ਕਿਸ਼ਾਊ ਬਾਂਧ ਪੋ੍ਰਜੈਕਟ ਵਿੱਚ ਆਈ ਤੇਜੀ, ਪੜੋਸੀ ਰਾਜਿਆਂ ਵਿੱਚ ਜਲਦ ਹੋਵੇ ਐਮਓਯੂ- ਮੁੱਖ ਮੰਤਰੀ
ਚੰਡੀਗੜ੍ਹ, 13 ਮਈ- ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਸੀਆਰ ਪਾਟਿਲ ਦੀ ਅਗਵਾਈ ਵਿੱਚ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ ਸ਼ਰਮਾ ਵਿੱਚਕਾਰ ਮੀਟਿੰਗ ਹੋਈ। ਇਸ ਦੌਰਾਨ ਦੋਹਾਂ ਰਾਜਿਆਂ ਦੇ ਆਲਾ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਰਤੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਮੰਤਰੀ ਦੇ ਸਾਹਮਣੇ ਕੁੱਝ ਪੜੋਸੀ ਰਾਜਿਆਂ ਨਾਲ ਜੁੜੇ ਸਾਂਝਾ ਮੁਦਿਆਂ ਅਤੇ ਹਰਿਆਣਾ ਨਾਲ ਜੁੜੇ ਪਾਣੀ ਦੇ ਵਿਸ਼ਿਆਂ ਨੂੰ ਰਖਿਆ। ਉਨਾਂ੍ਹ ਨੇ ਕਿਸ਼ਾਊ ਬਾਂਧ ਪੋ੍ਰਜੈਕਟ ਵਿੱਚ ਤੇਜੀ ਲਿਆਉਣ ਅਤੇ ਜਲਦ ਤੋਂ ਜਲਦ ਪੜੋਸੀ ਰਾਜਿਆਂ ਵਿੱਚਕਾਰ ਇਸ ਪ੍ਰੋਜੈਕਟ ਨੂੰ ਲੈ ਕੇ ਐਮਓਯੂ ਕੀਤੇ ਜਾਣ ਦਾ ਵਿਸ਼ਾ ਰਖਿਆ।
ਇਸ 'ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਸੀਆਰ ਪਾਟਿਲ ਨੇ ਆਪਣੇ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਜਲਦ ਤੋਂ ਜਲਦ ਕਿਸ਼ਾਊ ਬਾਂਧ ਨੂੰ ਲੈ ਕੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਅਧਿਕ...








