍ਹ, 20 ਮਾਰਚ:‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ` ਲੜੀ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਹਤ ਖੇਤਰ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਤੋਂ ਪਹਿਲਾਂ ਖੇਤੀਬਾੜੀ ਅਤੇ ਸਿੰਜਾਈ ਵਿੱਚ ‘ਆਪ` ਸਰਕਾਰ ਦੇ ਕੰਮ ਦਾ ਵੇਰਵਾ ਦਿੱਤਾ ਗਿਆ ਸੀ। ‘ਸ਼ਰਤਾਂ ਵਾਲੀ’ ਆਯੂਸ਼ਮਨ ਭਾਰਤ ਅਤੇ ‘ਆਪ` ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿਚਕਾਰ ਫਰਕ ਦਰਸਾਉਂਦੇ ਹੋਏ ਉਨ੍ਹਾਂ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਸਰਬ ਵਿਆਪਕ, ਪਹੁੰਚਯੋਗ ਸਿਹਤ ਸੰਭਾਲ ਦੇ ਮਾਡਲ ਵਜੋਂ ਪੇਸ਼ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਫ਼ਰਕ ਇਰਾਦੇ ਤੇ ਡਿਲੀਵਰੀ ਵਿੱਚ ਹੈ। ਡੇਟਾ-ਆਧਾਰਤ ਨਤੀਜੇ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ` ਸਰਕਾਰ ਐਲਾਨਾਂ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ `ਤੇ ਸਪੱਸ਼ਟ ਬਦਲਾਅ ਲਿਆ ਰਹੀ ਹੈ, ਜਿਸ ਵਿੱਚ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਰੰਟੀ ਤੋਂ ਲੈ ਕੇ ਇਕ ਅਜਿਹੀ ਪ੍ਰਣਾਲੀ ਬਣਾਈ ਜਾ ਰਹੀ ਹੈ, ਜਿਸ ਨੂੰ ਲੋਕ ਸਰਗਰਮੀ ਨਾਲ ਵਰਤ ਰਹੇ ਹਨ ਅਤੇ ਭਰੋਸਾ ਕਰਦੇ ਹਨ। ਗਲਤ ਜਾਣਕਾਰੀ ਫੈਲਾਉ...
ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਟਾ ਸਟੀਲ ਪਲਾਂਟ ਪੰਜਾਬ ਵਿੱਚ ਕਾਰਜਸ਼ੀਲ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਟਾ ਸਟੀਲ ਪਲਾਂਟ ਪੰਜਾਬ ਵਿੱਚ ਕਾਰਜਸ਼ੀਲ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

Breaking News
ਲੁਧਿਆਣਾ, 20 ਮਾਰਚ :‘ਆਪ’ ਦੀ ਅਗਵਾਈ ਵਾਲੀ ਸਰਕਾਰ ਅਧੀਨ ਪੰਜਾਬ ਦੀ ਉਦਯੋਗਿਕ ਸੁਰਜੀਤੀ ਨੂੰ ਭਰਪੂਰ ਹੁਲਾਰਾ ਮਿਲਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕੀਤਾ, ਜੋ ਫੈਸਲਾਕੁੰਨ ਨੀਤੀ ਦਾ ਪ੍ਰਤੱਖ ਪ੍ਰਮਾਣ ਹੈ। ਦੇਸ਼ ਵਿੱਚ ਪਹਿਲੀ ਵਾਰ ਹਜ਼ਾਰਾਂ ਨੌਕਰੀਆਂ ਦੇ ਵਾਅਦੇ ਅਤੇ  ਗਰੀਨ ਊਰਜਾ-ਸੰਚਾਲਿਤ ਸਟੀਲ ਉਤਪਾਦਨ ਸ਼ੁਰੂ ਹੋਇਆ ਹੈ। ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਜ਼ੋਰ ਦੇ ਕੇ ਕਿਹਾ ਕਿ ਜੋ ਉਦਯੋਗ ਕਦੇ ਗਲਤ ਨੀਤੀਆਂ ਕਾਰਨ ਪੰਜਾਬ ਚੋਂ ਬਾਹਰ ਗਏ ਸਨ, ਉਹ ਹੁਣ ਉਦਯੋਗ-ਪੱਖੀ ਸ਼ਾਸਨ ਅਧੀਨ ਵਾਪਸ ਆ ਰਹੇ ਹਨ। 3200 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਵਿੱਚ ਸਥਾਪਿਤ ਇਹ ਪਲਾਂਟ ਪੰਜਾਬ ਦੀ ਉਦਯੋਗਿਕ ਨੁਹਾਰ ਨੂੰ ਬਦਲਣ ਵੱਲ ਵੱਡਾ ਕਦਮ ਹੈ। ਟਾਟਾ ਸਟੀਲ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਇਹ ਇੱਕ ਯਾਦਗਾਰੀ ਦਿਨ ਹੈ ਕਿਉਂਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦਾ ਇਤਿਹਾਸ ਰਚਿਆ ਗ...
ਧੋਖਾਧੜੀ ਨਾਲ ਚੀਨ ਦੇ ਕੁਝ ਨਾਗਰਿਕਾਂ ਦੇ ਖਾਤਿਆਂ ਵਿੱਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ; ਖਾਤਿਆਂ ਵਿੱਚ ਪਏ 20 ਲੱਖ ਰੁਪਏ ਕੀਤੇ ਫਰੀਜ਼, 5100 ਅਮਰੀਕੀ ਡਾਲਰ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ

ਧੋਖਾਧੜੀ ਨਾਲ ਚੀਨ ਦੇ ਕੁਝ ਨਾਗਰਿਕਾਂ ਦੇ ਖਾਤਿਆਂ ਵਿੱਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ; ਖਾਤਿਆਂ ਵਿੱਚ ਪਏ 20 ਲੱਖ ਰੁਪਏ ਕੀਤੇ ਫਰੀਜ਼, 5100 ਅਮਰੀਕੀ ਡਾਲਰ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ

Crime news, News of Punjab
ਚੰਡੀਗੜ੍ਹ, 20 ਮਾਰਚ:  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ  ਫਰਜ਼ੀ ਫੰਡਾਂ ਦੀ ਰੂਟਿੰਗ, ਲੇਅਰਿੰਗ ਅਤੇ ਸੈਟਲਮੈਂਟ ਕਰਨ ਲਈ ਚਾਲੂ ਬੈਂਕ ਖਾਤੇ (ਮਿਊਲ ਖਾਤੇ)- ਖੋਲ੍ਹਣ ਅਤੇ ਉਪਲਬਧ ਕਰਵਾਉਣ ਵਿੱਚ ਸ਼ਾਮਲ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।ਮਿਊਲ ਖਾਤਾ ਅਜਿਹਾ ਬੈਂਕ ਖਾਤਾ ਹੁੰਦਾ ਹੈ, ਜੋ ਅਪਰਾਧੀਆਂ ਵੱਲੋਂ ਖਾਤਾ ਧਾਰਕ ਦੀ ਜਾਣਕਾਰੀ ਤੋਂ ਬਿਨਾਂ ਜਾਂ ਕਈ ਵਾਰ ਉਸਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਫੰਡ ਪ੍ਰਾਪਤ ਕਰਨ, ਟ੍ਰਾਂਸਫਰ ਕਰਨ ਜਾਂ ਲਾਂਡਰਿੰਗ ਕਰਨ ਲਈ ਵਰਤਿਆ ਜਾਂਦਾ ਹੈ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜੀਤ ਸਿੰਘ, ਰਮਨ ਰਾਏ ਅਤੇ ਸੁਖਦੇਵ ਸਿੰਘ ਵਜੋਂ ਹੋਈ ਹੈ, ਜੋ ਸਾਰੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿੱਚ ਮ...
ਡਾ. ਗਗਨਦੀਪ ਸਿੰਘ ਸਿੱਧੂ ਬਣੇ ਐੱਸ ਐਮ ਉ

ਡਾ. ਗਗਨਦੀਪ ਸਿੰਘ ਸਿੱਧੂ ਬਣੇ ਐੱਸ ਐਮ ਉ

News of Punjab
ਮੋਗਾ…..ਪੰਜਾਬ ਸਰਕਾਰ ਨੇ ਸਿਹਤ ਵਿੱਚ ਦਿੱਤੀਆਂ ਤਰੱਕੀਆ ਦੌਰਾਨ ਜਿਲਾ ਮੋਗਾ ਦੇ ਵਿੱਚ ਡਰੋਲੀ ਭਾਈ ਸੀ ਐਚ ਸੀ ਵਿੱਚ ਨਵੇਂ ਤੌਰ ‘ਤੇ ਤਾਇਨਾਤ ਹੋਏ ਐੱਸ.ਐਮ.ਓ. ਡਾ. ਗਗਨਦੀਪ ਸਿੰਘ ਸਿੱਧੂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ‘ਤੇ ਹਸਪਤਾਲ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਸਟਾਫ਼ ਮੈਂਬਰਾਂ ਨੇ ਡਾ. ਸਿੱਧੂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਦੇ ਹੋਏ ਉਨ੍ਹਾਂ ਦੀ ਆਮਦ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਹਸਪਤਾਲ ਵਿੱਚ ਸਿਹਤ ਸੇਵਾਵਾਂ ਹੋਰ ਵੀ ਮਜ਼ਬੂਤ ਹੋਣਗੀਆਂ।ਇਸ ਮੌਕੇ ਡਾ. ਗਗਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਸਟਾਫ਼ ਦੇ ਸਹਿਯੋਗ ਨਾਲ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਹੋਰ ਸੁਧਾਰਨ ਦਾ ਭਰੋਸਾ ਵੀ ਦਿੱਤਾ।ਇਸ ਦੌਰਾਨ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਕਰਮਚਾਰੀਆਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਨ...
ਸਿਹਤ ਵਿਭਾਗ ਦੇ ਨਾਲ ਹਮੇਸ਼ਾ ਲੋਕ ਭਲਾਈ ਕੰਮਾਂ ਵਿੱਚ ਯੋਗਦਾਨ ਪਾਵਾਂਗੇ – ਡਾ. ਕਾਂਸਲ

ਸਿਹਤ ਵਿਭਾਗ ਦੇ ਨਾਲ ਹਮੇਸ਼ਾ ਲੋਕ ਭਲਾਈ ਕੰਮਾਂ ਵਿੱਚ ਯੋਗਦਾਨ ਪਾਵਾਂਗੇ – ਡਾ. ਕਾਂਸਲ

News of Punjab
ਮੋਗਾ --ਅਗਰਵਾਲ ਸਮਾਜ ਸਭਾ ਸਮਾਜ ਵੱਲੋਂ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਮੁੱਖ ਮੈਂਬਰਾਂ ਸੁਰਿੰਦਰ ਕਾਂਸਲ, ਰਾਜਿੰਦਰ ਸਿੰਗਲ, ਦੇਵੇਂਦਰ ਸਿੰਗਲ, ਰਾਜਨ ਗੋਇਲ ਅਤੇ ਮਨਦੀਪ ਗੋਇਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਸਭਾ ਦੇ ਪ੍ਰਧਾਨ ਡਾ. ਅਜੈ ਕਾਂਸਲ ਨੇ ਡਾ. ਰਮਨਦੀਪ ਸਿੰਗਲਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਨਵੇਂ ਅਹੁਦੇ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਵਿੱਚ ਸਿਹਤ ਸੇਵਾਵਾਂ ਹੋਰ ਵੀ ਮਜ਼ਬੂਤ ਹੋਣਗੀਆਂ।ਡਾ. ਰਮਨਦੀਪ ਸਿੰਗਲਾ ਨੇ ਅਗਰਵਾਲ ਸਮਾਜ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਹਾਜ਼ਰ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਿਹਤ ਵਿਭਾਗ ਨਾਲ ਮਿਲ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਦਾ ਭਰੋਸਾ ਦਿੱ...
ਡੀ.ਆਈ.ਜੀ. ਦੀ ਅਗਵਾਈ ਵਿਚ ਡਰੱਗ ਸਪੋਟ ਏਰੀਆ ਦੀ ਚੈਕਿੰਗ, ਨਸ਼ੀਲੇ ਪਦਾਰਥ ਬਰਾਮਦ

ਡੀ.ਆਈ.ਜੀ. ਦੀ ਅਗਵਾਈ ਵਿਚ ਡਰੱਗ ਸਪੋਟ ਏਰੀਆ ਦੀ ਚੈਕਿੰਗ, ਨਸ਼ੀਲੇ ਪਦਾਰਥ ਬਰਾਮਦ

local news
ਮਾਨਸਾ, 19 ਮਾਰਚ: ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਲਾਅ ਐਂਡ ਆਰਡਰ ਪੰਜਾਬ ਦੇ ਅਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਅੰਦਰ ਸ੍ਰੀ ਹਰਜੀਤ ਸਿੰਘ ਆਈ.ਪੀ.ਐੱਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਏਰੀਆ ਦੀ ਚੈਕਿੰਗ ਕੀਤੀ ਗਈ। ਐੱਸ.ਐੱਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਦੇ ਅਧੀਨ ਆਉਂਦੇ ਇਲਾਕਿਆਂ ਵਿਚ ਅਸਰਦਾਰ ਢੰਗ ਨਾਲ ਨਾਕਾ ਬੰਦੀ ਕਰਕੇ ਸੁਭਾ 11.00 ਵਜੇ ਤੋ ਦੁਪਹਿਰ 02.00 ਵਜੇ ਤੱਕ ਸਰਚ ਕੀਤੀ ਗਈ ।ਇਸ ਸਰਚ ਅਪਰੇਸ਼ਨ ਦੌਰਾਨ 21 ਪੁਲਿਸ ਪਾਰਟੀਆਂ ਜਿੰਨਾ ਵਿਚ 02 ਐਸ.ਪੀ, 07 ਡੀ.ਐਸ.ਪੀ, 12 ਮੁੱਖ ਅਫਸਰਾਂ ਸਮੇਤ ਕੁੱਲ 246 ਪੁਲਿਸ ਕਰਮਚਾਰੀਆ ਨੇ ਭਾਗ ਲਿਆ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆ ਦੀ ਚੈਕਿੰਗ਼ ਕੀਤੀ ਗਈ, ਚੈਕਿੰਗ਼ ਦੌਰਾਨ 06 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੱਧ ਐਨ.ਡੀ.ਪੀ.ਐਸ ਐਕਟ/ਬੀ.ਐਨ.ਐਸ ਤਹਿਤ 05 ਮੁਕੱਦਮੇ ਦਰਜ ਕਰਕੇ 14.50 ਗ੍ਰਾਮ ਹੈਰੋਇਨ, 54 ਨਸ਼ੀਲੀਆ ...
ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੋਟਕਪੂਰਾ ਵਿੱਚ ਵਪਾਰ ਮਿਲਣੀ ਆਯੋਜਿਤ

ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੋਟਕਪੂਰਾ ਵਿੱਚ ਵਪਾਰ ਮਿਲਣੀ ਆਯੋਜਿਤ

local news
ਕੋਟਕਪੂਰਾ, 19 ਮਾਰਚ () ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੋਗਾ ਰੋਡ ਨਜ਼ਦੀਕ ਬਾਬਾ ਮਿਲਕ ਕੋਟਕਪੂਰਾ ਵਿਖੇ ਵਪਾਰ ਮਿਲਣੀ ਪ੍ਰੋਗਰਾਮ ਤਹਿਤ ਸ਼ਹਿਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਸ. ਸੁਖਰਾਜ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਵਪਾਰੀਆਂ ਵੱਲੋਂ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਜਲਦ ਹੱਲ ਲਈ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੇਂ-ਬੱਧ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸ ਸਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਜਿਵੇਂ ਸੜਕਾਂ ਦੀ ਮੁਰੰਮਤ, ਸਫਾਈ ਪ੍ਰਬੰਧ, ਪਾਰਕਿੰਗ ਦੀ ਸੁਵਿਧਾ ਅਤੇ ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਤਰਜੀਹ ਦੇ ਅਧ...
ਫਾਰਮਰ ਆਈ.ਡੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਅਭਿਆਨ ਸਿਖਰਾਂ ਤੇ- ਡਾ. ਤੇਜਬੀਰ ਸਿੰਘ ਭੰਗੂ

ਫਾਰਮਰ ਆਈ.ਡੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਅਭਿਆਨ ਸਿਖਰਾਂ ਤੇ- ਡਾ. ਤੇਜਬੀਰ ਸਿੰਘ ਭੰਗੂ

local news
ਤਰਨ ਤਾਰਨ, 19 ਮਾਰਚ :       ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ, ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਭਾਈਚਾਰੇ ਨਾਲ ਅਹਿਮ ਸੂਚਨਾ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ 'ਫਾਰਮਰ ਰਜਿਸਟਰੀ ਕੈਂਪ ਵਿਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਫਾਰਮਰ ਰਜਿਸਟਰੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ. ਯਾਦਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਕੇਵਲ ਉਨ੍ਹਾਂ ਕਿਸਾਨਾਂ ਨੂੰ ਹੀ ਪੀ.ਐਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪ...
ਫੂਡ ਸੇਫਟੀ ਵਿੰਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਫਾਸਟ ਫੂਡ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ

ਫੂਡ ਸੇਫਟੀ ਵਿੰਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਫਾਸਟ ਫੂਡ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ

local news
ਤਰਨ ਤਾਰਨ, 19 ਮਾਰਚ :          ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਡਾ.  ਸਿਵਲ ਸਰਜਨ ਗੁਰਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿੰਗ ਤਰਨਤਾਰਨ ਦੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਸਟ੍ਰੀਟ ਫੂਡ ਵਿਕਰੇਤਾਵਾਂ, ਖਾਸ ਕਰਕੇ ਗਾਹਕਾਂ ਨੂੰ ਤਿਆਰ ਫਾਸਟ ਫੂਡ ਵਸਤੂਆਂ ਵੇਚਣ ਵਿਚ ਲੱਗੇ ਲੋਕਾਂ ਦਾ ਨਿਰੀਖਣ ਕੀਤਾ। ਇਹ ਵਿਸ਼ੇਸ਼ ਜਾਂਚ ਮੁਹਿੰਮ ਐਫ.ਐਸ.ਓ ਸਾਕਸ਼ੀ ਖੋਸਲਾ ਅਤੇ ਜੇ.ਈ.ਪੀ.ਪੀ.ਸੀ.ਪੀ ਜਸਵਿੰਦਰ ਸਿੰਘ ਦੁਆਰਾ ਚਲਾਈ ਗਈ। ਟੀਮ ਨੇ ਸ਼ੇਖ ਚੱਕ, ਫਤਿਹਾਬਾਦ ਅਤੇ ਗੋਇੰਦਵਾਲ ਸਾਹਿਬ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਐਫ.ਬੀ.ਓਜ਼ ਨੂੰ ਐਫ.ਐਸ.ਐਸ.ਏ.ਆਈ ਦੁਆਰਾ ਐਫ.ਬੀ.ਓਜ਼ ਲਈ ਪ੍ਰਦਾਨ ਕੀਤੀ ਗਈ ਸਹੀ ਚੈੱਕ ਸੂਚੀ ਅਨੁਸਾਰ ਸਫ਼ਾਈ ਬਾਰੇ ਹਦਾਇਤਾਂ ਦਿੱਤੀਆਂ। ਇਸ ਦੌਰਾਨ ਮੋਮੋਜ਼, ਨੂਡਲਜ਼, ਸਪਰਿੰਗ ਰੋਲ ਅਤੇ ਚਾਪ ਦੇ 5 ਨਮੂਨੇ ਖਰੜ ਲੈਬ ਨੂੰ ਭੇਜਣ ਲਈ ਲਏ ਗਏ। ਇਸ ਮੌਕੇ ਸਾਰੇ ਫੂਡ ਕਾਰੋਬਾਰ ਸੰਚਾਲਕਾਂ, ਖਾਸ ਕਰਕੇ ਸਟ੍ਰੀਟ ਫੂਡ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਤਿਆਰ ਭੋਜਨ ਵਸਤੂਆਂ ਵੇਚਣ ਵਾਲੇ ਵਿਕਰੇਤਾਵਾਂ ਨੂੰ ਕਾਰਟ/...