ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਕਿਸਾਨਾਂ ਦੇ ਸਮੂਹ ਲਈ ਟੈਂਕ ਬਣਵਾ ਕੇ ਮਾਈਕਰੋ ਇਰੀਗੇਸ਼ਨ ਨੂੰ ਲਾਗੂ ਕਰੋ – ਮੁੱਖ ਮੰਤਰੀ
ਚੰਡੀਗੜ੍ਹ, 23 ਮਈ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਹਰ ਖੇਤ ਤੱਕ ਸਿੰਚਾਈ ਲਈ ਲੋੜੀਂਦਾ ਪਾਣੀ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ। ਇਸ ਲਈ ਸਿੰਚਾਈ ਵਿਭਾਗ ਕਿਸਾਨਾਂ ਦੇ ਗਰੁੱਪ ਬਣਾ ਕੇ ਹਰ 10 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਲਈ ਸਮੂਹਿਕ ਟੈਂਕ ਬਣਵਾਏ ਜਾਣ। ਇਨ੍ਹਾਂ ਟੈਂਕਾਂ ਨੂੰ ਨਹਿਰੀ ਪਾਣੀ ਨਾਲ ਭਰਿਆ ਜਾਵੇਗਾ। ਇਨ੍ਹਾਂ ਟੈਂਕਾਂ ਨਾਲ ਜੁੜੇ ਖੇਤਾਂ ਦੀ ਸਿੰਚਾਈ ਮਾਈਕਰੋ ਇਰੀਗੇਸ਼ਨ (ਸੂਖਮ ਸਿੰਚਾਈ) ਰਾਹੀਂ ਕੀਤੀ ਜਾਵੇ। ਸਮੂਹਿਕ ਟੈਂਕ ਬਣਾਉਣ 'ਤੇ ਸਰਕਾਰ ਵੱਲੋਂ 85 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਇਹ ਗੱਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਹਰਿਆਣਾ ਵਿਜ਼ਨ-2047 ਤਹਿਤ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਅਗਲੇ 5 ਸਾਲਾਂ ਦੀ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਨੇ ਕਿਹਾ ਕਿ ਸਿੰਚਾਈ ਵਿਭਾਗ ਪੁਰਾਣੀ ਪ੍ਰਣਾਲੀ ਤੋਂ ਅੱਗੇ ਵਧ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮ...








