ਕਾਂਗਰਸ ਦੇ ਨੇਤਾ ਮੰਡੀ ਜਾਣ ਦੀ ਬਜਾਏ ਕਾਂਗਰਸ ਸ਼ਾਸਿਤ ਸੂਬਿਆਂ ਦਾ ਹਾਲ ਦੇਖ ਕੇ ਆਉਣ – ਮੁੱਖ ਮੰਤਰੀ
ਚੰਡੀਗੜ੍ਹ, 11 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਜਨਤਾ ਨਾਲ ਕੀਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਹਾਲ ਹੀ ਵਿੱਚ ਦੋ ਦਿਨ ਪਹਿਲਾਂ ਵੀ ਮਜ਼ਦੂਰਾਂ ਨਾਲ ਕੀਤੇ ਮਜਦੂਰੀ ਵਧਾਉਣ ਦੇ ਸੰਕਲਪ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਉਨ੍ਹਾਂ ਦੀ ਮਾਸਿਕ ਤਨਖਾਹ 19 ਹਜ਼ਾਰ 425 ਰੁਪਏ ਤੱਕ ਯਕੀਨੀ ਕੀਤਾ ਹੈ। ਪਰ ਕਾਂਗਰਸੀ ਸਿਰਫ਼ ਗੁਮਰਾਹ ਕਰਨ ਵਿੱਚ ਜੁੱਟੇ ਹੋਏ ਹਨ, ਕਦੇ ਕਿਸਾਨਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਦੇ ਹਨ ਤਾਂ ਕਦੇ ਦੂਜੇ ਵਰਗਾਂ ਨੂੰ। ਕਾਂਗਰਸ ਦੇ ਨੇਤਾ ਮੰਡੀ ਵਿੱਚ ਜਾਣ ਦੀ ਬਜਾਏ ਹਿਮਾਚਲ ਜਾਣ, ਕਰਨਾਟਕ ਜਾਣ, ਤੇਲੰਗਾਨਾ ਜਾਣ ਅਤੇ ਪਤਾ ਕਰਕੇ ਆਉਣ ਕਿ ਕੀ ਉੱਥੋਂ ਦੀ ਜਨਤਾ ਨਾਲ ਕੀਤੇ ਵਾਅਦੇ ਉਨ੍ਹਾਂ ਦੀਆਂ ਸਰਕਾਰਾਂ ਨੇ ਪੂਰੇ ਕੀਤੇ ਹਨ ਜਾਂ ਨਹੀਂ।
ਮੁੱਖ ਮੰਤਰੀ ਸ਼ਨੀਵਾਰ ਨੂੰ ਚਰਖੀ ਦਾਦਰੀ ਵਿੱਚ 'ਵਿਕਸਿਤ ਦਾਦਰੀ ਰੈਲੀ' ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦਾਦਰੀ ਵਿਧਾ...








