ਸ਼ਰਧਾਲੂ ਤੀਰਥ ਸਥਾਨਾਂ ਤੋਂ ਆਪਣੇ ਅੰਦਰ ਲੈ ਕੇ ਪਰਤਦਾ ਹੈ ਨਵੀਂ ਊਰਜਾ, ਪ੍ਰੇਰਣਾ ਤੇ ਚੇਤਨਾ – ਮੁੱਖ ਮੰਤਰੀ
ਚੰਡੀਗੜ੍ਹ, 8 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੀਰਥ ਯਾਤਰਾਵਾਂ ਸਮਾਜ ਨੂੰ ਜੋੜਨ ਦਾ ਮਹਾਨ ਮਾਧਿਅਮ ਹੁੰਦੀਆਂ ਹਨ। ਇਹ ਯਾਤਰਾਵਾਂ ਸਾਡੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਸੱਭਿਆਚਾਰ ਅਤੇ ਸੰਸਕਾਰਾਂ ਨਾਲ ਜੋੜਦੀਆਂ ਹਨ। ਜਦੋਂ ਕੋਈ ਸ਼ਰਧਾਲੂ ਤੀਰਥ ਸਥਾਨਾਂ 'ਤੇ ਜਾਂਦਾ ਹੈ, ਤਾਂ ਉਹ ਆਪਣੇ ਅੰਦਰ ਨਵੀਂ ਊਰਜਾ, ਪ੍ਰੇਰਣਾ ਅਤੇ ਨਵੀਂ ਚੇਤਨਾ ਲੈ ਕੇ ਪਰਤਦਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਕੁਰੂਕਸ਼ੇਤਰ ਤੋਂ ਸੋਮਨਾਥ ਲਈ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਰਹੇ ਸਨ। ਟ੍ਰੇਨ ਵਿੱਚ 1100 ਤੋਂ ਵੱਧ ਸ਼ਰਧਾਲੂ ਜਾ ਰਹੇ ਹਨ। ਮੁੱਖ ਮੰਤਰੀ ਨੇ ਮੌਜੂਦ ਸਾਰੇ ਸੰਤਾਂ ਨੂੰ ਅੰਗਵਸਤਰ ਭੇਂਟ ਕਰਕੇ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ 10 ਮਈ ਨੂੰ ਸ੍ਰੀ ਨਰਿੰਦਰ ਮੋਦੀ ਸਭ ਤੋਂ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ। ਪ੍ਰਧਾਨ ਮੰਤਰੀ ਨੇ 2014 ਵਿੱਚ ਦੇਸ਼ ਦੀ ...








