ਹਲਵਾਰਾ ਹਵਾਈ ਅੱਡਾ ਉਡਾਣ ਲਈ ਪੂਰੀ ਤਰ੍ਹਾਂ ਤਿਆਰ; ਬੁਕਿੰਗ ਜਲਦ ਹੋਵੇਗੀ ਸ਼ੁਰੂ, 15 ਮਈ ਤੋਂ ਉਡਾਣਾਂ ਸ਼ੁਰੂ; ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪਹਿਲੀਆਂ ਟਿਕਟਾਂ ਕੀਤੀਆਂ ਬੁੱਕ
ਚੰਡੀਗੜ੍ਹ, 1 ਅਪ੍ਰੈਲ, 2026:-ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਖੇਤਰੀ ਸੰਪਰਕ ਨੂੰ ਬਿਹਤਰ ਪਾਉਣ ਦੀ ਦਿਸ਼ਾ ਵੱਲ ਵੱਡੀ ਪੁਲਾਂਘ ਪੁੱਟਣ ਲਈ ਤਿਆਰ-ਬਰ-ਤਿਆਰ ਹੈ ਕਿਉਂਕਿ ਹਲਵਾਰਾ ਹਵਾਈ ਅੱਡੇ ਤੋਂ 15 ਮਈ, 2026 ਨੂੰ ਉਡਾਣਾਂ ਸ਼ੁਰੂ ਹੋ ਜਾਣਗੀਆਂ ਅਤੇ ਜਲਦ ਹੀ ਫਲਾਈਟ ਬੁਕਿੰਗ ਵੀ ਸ਼ੁਰੂ ਹੋਵੇਗੀ। ਸ਼ੁਰੂਆਤ ਵਿੱਚ ਏਅਰ ਇੰਡੀਆ ਦੀਆਂ ਦੋ ਉਡਾਣਾਂ ਲੁਧਿਆਣਾ ਨੂੰ ਦਿੱਲੀ ਨਾਲ ਜੋੜਨਗੀਆਂ ਜਿਸ ਨਾਲ 30 ਸਾਲਾਂ ਦਾ ਸੁਪਨਾ ਸਾਕਾਰ ਹੋਵੇਗਾ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੀ ਪਤਨੀ ਨਾਲ 15 ਮਈ, 2026 ਨੂੰ ਦਿੱਲੀ ਤੋਂ ਹਲਵਾਰਾ ਜਾਣ ਵਾਲੀ ਪਹਿਲੀ ਫਲਾਈਟ ਬੁੱਕ ਕਰਵਾਈ ਹੈ ਜੋ ਕਿ ਇਸ ਇਤਿਹਾਸਕ ਸਫਰ ਵਿੱਚ ਨਿੱਜੀ ਅਤੇ ਜਨਤਕ ਮੀਲ ਪੱਥਰ ਦਾ ਪ੍ਰਤੀਕ ਹੈ। ਏਅਰਲਾਈਨਜ਼ ਦੇ ਸੂਤਰਾਂ ਅਨੁਸਾਰ ਦਿੱਲੀ-ਲੁਧਿਆਣਾ-ਦਿੱਲੀ ਸੈਕਟਰ ਦੀਆਂ ਟਿਕਟਾਂ ਤੇਜ਼ੀ ਨਾਲ ਵਿਕ ਰਹੀਆਂ ਹਨ।
ਉਡਾਣਾਂ ਦੀ ਸ਼ੁਰੂਆਤ ਨਿਰੰਤਰ ਯਤਨਾਂ ਦਾ ਨਤੀਜਾ ਹੈ, ਜੋ ਸੰਜੀਵ ਅਰੋੜਾ ਦੀ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਪੰਜਾਬ, ਖਾਸ ਤੌਰ 'ਤੇ ਲੁਧਿਆਣਾ ਅਤੇ ਇਸਦੇ ਆਸ-ਪਾਸ ਦੇ ਜ਼ਿਲ੍ਹਿਆਂ ਲਈ ਆਰਥਿਕ ਵਿਕਾਸ ਵਿੱਚ ਤੇਜ਼ੀ ਲਿ...








