ਪੰਜਾਬ ਹਰ ਪਰਿਵਾਰ ਨੂੰ 10 ਲੱਖ ਰੁਪਏ ਸਾਲਾਨਾ ਨਕਦ ਰਹਿਤ ਸਿਹਤ ਕਵਰ ਦੇਣ ਵਾਲਾ ਪਹਿਲਾ ਸੂਬਾ ਬਣਿਆ: ਡਾ. ਬਲਬੀਰ ਸਿੰਘ
ਚੰਡੀਗੜ੍ਹ, 31 ਮਾਰਚ: ਯੂਨੀਵਰਸਲ ਹੈਲਥਕੇਅਰ ਵੱਲ ਇੱਕ ਇਤਿਹਾਸਕ ਕਦਮ ਪੁੱਟਦਿਆਂ, ਪੰਜਾਬ ਸਰਕਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਾਲਾਨਾ ਨਕਦ ਰਹਿਤ ਸਿਹਤ ਕਵਰ ਪ੍ਰਦਾਨ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ। ਇਹ ਯੋਜਨਾ ਪੀ.ਐਮ-ਜੇ.ਏ.ਵਾਈ ਸਕੀਮ ਦੇ 5 ਲੱਖ ਰੁਪਏ ਦੇ ਕਵਰ ਨੂੰ ਦੁੱਗਣਾ ਕਰਦੀ ਹੈ ਅਤੇ ਸਾਰੇ ਵਸਨੀਕਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਂਦੀ ਹੈ।
ਇੱਕ ਵੱਡੇ ਮੀਲ ਪੱਥਰ ਵਜੋਂ, ਸੂਬੇ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ‘ਸਿਹਤ ਕਾਰਡ’ ਬਣਾਏ ਜਾ ਚੁੱਕੇ ਹਨ, ਜਿਸ ਨਾਲ ਪੰਜਾਬ ਦੀ ਲਗਭਗ ਅੱਧੀ ਆਬਾਦੀ ਨੂੰ ਸੁਰੱਖਿਅਤ ਸਿਹਤ ਕਵਰ ਮਿਲ ਗਿਆ ਹੈ। ਕਾਰਡ ਬਣਾਉਣ ਦੀ ਇਹ ਵੱਡੀ ਗਿਣਤੀ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਲੋਕਾਂ ਦੇ ਉਤਸ਼ਾਹ ਨੂੰ ਦਰਸਾਉਂਦੀ ਹੈ।
ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ, ਭਗਵੰਤ ਮਾਨ ਸਰਕਾਰ ਨੇ ਪੰਜਾਬ ਬਜਟ 2026-27 ਵਿੱਚ ਵਿੱਚ ਇਸ ਯੋਜਨਾ ਲਈ 2000 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਸਿਹਤ ਸਹੂਲਤਾਂ ਨੂੰ ਸਰਕਾਰ ਦੇ ਸ਼ਾਸਨ ਮਾਡਲ ਦਾ ਕੇਂਦਰੀ ਥੰਮ੍ਹ ਬਣਾਉਂਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾ...








