ਪੰਜਾਬ ਦੇ ਤਕਨਾਲੋਜੀ-ਅਧਾਰਤ ਮਾਹੌਲ ਨੂੰ ਸਾਜਗਾਰ ਰੂਪ ਦੇਣ ਲਈ ਜੀਸੀਸੀ ਆਗੂਆਂ ਨਾਲ ਰਣਨੀਤਕ ਸਲਾਹ-ਮਸ਼ਵਰਾ ਕੀਤਾ ਗਿਆ: ਸੰਜੀਵ ਅਰੋੜਾ
ਚੰਡੀਗੜ੍ਹ 14 ਮਾਰਚ 2026:ਮੋਹਾਲੀ ਨੂੰ ਇੱਕ ਤਰਜੀਹੀ ਜੀਸੀਸੀ ਸਥਾਨ ਵਜੋਂ ਸਥਾਪਤ ਕਰਨ ਲਈ ਪੰਜਾਬ ਦੇ ਦ੍ਰਿਸ਼ਟੀਕੋਣ, ਨੀਤੀਗਤ ਢਾਂਚੇ ਅਤੇ ਮਾਹੌਲ ਨੂੰ ਸਾਜਗਾਰ ਰੂਪ ਦੇਣ ਲਈ ਜੀਸੀਸੀ ਆਗੂਆਂ ਨਾਲ ਰਣਨੀਤਕ ਸਲਾਹ-ਮਸ਼ਵਰਾ ਕੀਤਾ ਗਿਆ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜੀਸੀਸੀ ਰਾਊਂਡ ਟੇਬਲ ਕਾਨਫਰੰਸ ਵਿੱਚ ਦੱਸਿਆ ਕਿ ਸੂਚਨਾ ਤਕਨਾਲੋਜੀ (ਆਈ.ਟੀ.) ਸੈਕਟਰ ਵਿਸ਼ਵ ਭਰ ਵਿੱਚ ਆਰਥਿਕ ਵਿਕਾਸ, ਨਵੀਨਤਾ ਅਤੇ ਗਿਆਨ-ਅਧਾਰਿਤ ਵਿਕਾਸ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ। ਤਕਨਾਲੋਜੀ ਅਧਾਰਤ ਨਿਵੇਸ਼ਾਂ ਲਈ ਮੋਹਾਲੀ ਤੇਜ਼ੀ ਨਾਲ ਇੱਕ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ, ਜਿੱਥੇ ਡਿਜੀਟਲ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਪ੍ਰਤਿਭਾ ਪੂਲ, ਆਧੁਨਿਕ ਬੁਨਿਆਦੀ ਢਾਂਚਾ ਅਤੇ ਇੱਕ ਪ੍ਰਗਤੀਸ਼ੀਲ ਨੀਤੀ ਹੈ।
ਆਈਟੀ ਸੈਕਟਰ ਦੀਆਂ ਅਥਾਹ ਸੰਭਾਵਨਾਵਾਂ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਇੱਕ ਜੀਵੰਤ ਮਾਹੌਲ ਸਿਰਜਣ ਲਈ ਵਚਨਬੱਧ ਹੈ ਜੋ ਸਾਫਟਵੇਅਰ ਡਿਵੈਲਪਮੈਂਟ, ਡਿਜੀਟਲ ਸੇਵਾਵਾਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ ਵਿਸ਼ਲੇਸ਼ਣ, ਫਿਨਟੈਕ, ਸਾਈਬਰ ਸੁਰੱਖਿਆ ਅਤੇ ਉੱਭਰ ਰਹੇ ਤਕਨਾਲੋ...







