ਪੰਜਾਬ – ਨਾਬਾਰਡ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦਾ ਇੱਕ ਐਕਸਪੋਜ਼ਰ ਦੌਰਾ
ਫਰੀਦਕੋਟ 23 ਮਾਰਚ - ਪੰਜਾਬ -ਨਾਬਾਰਡ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦਾ ਇੱਕ ਐਕਸਪੋਜ਼ਰ ਦੌਰਾ ਮੋਰਾਂਵਾਲੀ (ਫਰੀਦਕੋਟ) ਸਥਿਤ ਵਿਰਕ ਫਰੂਟ ਫਾਰਮ ‘ਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਦਾ ਪਹਿਲਾ ਉਦੇਸ਼ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਡ੍ਰੈਗਨ ਫਰੂਟ ਵਰਗੀਆਂ ਘੱਟ ਪਾਣੀ ਦੀ ਲੋੜ ਵਾਲੀਆਂ ਉੱਚ ਮੁੱਲ ਫਸਲਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਇਸ ਪ੍ਰੋਗਰਾਮ ਵਿੱਚ ਇੰਜ. ਅਮਰਜੀਤ ਸਿੰਘ ਢਿੱਲੋਂ, ਮੈਂਬਰ, ਬੋਰਡ ਆਫ ਮੈਨੇਜਮੈਂਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ) ਸ਼ਾਮਲ ਹੋਏ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਪ੍ਰਤੀਨਿਧੀਆ ਵਿਚ ਸ਼੍ਰੀ ਸੁਰੇਸ਼ ਕੁਮਾਰ ਡਿਸਟ੍ਰਿਕਟ ਡਿਵੈਲਪਮੈਂਟ ਮੈਨੇਜਰ ਫਰੀਦਕੋਟ ਅਤੇ ਸ਼੍ਰੀ ਰਾਮੇਸ਼ਵਰ ਦਾਸ ਲੀਡ ਡਿਸਟ੍ਰਿਕਟ ਮੈਨੇਜਰ ਫਰੀਦਕੋਟ ਨੇ ਵੀ ਸ਼ਿਰਕਤ ਕੀਤੀ ਅਤੇ ਕਿਸਾਨਾਂ ਨਾਲ ਸੰਵਾਦ ਕੀਤਾ।
ਇਹ ਦੌਰਾ ਪ੍ਰਗਤੀਸ਼ੀਲ ਮਹਿਲਾ ਕਿਸਾਨ ਸ੍ਰੀਮਤੀ ਰਜਿੰਦਰ ਕੌਰ ਵਿਰਕ ਦੁਆਰਾ ਚਲਾਏ ਜਾ ਰਹੇ ਵਿਰਕ ਫਰੂਟ ਫਾਰਮ ‘ਤੇ ਕਰਵਾਇਆ ਗਿ...








