ਸਮ੍ਰਿਤੀ ਇਰਾਨੀ ਦਾ ‘ਸਿਲੰਡਰ ਡਾਂਸ’ ਹੁਣ ਕਿੱਥੇ ਗਿਆ? ਚੰਡੀਗੜ੍ਹ ਦੇ ਸੈਕਟਰ-17 ਵਿੱਚ ‘ਆਪ’ ਦਾ ਮੋਦੀ ਸਰਕਾਰ ਦੀ ਲੁੱਟ ਖਿਲਾਫ਼ ਉਗਰ ਪ੍ਰਦਰਸ਼ਨ
ਚੰਡੀਗੜ੍ਹ, 16 ਮਾਰਚ 2026- "ਡਬਲ ਇੰਜਣ" ਦਾ ਦਾਅਵਾ ਕਰਨ ਵਾਲੀ ਭਾਜਪਾ ਸਰਕਾਰ ਹੁਣ ਆਮ ਜਨਤਾ ਲਈ "ਟਰਬਲ ਇੰਜਣ" ਬਣ ਚੁੱਕੀ ਹੈ। ਰਸੋਈ ਗੈਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਸ਼ਹਿਰ ਵਿੱਚ ਪੈਦਾ ਕੀਤੀ ਜਾ ਰਹੀ ਗੈਸ ਸਿਲੰਡਰ ਦੀ ਕਿੱਲਤ ਨੂੰ ਲੈ ਕੇ, ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਸੈਕਟਰ-17 ਪਲਾਜ਼ਾ (ਨੀਲਮ ਸਿਨੇਮਾ ਦੇ ਸਾਹਮਣੇ) ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਹੱਲਾ ਬੋਲ ਕੀਤਾ।
ਪ੍ਰਦਰਸ਼ਨ ਵਿੱਚ 'ਆਪ' ਵਰਕਰਾਂ ਅਤੇ ਆਮ ਜਨਤਾ ਦਾ ਭਾਰੀ ਹਜ਼ੂਮ ਉਮੜਿਆ, ਜਿਨ੍ਹਾਂ ਨੇ "ਨਰਿੰਦਰ ਮੋਦੀ ਨੇ ਕੀਤਾ ਸਰੰਡਰ — ਗਾਇਬ ਹੋਇਆ ਗੈਸ ਸਿਲੰਡਰ" ਦੇ ਗਗਨਭੇਦੀ ਨਾਅਰਿਆਂ ਨਾਲ ਪੂਰੇ ਪਲਾਜ਼ਾ ਨੂੰ ਗੁੰਜਾ ਦਿੱਤਾ।
ਰਸੋਈ 'ਤੇ 'ਸਰਜੀਕਲ ਸਟ੍ਰਾਈਕ' ਕਰ ਰਹੀ ਹੈ ਮੋਦੀ ਸਰਕਾਰਪ੍ਰਦਰਸ਼ਨ ਦੀ ਅਗਵਾਈ ਕਰ ਰਹੇ 'ਆਪ' ਨੇਤਾਵਾਂ ਨੇ ਭਾਜਪਾ 'ਤੇ ਸਿੱਧਾ ਅਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਭਾਜਪਾ ਨੇਤਾ ਵਿਰੋਧੀ ਧਿਰ ਵਿੱਚ ਰਹਿੰਦਿਆਂ 400 ਰੁਪਏ ਦੇ ਸਿਲੰਡਰ 'ਤੇ ਸੜਕਾਂ 'ਤੇ ਬੈਠ ਕੇ ਛਾਤੀਆਂ ਪਿੱਟਦੇ ਸਨ, ਅੱਜ ਉਹ 1000 ਪਾਰ ਕਰ ਚੁੱਕੇ ਸਿਲੰਡਰ 'ਤੇ ਗੂੰਗੇ ਅਤੇ ਬੋਲੇ ਹੋ ਚੁੱਕੇ ਹਨ। ਮ...








