ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਕੀਤੀ ਅਪੀਲ-ਮੇਕ ਇਨ ਇੰਡੀਆ ਦੀ ਗਲੋਬਲ ਪਛਾਣ ਬਣੇ ਇਹ ਧਿਆਨ ਵਿੱਚ ਰੱਖ ਕੇ ਬਣਾਏ ਉਤਪਾਦ
ਚੰਡੀਗੜ੍ਹ, 22 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਦਯੋਗਪਤੀ ਮੇਕ ਇਨ ਇੰਡੀਆ ਨੂੰ ਗਲੋਬਲ ਪਛਾਣ ਦਿਲਵਾਉਣ ਲਈ ਉਤਪਾਦ ਬਨਾਉਣ। ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਹਨ ਕਿ ਸਾਡੇ ਉਤਪਾਦ ਕੌਮਾਂਤਰੀ ਮਾਨਕਾਂ ਅਨੁਸਾਰ ਹੀ ਨਹੀਂ ਸਗੋਂ ਉਸ ਨਾਲੋਂ ਬੇਹਤਰ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੰਪਨਿਆਂ ਅਜਿਹੇ ਉਤਪਾਦ ਬਣਾਵੇ ਕਿ ਮੇਕ ਇੰਨ ਇੰਡੀਆ ਦਾ ਮਤਲਬ ਬੇਹਤਰ ਗੁਣਵੱਤਾ ਹੋਵੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਹਰਿਆਣਾ ਦੀ ਨਵੀਂ ਇੰਡਸਟ੍ਰਿਅਲ ਪਾਲਿਸੀ ਨੂੰ ਲੈ ਕੇ ਨਿਵੇਸ਼ਕਾਂ ਨਾਲ ਸਿੱਧੀ ਗੱਲਬਤਾ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਆਟੋ ਸੇਕਟਰ, ਮੈਨਯੂਫੈਕਚਰਿੰਗ ਸੇਕਟਰ, ਇਲੇਕਟ੍ਰਾਨਿਕਸ ਸੇਕਟਰ ਅਤੇ ਹੋਰ ਸੇਕਟਰਾਂ ਨਾਲ ਜੁੜੇ ਉਦਯੋਗਪਤੀਆਂ ਨਾਲ ਵੱਖ ਵੱਖ ਮੁਲਾਕਾਤ ਕੀਤੀ। ਇਸ ਦੌਰਾਨ ਨਾ ਸਿਰਫ ਉਨ੍ਹਾਂ ਨੇ ਨਵੀਂ ਨਵੀਂ ਇੰਡਸਟ੍ਰਿਅਲ ਪੋਲਿਸੀ ਨੂੰ ਲੈ ਕੇ ਅਨੇਕ ਸੁਝਾਅ ਲਏ ਸਗੋ ਖੁਦ ਵੀ ਆਪਣੇ ...








