Tuesday, June 23
Shadow

Tag: hot news

ਜੀ.ਐਨ.ਏ. ਗੇਅਰਜ਼ ਲਿਮਟਡ ਮੇਹਟੀਆਣਾ ਵਿਖੇ 3-ਦਿਨਾਂ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ

ਜੀ.ਐਨ.ਏ. ਗੇਅਰਜ਼ ਲਿਮਟਡ ਮੇਹਟੀਆਣਾ ਵਿਖੇ 3-ਦਿਨਾਂ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ

News of Punjab
ਹੁਸ਼ਿਆਰਪੁਰ, 25 ਮਈ :  ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਅਗਵਾਈ ਹੇਠ 21 ਤੋਂ 23 ਮਈ  ਤੱਕ ਜੀ.ਐਨ.ਏ. ਗੇਅਰਜ਼ ਲਿਮਟਡ, ਮੇਹਟੀਆਣਾ ਵਿਖੇ 3-ਦਿਨਾਂ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸਦਾ ਉਦੇਸ਼ ਐਮਰਜੈਂਸੀ ਸਥਿਤੀਆਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣਾ ਹੈ। ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਟ੍ਰੇਨਰ ਅਨੂ ਸ਼ਰਮਾ ਵੱਲੋਂ ਕੰਪਨੀ ਦੇ 30 ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਹਾਦਸਾ ਹੋਣ 'ਤੇ ਅਚਾਨਕ ਬਿਮਾਰੀ ਵਧਣ 'ਤੇ ਸੀ.ਪੀ.ਆਰ. ਦੇਣ, ਖੂਨ ਰੋਕਣ, ਹੱਡੀ ਟੁੱਟਣ 'ਤੇ ਪੱਟੀ ਬੰਨ੍ਹਣ ਅਤੇ ਬੇਹੋਸ਼ ਮਰੀਜ਼ ਨੂੰ ਸੰਭਾਲਣ ਦੇ ਪ੍ਰੈਕਟੀਕਲ ਤਰੀਕੇ ਸਿਖਾਏ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚ ਫਸਟ ਏਡ ਅਤੇ ਹੋਮ ਨਰਸਿੰਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਇੱਕ ਵੱਡੀ ਮੁਹਿੰਮ ਚਲਾ ਰਹੀ ਹੈ, ਜਿਸ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਕਾਲਜਾਂ, ਪੰਜਾਬ ਰੋਡਵੇਜ਼ ਦੇ ਡਰਾਈਵਰਾ ਅਤੇ ਕੰਡਕਟਰਾਂ, ਜ਼ਿਲ੍ਹੇ ਦੀ ਹਰ ਛੋਟੀ-ਵ...
ਚੋਣ ਆਬਜ਼ਰਵਰ ਅਮਿਤ ਸਰੀਨ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ

ਚੋਣ ਆਬਜ਼ਰਵਰ ਅਮਿਤ ਸਰੀਨ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ

News of Punjab
ਮਾਨਸਾ, 25 ਮਈ:ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਵਿਖੇ ਰਾਜ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਚੋਣ ਆਬਜ਼ਰਵਰ ਸ਼੍ਰੀ ਅਮਿਤ ਸਰੀਨ ਪੀ.ਸੀ.ਐਸ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਨ.ਆਈ.ਸੀ ਰੂਮ ਵਿਖੇ ਗਿਣਤੀ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਪ੍ਰਕਿਰਿਆ ਹੋਈ। ਜ਼ਿਲ੍ਹਾ ਚੋਣ ਅਫ਼ਸਰ - ਕਮ - ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐਸ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 368 ਕਾਊਂਟਿੰਗ ਸਟਾਫ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿਨਗਰ ਪੰਚਾਇਤ ਜੋਗਾ ਲਈ ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ, ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਹੋਵੇਗੀ। ਨਗਰ ਕੌਂਸਲ ਬੁਢਲਾਡਾ ਦੀਆਂ ਵੋਟਾਂ ਦੀ ਗਿਣਤੀ ਕ੍ਰਿਸ਼ਨਾ ਕਾਲਜ, ਰੱਲੀ ਵਿਖੇ ਹੋਵੇਗੀ। ਨਗਰ ਕੌਂਸਲ ਮਾਨਸਾ ਦੀਆਂ ਵੋਟਾਂ ਦੀ ਗਿਣਤੀ ਆਡੀਟੋਰੀਅਮ ਹਾਲ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿਖੇ ਹੋਵੇਗੀ। ਨਗਰ ਕੌਂਸਲ ਬਰੇਟਾ ਦੀਆਂ ਵੋਟਾਂ ਦੀ ਗਿਣਤੀ ਸ਼ਹੀਦ ਨੰਦ ਸਿੰਘ ਪੌਲੀਟੈਕਨੀਕਲ ਕਾਲਜ, ਬਰੇਟਾ ਵਿਖੇ ਹੋਵੇਗੀ ਅਤੇ ਨਗ...
ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ

ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ

News of Punjab
ਚੰਡੀਗੜ੍ਹ, 25 ਮਈ: ਪੰਜਾਬ ਸਰਕਾਰ ਵੱਲੋਂ ਨੈਗੋਸੀਏਬਲ ਐਕਟ-1881 ਦੀ ਧਾਰਾ 25 ਅਧੀਨ ਈਦ-ਉੱਲ-ਜੂਹਾ (ਬਕਰੀਦ) ਦੇ ਸਬੰਧ ਵਿੱਚ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਮਿਤੀ 28 ਮਈ 2026 (ਵੀਰਵਾਰ) ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਈਦ-ਉੱਲ-ਜੂਹਾ (ਬਕਰੀਦ) ਦੇ ਮੌਕੇ ਮਿਤੀ 27 ਮਈ 2026 ਨੂੰ ਗਜ਼ਟਿਡ ਛੁੱਟੀ ਐਲਾਨੀ ਗਈ ਸੀ, ਪਰੰਤੂ ਹੁਣ ਇਸ ਵਿੱਚ ਸੋਧ ਕਰਦਿਆਂ ਇਹ ਛੁੱਟੀ ਮਿਤੀ 28 ਮਈ 2026 (ਵੀਰਵਾਰ) ਨੂੰ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।...
ਨਗਰ ਪਾਲਿਕਾ ਦੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ — ਡਿਪਟੀ ਕਮਿਸ਼ਨਰ

ਨਗਰ ਪਾਲਿਕਾ ਦੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ — ਡਿਪਟੀ ਕਮਿਸ਼ਨਰ

local news
ਸ੍ਰੀ ਮੁਕਤਸਰ ਸਾਹਿਬ, 25 ਮਈ- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ 26 ਮਈ 2026 ਨੂੰ ਨਗਰ ਪਾਲਿਕਾ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਪੋਲਿੰਗ ਪਾਰਟੀਆਂ ਦੀਰਵਾਨਾਗੀ ਦਾ ਜਾਇਜਾ ਲੈਂਦਿਆਂ ਦਿੱਤੀ।               ਉਹਨਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਇਹਨਾਂ ਚੋਣਾਂ ਲਈ 187 ਪੋਲਿੰਗ ਬੂਥ ਬਣਾਏ ਗਏ ਹਨ, ਜਿਹਨਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ਲਈ 85 ਪੋਲਿੰਗ ਬੂਥ,  ਗਿੱਦੜਬਾਹਾ ਦੇ 19  ਵਾਰਡਾਂ ਲਈ 41 ਪੋਲਿੰਗ ਬੂਥ ਅਤੇ ਮਲੋਟ ਦੇ 27 ਵਾਰਡਾਂ ਲਈ  61 ਪੋਲਿੰਗ ਬੂਥ ਬਣਾਏ ਗਏ ਹਨ।                ਉਹਨਾਂ ਅੱਗੇ ਦੱਸਿਆ ਕਿ ਨਗਰ ਕੌਸਲ ਦੀਆਂ ਚੋਣਾਂ ਵਿੱਚ 177586 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਹਨਾਂ ਵਿੱਚੋ 93100 ਪੁਰਸ਼, 84476 ਔਰਤਾਂ ਅਤੇ 10 ਟਰਾਂਸਜੈਂਡਰ ਸ਼ਾਮਿਲ ਹਨ।           ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ...
ਤਹਿਸਲੀਦਾਰ ਚੋਣਾਂ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ

ਤਹਿਸਲੀਦਾਰ ਚੋਣਾਂ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ

local news
ਫਰੀਦਕੋਟ 25 ਮਈ -          ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਵੀਜ਼ਨ  ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਚੋਣ ਤਹਿਸੀਲਦਾਰ ਸ੍ਰੀਮਤੀ ਪੂਨਮ ਸਿੱਧੂ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਪੈਸ਼ਲ ਇੰਟੈਂਸਿਵ ਰਵੀਜ਼ਨ  ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਚੋਣ ਤਹਿਸੀਲਦਾਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਪੈਸ਼ਲ ਇੰਟੈਂਸਿਵ ਰਵੀਜ਼ਨ ਦੇ ਸ਼ਡਿਊਲ ਅਤੇ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਹੋਏ ਇਹ ਦੱਸਿਆ ਗਿਆ ਕਿ ਸਪੈਸ਼ਲ ਇੰਟੈਂਸਿਵ ਰਵੀਜ਼ਨ  ਦੀ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਪਾਰਦਰਸ਼ਤਾ ਨਾਲ ਪੂਰਨ ਕਰਨ ਲਈ ਰਾਜਨੀਤਿਕ ਪਾਰਟੀਆਂ ਦੀ ਇਸ ਵਿੱਚ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕ...
ਨੈਸ਼ਨਲ ਪੋਲੀਓ ਰਾਊਂਡ 28 ਜੂਨ ਨੂੰ ਸਫਲ ਬਣਾਉਣ ਲਈ ਸੁਪਰਵਾਈਜਰ ਮੀਟਿੰਗ

ਨੈਸ਼ਨਲ ਪੋਲੀਓ ਰਾਊਂਡ 28 ਜੂਨ ਨੂੰ ਸਫਲ ਬਣਾਉਣ ਲਈ ਸੁਪਰਵਾਈਜਰ ਮੀਟਿੰਗ

local news
ਕੀਰਤਪੁਰ ਸਾਹਿਬ 25 ਮਈ: ਡਾ.ਰਮਨ ਕੁਮਾਰ ਗੁਪਤਾ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਪੀ.ਐਚ.ਸੀ. ਕੀਰਤਪੁਰ ਸਾਹਿਬ ਵਿਖੇ ਨੈਸ਼ਨਲ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸੁਪਰਵਾਈਜਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ 28 ਜੂਨ ਤੋਂ ਸ਼ੁਰੂ ਹੋਣ ਵਾਲੇ ਪੋਲੀਓ ਰਾਊਂਡ ਦੀ ਯੋਜਨਾ ਅਤੇ ਤਿਆਰੀਆਂ ਦੀ ਸਮੀਖਿਆ ਕਰਨਾ ਸੀ, ਤਾਂ ਜੋ ਹਰ ਬੱਚੇ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ।      ਮੀਟਿੰਗ ਦੌਰਾਨ ਐਸ.ਐਮ.ਓ. ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਾਉਣ ਲਈ ਇਹ ਮੁਹਿੰਮ 28 ਜੂਨ ਤੋਂ 30 ਜੂਨ 2026 ਤੱਕ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹਰ ਬੱਚੇ ਨੂੰ ਪੋਲੀਓ ਦੀ ਖੁਰਾਕ ਪਿਲਾਉਣਾ ਲਾਜ਼ਮੀ ਹੈ ਅਤੇ ਇਸ ਲਈ ਮੈਦਾਨੀ ਸਟਾਫ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ।       ਉਨ੍ਹਾਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਖ਼ਾਸ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਪ੍ਰਭਾਵਸ਼ੀਲਤਾ ਬਣਾਈ ਰ...
ਆਖਰੀ ਮੈਚ ਵਿੱਚ ਅਰਜੁਨ ਤੇਂਦੁਲਕਰ ਨੂੰ ਖੇਡਣ ਦਾ ਮਿਲਿਆ ਮੌਕਾ, ਭੈਣ ਅਤੇ ਪਿਤਾ ਨੇ ਵਰ੍ਹਾਇਆ ਪਿਆਰ

ਆਖਰੀ ਮੈਚ ਵਿੱਚ ਅਰਜੁਨ ਤੇਂਦੁਲਕਰ ਨੂੰ ਖੇਡਣ ਦਾ ਮਿਲਿਆ ਮੌਕਾ, ਭੈਣ ਅਤੇ ਪਿਤਾ ਨੇ ਵਰ੍ਹਾਇਆ ਪਿਆਰ

Sports
Arjun Tendulkar LSG debut: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਸ਼ਨੀਵਾਰ, 23 ਮਈ ਨੂੰ ਲਖਨਊ ਸੁਪਰ ਜਾਇੰਟਸ ਲਈ ਆਪਣੇ ਪਹਿਲੇ ਮੈਚ ਵਿੱਚ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਪੰਜਾਬ ਕਿੰਗਜ਼ ਵਿਰੁੱਧ ਖੇਡਦੇ ਹੋਏ, ਅਰਜੁਨ ਨੇ ਏਕਾਨਾ ਸਟੇਡੀਅਮ ਵਿੱਚ ਆਪਣੇ ਪੂਰੇ ਚਾਰ ਓਵਰ ਸੁੱਟੇ ਅਤੇ ਪ੍ਰਭਸਿਮਰਨ ਸਿੰਘ ਦੀ ਵਿਕਟ ਇੱਕ ਸ਼ਕਤੀਸ਼ਾਲੀ ਯਾਰਕਰ ਨਾਲ ਲਈ। 26 ਸਾਲਾ ਖਿਡਾਰੀ ਨੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ 4-0-36-1 ਦੇ ਅੰਕੜਿਆਂ ਨਾਲ ਆਪਣਾ ਸਪੈੱਲ ਖਤਮ ਕੀਤਾ, ਜਿਸ ਵਿੱਚ ਸ਼ੁਰੂਆਤ ਅਤੇ ਅੰਤ ਵਿੱਚ ਦੋ ਸ਼ਾਨਦਾਰ ਓਵਰ ਸ਼ਾਮਲ ਸਨ। ਉਹ ਪੰਜਾਬ ਵਿਰੁੱਧ ਮੈਚ ਵਿੱਚ ਲਖਨਊ ਦਾ ਸਭ ਤੋਂ ਕਿਫਾਇਤੀ ਗੇਂਦਬਾਜ਼ ਸੀ। ਹਾਲਾਂਕਿ ਪੰਜਾਬ ਨੇ ਮੈਚ ਸੱਤ ਵਿਕਟਾਂ ਨਾਲ ਜਿੱਤਿਆ, ਅਰਜੁਨ ਨੇ ਆਪਣੇ ਪਿਤਾ ਦਾ ਦਿਲ ਜਿੱਤ ਲਿਆ। ਅਰਜੁਨ ਦੇ ਪ੍ਰਦਰਸ਼ਨ ਨੂੰ ਦੇਖ ਕੇ, ਉਸ ਦੇ ਪਿਤਾ, ਸਚਿਨ ਤੇਂਦੁਲਕਰ ਨੇ ਐਕਸ 'ਤੇ ਆਪਣੇ ਪੁੱਤਰ ਅਰਜੁਨ ਤੇਂਦੁਲਕਰ ਬਾਰੇ ਇੱਕ ਖਾਸ ਸੁਨੇਹਾ ਪੋਸਟ ਕੀਤਾ, ਜਿਸ ਵਿੱਚ ਅਰਜੁਨ ਦੀ ਮਿਹਨਤ ਅਤੇ ਖੇਡ ਪ੍ਰਤੀ ਪਿਆਰ ਦੀ ਪ੍ਰਸ਼ੰਸਾ ਕੀਤੀ ਗਈ। ਮੈਚ ਤੋਂ ਤੁ...
ਗਰਮੀਆਂ ਵਿੱਚ ਕਿਤੇ ਫੱਟ ਨਾ ਜਾਵੇ ਤੁਹਾਡਾ AC ! ਇਨ੍ਹਾਂ ਗੱਲਾਂ ਦਾ ਰੱਖ ਲਓ ਖਾਸ ਧਿਆਨ

ਗਰਮੀਆਂ ਵਿੱਚ ਕਿਤੇ ਫੱਟ ਨਾ ਜਾਵੇ ਤੁਹਾਡਾ AC ! ਇਨ੍ਹਾਂ ਗੱਲਾਂ ਦਾ ਰੱਖ ਲਓ ਖਾਸ ਧਿਆਨ

Health
ਦੇਹਰਾਦੂਨ: ਦੇਸ਼ ਇਨ੍ਹੀਂ ਦਿਨੀਂ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇਸ ਭਿਆਨਕ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਜ਼ਿਆਦਾਤਰ ਲੋਕ ਤੇਜ਼ ਗਰਮੀ ਵਿੱਚ ਠੰਢਾ ਹੋਣ ਲਈ ਏਸੀ ਦੀ ਵਰਤੋਂ ਕਰਦੇ ਹਨ। ਇਸ ਮੌਸਮ ਵਿੱਚ ਏਸੀ ਰਾਹਤ ਦਾ ਇੱਕ ਵੱਡਾ ਸਰੋਤ ਹੈ ਪਰ ਇਨ੍ਹਾਂ ਦੀ ਵਰਤੋਂ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਮਹਿੰਗੀ ਸਾਬਤ ਹੋ ਸਕਦੀ ਹੈ। ਇਨ੍ਹੀਂ ਦਿਨੀਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਪੈ ਰਹੀ ਤੇਜ਼ ਗਰਮੀ ਨੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਤ ਅਜਿਹੇ ਹਨ ਕਿ ਘਰਾਂ, ਦਫਤਰਾਂ, ਦੁਕਾਨਾਂ ਅਤੇ ਇੱਥੋਂ ਤੱਕ ਕਿ ਹਸਪਤਾਲਾਂ ਵਿੱਚ ਵੀ ਏਸੀ ਦੀ ਵਰਤੋਂ ਤੇਜ਼ੀ ਨਾਲ ਵੱਧ ਗਈ ਹੈ। ਇਹੀ ਯੰਤਰ, ਜੋ ਗਰਮੀ ਤੋਂ ਰਾਹਤ ਦੇਣ ਵਾਲੇ ਮੰਨੇ ਜਾਂਦੇ ਹਨ, ਹੁਣ ਖ਼ਤਰੇ ਦਾ ਸਰੋਤ ਬਣ ਰਹੇ ਹਨ। ਦੇਹਰਾਦੂਨ ਵਿੱਚ ਏਸੀ ਧਮਾਕੇ, ਸ਼ਾਰਟ ਸਰਕਟ ਅਤੇ ਅੱਗ ਲੱਗਣ ਦੀਆਂ ਹਾਲ ਹੀ ਦੀਆਂ ਘਟਨਾਵਾਂ ਤੋਂ ਬਾਅਦ ਫਾਇਰ ਵਿਭਾਗ ਨੇ ਜਨਤਾ ਨੂੰ ਚੌਕਸ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਏਸੀ ਨੂੰ ਗਲਤ ਢੰਗ ਨਾਲ ਚਲਾਉਣਾ, ਸਮੇਂ ਸਿਰ ਸ...
Cannes Film Festival 2026 ਵਿੱਚ ਐਸ਼ਵਰਿਆ ਰਾਏ ਦਾ ਗਲੈਮਰ ਲੁੱਕ, ਲੋਕਾਂ ਨੂੰ ਬਣਾਇਆ ਦੀਵਾਨਾ

Cannes Film Festival 2026 ਵਿੱਚ ਐਸ਼ਵਰਿਆ ਰਾਏ ਦਾ ਗਲੈਮਰ ਲੁੱਕ, ਲੋਕਾਂ ਨੂੰ ਬਣਾਇਆ ਦੀਵਾਨਾ

Entertainment
ਹੈਦਰਾਬਾਦ: ਕਾਨਸ ਫਿਲਮ ਫੈਸਟੀਵਲ 2026 ਵਿੱਚ ਐਸ਼ਵਰਿਆ ਰਾਏ ਰੈੱਡ ਕਾਰਪੇਂਟ 'ਤੇ ਬਿਲਕੁਲ ਅਲੱਗ ਅੰਦਾਜ਼ ਵਿੱਚ ਨਜ਼ਰ ਆਈ। ਐਸ਼ਵਰਿਆ ਰਾਏ ਨੇ ਆਪਣੇ ਸਭ ਤੋਂ ਬੋਲਡ ਫੈਸ਼ਨ ਨੂੰ ਫਿਨਾਲੇ ਲਈ ਬਚਾ ਕੇ ਰੱਖਿਆ ਸੀ। 23 ਮਈ ਨੂੰ ਕਾਨਸ ਫਿਲਮ ਫੈਸਟੀਵਲ 2026 ਖਤਮ ਹੋ ਗਿਆ। ਇਸ ਦੌਰਾਨ ਐਸ਼ਵਰਿਆ ਰਾਏ ਨੇ ਰੈੱਡ ਕਾਰਪੇਂਟ 'ਤੇ ਸ਼ਾਨਦਾਰ ਲੁੱਕ ਨਾਲ ਐਂਟਰੀ ਕੀਤੀ, ਜਿਸਨੇ ਪੂਰੇ ਇੰਟਰਨੈੱਟ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਕਾਨਸ ਦੇ ਫਾਈਨਲ ਵਿੱਚ ਐਸ਼ਵਰਿਆ ਰਾਏ ਇੱਕ ਕਲਾਸਿਕ ਸਫੈਦ ਟਕਸੀਡੋ ਪਾਉਣਾ ਚਾਹੁੰਦੀ ਸੀ, ਜਿਸ ਵਿੱਚ ਅਦਾਕਾਰਾ ਦੇ ਕੁਝ ਸਭ ਤੋਂ ਯਾਦਗਾਰ ਆਨ-ਸਕ੍ਰੀਨ ਲੁੱਕ ਦੀ ਝਲਕ ਹੋ। ਇਸ ਇੰਟਰਨੈਸ਼ਨਲ ਕਾਨਸ ਫਿਲਮ ਫੈਸਟੀਵਲ ਦੇ ਖਤਮ ਹੋਣ ਵਾਲੇ ਦਿਨ ਅਦਾਕਾਰਾ ਨੇ ਸਭ ਤੋਂ ਸਟਾਈਲਿਸ਼ ਸਫੈਦ ਲੁੱਕ ਚੁਣਿਆ। ਇੱਕ ਲੇਅਰਡ ਟਕਸੀਡੋ, ਜਿਸ ਵਿੱਚ ਖੰਭ ਲੱਗੇ ਸੀ। ਹਾਲਾਂਕਿ, ਅਦਾਕਾਰਾ ਨੇ ਕਾਨਸ ਰੈੱਡ ਕਾਰਪੇਂਟ 'ਤੇ ਕਈ ਵਾਰ ਸਫੈਦ ਰੰਗ ਦੇ ਆਊਟਫਿੱਟ ਪਾਏ ਹਨ ਪਰ ਇਹ ਟਕਸੀਡੋ ਹੁਣ ਤੱਕ ਦੇ ਸਭ ਤੋਂ ਬਿਹਤਰ ਲੁੱਕਾਂ ਵਿੱਚੋ ਇੱਕ ਹੈ। ਇਹ ਆਊਟਫਿੱਟ ਚੀਨੀ ਡਿਜ਼ਾਈਨਰ ਚੇਨੀ ਚਾਨ ਨੇ ਖਾਸ ਤੌਰ 'ਤੇ ਡਿਜ...
यूपीएससी प्रारंभिक परीक्षा शांतिपूर्ण ढंग से संपन्न, पहले सत्र में 66.19 और दूसरे में 65.63 प्रतिशत रही उपस्थिति

यूपीएससी प्रारंभिक परीक्षा शांतिपूर्ण ढंग से संपन्न, पहले सत्र में 66.19 और दूसरे में 65.63 प्रतिशत रही उपस्थिति

Hindi News
मंडी, 24 मई। जिला मुख्यालय मंडी में संघ लोक सेवा आयोग की सिविल सर्विसेज (प्रीलिम्स) परीक्षा-2026 रविवार को शांतिपूर्ण एवं सफलतापूर्वक संपन्न हुई। परीक्षा केंद्र संख्या-89 मंडी के अंतर्गत चार परीक्षा केंद्रों पर दो सत्रों में परीक्षा आयोजित की गई। परीक्षा के लिए 1056 प्रवेश पत्र जारी किए गए थे। पहले सत्र में 699 तथा दूसरे सत्र में 693 अभ्यर्थियों ने परीक्षा में भाग लिया। यह जानकारी देते हुए उपायुक्त मंडी अपूर्व देवगन ने बताया कि परीक्षा के लिए वल्लभ राजकीय महाविद्यालय मंडी (सेंटर-ए), वल्लभ राजकीय महाविद्यालय मंडी (सेंटर-बी), राजकीय वरिष्ठ माध्यमिक पाठशाला स्कूल बाजार मंडी तथा पीएम श्री राजकीय मॉडल गर्ल्स वरिष्ठ माध्यमिक पाठशाला समखेतर मंडी में परीक्षा केंद्र बनाए गए थे।                उन्होंने बताया कि पहला सत्र सुबह 9:30 बजे से 11:30 बजे तक आ...