Tuesday, October 27
Shadow

Tag: haryana news

ਨਾਰੀ ਸ਼ਕਤੀ ਵੰਦਨ ਅਧਿਨਿਯਮ ਕੇਵਲ ਮਹਿਲਾਵਾਂ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ – ਆਰਤੀ ਸਿੰਘ ਰਾਓ

ਨਾਰੀ ਸ਼ਕਤੀ ਵੰਦਨ ਅਧਿਨਿਯਮ ਕੇਵਲ ਮਹਿਲਾਵਾਂ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ – ਆਰਤੀ ਸਿੰਘ ਰਾਓ

Haryana News
ਚੰਡੀਗੜ੍ਹ, 11 ਅਪ੍ਰੈਲ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ "ਨਾਰੀ ਸ਼ਕਤੀ ਵੰਦਨ ਅਧਿਨਿਯਮ 2023" ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਸ ਨੂੰ ਲਾਗੂ ਕਰਨ ਲਈ ਆਗਾਮੀ 16, 17 ਅਤੇ 18 ਅਪ੍ਰੈਲ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਸ ਅਧਿਨਿਯਮ ਦੇ ਪ੍ਰਤੀ ਜਨ-ਜਾਗਰੂਕਤਾ ਲਿਆਉਣ ਲਈ ਅੱਜ 11 ਅਪ੍ਰੈਲ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਹ ਮੁਹਿੰਮ 20 ਅਪ੍ਰੈਲ ਤੱਕ ਵੱਖ-ਵੱਖ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਚੱਲੇਗੀ ਜਿਸ ਵਿੱਚ ਮਹਿਲਾਵਾਂ ਅਤੇ ਆਮ ਜਨਤਾ ਨੂੰ ਅਧਿਨਿਯਮ ਦੀ ਜਾਣਕਾਰੀ ਦੇਣ ਅਤੇ ਉਨ੍ਹਾਂ ਨਾਲ ਜੁੜਾਅ ਵਧਾਉਣ ਦੀ ਤਿਆਰੀ ਕੀਤੀ ਗਈ ਹੈ। ਸਿਹਤ ਮੰਤਰੀ ਅੱਜ ਪੰਚਕੂਲਾ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੀ ਸੀ। ਆਰਤੀ ਸਿੰਘ ਰਾਓ ਨੇ "ਨਾਰੀ ਸ਼ਕਤੀ ਵੰਦਨ ਅਧਿਨਿਯਮ" ਦੀ ਜਾਣਕਾਰੀ ਅਤੇ ਇਸ ਦੇ ਲਾਭ ਗਿਣਾਉਂਦੇ ਹੋਏ ਦੱਸਿਆ ਕਿ ਇਸ ਅਧਿਨਿਯਮ ਨਾਲ ਮਹਿਲਾ ਸਸ...
ਕਾਂਗਰਸ ਦੇ ਨੇਤਾ ਮੰਡੀ ਜਾਣ ਦੀ ਬਜਾਏ ਕਾਂਗਰਸ ਸ਼ਾਸਿਤ ਸੂਬਿਆਂ ਦਾ ਹਾਲ ਦੇਖ ਕੇ ਆਉਣ – ਮੁੱਖ ਮੰਤਰੀ

ਕਾਂਗਰਸ ਦੇ ਨੇਤਾ ਮੰਡੀ ਜਾਣ ਦੀ ਬਜਾਏ ਕਾਂਗਰਸ ਸ਼ਾਸਿਤ ਸੂਬਿਆਂ ਦਾ ਹਾਲ ਦੇਖ ਕੇ ਆਉਣ – ਮੁੱਖ ਮੰਤਰੀ

Haryana News
ਚੰਡੀਗੜ੍ਹ, 11 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਜਨਤਾ ਨਾਲ ਕੀਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਹਾਲ ਹੀ ਵਿੱਚ ਦੋ ਦਿਨ ਪਹਿਲਾਂ ਵੀ ਮਜ਼ਦੂਰਾਂ ਨਾਲ ਕੀਤੇ ਮਜਦੂਰੀ ਵਧਾਉਣ ਦੇ ਸੰਕਲਪ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਉਨ੍ਹਾਂ ਦੀ ਮਾਸਿਕ ਤਨਖਾਹ 19 ਹਜ਼ਾਰ 425 ਰੁਪਏ ਤੱਕ ਯਕੀਨੀ ਕੀਤਾ ਹੈ। ਪਰ ਕਾਂਗਰਸੀ ਸਿਰਫ਼ ਗੁਮਰਾਹ ਕਰਨ ਵਿੱਚ ਜੁੱਟੇ ਹੋਏ ਹਨ, ਕਦੇ ਕਿਸਾਨਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਦੇ ਹਨ ਤਾਂ ਕਦੇ ਦੂਜੇ ਵਰਗਾਂ ਨੂੰ। ਕਾਂਗਰਸ ਦੇ ਨੇਤਾ ਮੰਡੀ ਵਿੱਚ ਜਾਣ ਦੀ ਬਜਾਏ ਹਿਮਾਚਲ ਜਾਣ, ਕਰਨਾਟਕ ਜਾਣ, ਤੇਲੰਗਾਨਾ ਜਾਣ ਅਤੇ ਪਤਾ ਕਰਕੇ ਆਉਣ ਕਿ ਕੀ ਉੱਥੋਂ ਦੀ ਜਨਤਾ ਨਾਲ ਕੀਤੇ ਵਾਅਦੇ ਉਨ੍ਹਾਂ ਦੀਆਂ ਸਰਕਾਰਾਂ ਨੇ ਪੂਰੇ ਕੀਤੇ ਹਨ ਜਾਂ ਨਹੀਂ। ਮੁੱਖ ਮੰਤਰੀ ਸ਼ਨੀਵਾਰ ਨੂੰ ਚਰਖੀ ਦਾਦਰੀ ਵਿੱਚ 'ਵਿਕਸਿਤ ਦਾਦਰੀ ਰੈਲੀ' ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦਾਦਰੀ ਵਿਧਾ...
ਹਰਿਆਣਾ ਵਿੱਚ ਖੁਲੇਗਾ ਫੌਜੀ ਅਤੇ ਨਿਮਫੌਜੀ ਭਲਾਈ ਨਿਗਮ-ਰਾਓ ਨਰਬੀਰ ਸਿੰਘ

ਹਰਿਆਣਾ ਵਿੱਚ ਖੁਲੇਗਾ ਫੌਜੀ ਅਤੇ ਨਿਮਫੌਜੀ ਭਲਾਈ ਨਿਗਮ-ਰਾਓ ਨਰਬੀਰ ਸਿੰਘ

Haryana News
ਚੰਡੀਗੜ੍ਹ, 9 ਅਪ੍ਰੈਲ-ਹਰਿਆਣਾ ਦੇ ਫੌਜੀ ਅਤੇ ਨਿਮਫੌਜੀ ਭਲਾਈ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਅਗਨੀਵੀਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਹਰਿਆਣਾ ਕੈਬਨਿਟ ਵੱਲੋਂ ਹਰਿਆਣਾ ਅਗਨੀਵੀਰ ਨੀਤੀ-2024 ਨੂੰ ਮੰਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜਿਸ ਨੂੰ ਅਗਸਤ 2026 ਵਿੱਚ ਪ੍ਰਭਾਵੀ ਰੂਪ ਨਾਲ ਲਾਗੂ ਕੀਤਾ ਜਾਵੇਗਾ। ਇਸ ਨੀਤੀ ਰਾਹੀਂ ਅਗਨੀਵੀਰਾਂ ਨੂੰ ਸਰਕਾਰੀ ਨੌਕਰਿਆਂ ਵਿੱਚ ਹੋਰੀਜੇਨਟਲ ਰਾਖਵਾਂ ਨੂੰ 10 ਫੀਸਦੀ ਤੋਂ ਵੱਧਾ ਕੇ 20 ਫੀਸਦੀ ਕੀਤਾ ਹੈ। ਇਸ ਦੇ ਇਲਾਵਾ ਸਾਬਕਾ ਅਗਨੀਵੀਰਾਂ ਨੂੰ ਹੋਰ ਖੇਤਰਾਂ ਵਿੱਚ ਰੁਜਗਾਰ ਦੇ ਮੌਕੇ ਮੁਹੱਈਆ ਕਰਾਏ ਜਾਣਗੇ ਅਤੇ ਹਰਿਆਣਾ ਸਾਬਕਾ ਅਗਨੀਵੀਰਾਂ ਨੂੰ ਰੁਜਗਾਰ ਦੀ ਗਾਰੰਟੀ ਦੇਣ ਵਾਲਾ ਹਰਿਆਣਾ ਪਹਿਲਾ ਰਾਜ ਹੋਵੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਲ 2022-23 ਵਿੱਚ ਨੇਵੀ, ਆਰਮੀ ਅਤੇ ਹਵਾਈ ਸੇਨਾ ਲਈ ਰਾਸ਼ਟਰੀ ਪੱਧਰ 'ਤੇ 26,649 ਅਗਨੀਵੀਰਾਂ ਦੀ ਭਰਤੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ ਜਿਸ ਵਿੱਚ ਸਾਲ 2022-23 ਵਿੱਚ ਹਰਿਆਣਾ...
ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੁੰ ਨਾ ਆਏ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ – ਸ੍ਰੀ ਕ੍ਰਿਸ਼ਣ ਲਾਲ ਪੰਵਾਰ

ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੁੰ ਨਾ ਆਏ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ – ਸ੍ਰੀ ਕ੍ਰਿਸ਼ਣ ਲਾਲ ਪੰਵਾਰ

Haryana News
ਚੰਡੀਗੜ੍ਹ, 9 ਅਪ੍ਰੈਲ - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਪ੍ਰਤੀ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਕਣਕ ਦੀ ਖਰੀਦ ਦੌਰਾਨ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਦੇ ਇੱਕ-ਇੱਕ ਦਾਨੇ ਦੀ ਖਰੀਦ ਯਕੀਨੀ ਕਰੇਗੀ।           ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਵੀਰਵਾਰ ਨੂੰ ਜਿਲ੍ਹਾ ਸੋਨੀਪਤ ਦੇ ਗੋਹਾਨਾ ਮੰਡੀ ਦਾ ਅਚਾਨਕ ਨਿਰੀਖਣ ਕਰਨ ਬਾਅਦ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿੱਚ ਕਿਸਾਨਾਂ ਦੇ ਲਈ ਉਪਲਬਧ ਸਹੂਲਤਾਂ ਅਤੇ ਵਿਵਸਥਾਵਾਂ ਦਾ ਜਾਇਜਾ ਵੀ ਲਿਆ। ਨਿਰੀਖਣ ਦੌਰਾਨ ਉਨ੍ਹਾਂ ਨੇ ਕਣਕ ਦੀ ਗੁਣਵੱਤਾ, ਨਮੀ ਦੀ ਜਾਂਚ, ਬਾਇਓਮੈਟ੍ਰਿਕ ਰਜਿਸਟ੍ਰੇਸ਼ਣ ਪ੍ਰਣਾਲੀ ਅਤੇ ਹੋਰ ਵਿਵਸਥਾਵਾਂ ਦਾ ਅਵਲੋਕਨ ਕੀਤਾ।    &n...
ਬੰਗਾਲ ਦੀ ਜਨਤਾ ਪਰਿਵਰਤਨ ਲਈ ਤਿਆਰ, ਭਾਜਪਾ ਸਰਕਾਰ ਬਣਨਾ ਤੈਅ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਬੰਗਾਲ ਦੀ ਜਨਤਾ ਪਰਿਵਰਤਨ ਲਈ ਤਿਆਰ, ਭਾਜਪਾ ਸਰਕਾਰ ਬਣਨਾ ਤੈਅ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana News
ਚੰਡੀਗੜ੍ਹ, 8 ਅਪ੍ਰੈਲ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਕੁਸ਼ਲ ਵਰਕਰਾਂ ਦੀ ਘੱਟੋ-ਘੱਟ ਮਜਦੂਰੀ ਵਧਾਉਣ ਦੇ ਹਰਿਆਣਾ ਸਰਕਾਰ ਦੇ ਫੈਸਲੇ ਦਾ ਇੰਡਸਟਰੀ ਦੇ ਨੁਮਾਇੰਦਿਆਂ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਰੇਵਾੜੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਕ੍ਰਿਸ਼ਨ ਯਾਦਵ ਨੇ ਮਜ਼ਦੂਰਾਂ ਦੀ ਭਲਾਈ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇਸ ਵੱਡੀ ਪਹਿਲ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ। ਸ੍ਰੀ ਕ੍ਰਿਸ਼ਨ ਯਾਦਵ ਨੇ ਕਿਹਾ ਕਿ ਘੱਟੋ-ਘੱਟ ਮਜਦੂਰੀ 11,275 ਰੁਪਏ ਤੋਂ ਵਧਾ ਕੇ 15,220 ਰੁਪਏ ਕਰਨ ਦੀ ਘੋਸ਼ਣਾ ਮਜ਼ਦੂਰਾਂ ਦੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਸੂਬੇ ਭਰ ਦੇ ਲੱਖਾਂ ਮਜ਼ਦੂਰਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਲੋੜੀਂਦੀ ਆਰਥਿਕ ਰਾਹਤ ਮਿਲੇਗੀ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਹੋਰ ਵੀ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਆਰਥਿਕਤ...
ਤਿੰਨ-ਪੱਧਰੀ ਤਸਦੀਕ, ਬਾਇਓਮੈਟ੍ਰਿਕ ਅਤੇ ਜੀਓ-ਫੈਂਸਿੰਗ ਨਾਲ ਖਰੀਦ ਪ੍ਰਬੰਧ ਹੋਏ ਹੋਰ ਮਜ਼ਬੂਤ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਤਿੰਨ-ਪੱਧਰੀ ਤਸਦੀਕ, ਬਾਇਓਮੈਟ੍ਰਿਕ ਅਤੇ ਜੀਓ-ਫੈਂਸਿੰਗ ਨਾਲ ਖਰੀਦ ਪ੍ਰਬੰਧ ਹੋਏ ਹੋਰ ਮਜ਼ਬੂਤ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana News
ਚੰਡੀਗੜ੍ਹ, 8 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਿਰੋਧ ਪੱਖ ਖਰੀਦ ਪ੍ਰਬੰਧਾਂ ਨੂੰ ਲੈ ਕੇ ਬੇਵਜ੍ਹਾ ਦੁਸ਼ਪ੍ਰਚਾਰ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਮੰਦਭਾਗੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸਾਨਾਂ ਦੀ ਫਸਲ ਦੇ ਇੱਕ-ਇੱਕ ਦਾਣੇ ਦੀ ਖਰੀਦ ਯਕੀਨੀ ਬਣਾਈ ਜਾਵੇਗੀ। ਸਰਕਾਰ ਨੇ ਖਰੀਦ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਾਗੂ ਕੀਤੇ ਹਨ ਅਤੇ ਹਰੇਕ ਮੰਡੀ ਵਿੱਚ ਨੋਡਲ ਅਫਸਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਦੀਆਂ ਮੰਡੀਆਂ ਦੀ ਨਿਯਮਤ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਡਿਪਟੀ ਕਮਿਸ਼ਨਰਾਂ (ਡੀ.ਸੀ.) ਨੂੰ ਜ਼ਿਲ੍ਹਾ ਪੱਧਰ 'ਤੇ ਖਰੀਦ ਪ੍ਰਬੰਧਾਂ ਦਾ ਇੰਚਾਰਜ ਬਣਾਇਆ ਗਿਆ ਹੈ। ਮੰਤਰੀ ਅਤੇ ਵਿਧਾਇਕ ਵੀ ਲਗਾਤਾਰ ਮੰਡੀਆਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ, ...
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 474 ਕਰੋੜ ਦੇ ਹਰਿਆਣਾ ਏਆਈ ਡਿਵੈਲਪਮੈਂਟ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 474 ਕਰੋੜ ਦੇ ਹਰਿਆਣਾ ਏਆਈ ਡਿਵੈਲਪਮੈਂਟ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Haryana News
ਚੰਡੀਗੜ੍ਹ, 8 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਹਰਿਆਣਾ ਏਆਈ ਡਿਵੈਲਪਮੈਂਟ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਲਗਭਗ 474 ਕਰੋੜ ਦੀ ਇਸ ਅਭਿਲਾਸ਼ੀ ਪਹਿਲਕਦਮੀ ਨੂੰ ਵਿਸ਼ਵ ਬੈਂਕ ਦੇ ਵਿੱਤੀ ਸਹਿਯੋਗ ਨਾਲ ਪੀਪੀਪੀ ਮਾਡਲ 'ਤੇ ਲਾਗੂ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਐਮਡੀ ਹਾਰਟ੍ਰੋਨ ਸ਼੍ਰੀ ਜੇ. ਗਣੇਸ਼ਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪ੍ਰੋਗਰਾਮ ਦੀ ਸ਼ੁਰਆਤੀ ਪ੍ਰੋਜੈਕਟ ਰਿਪੋਰਟ ਜਨਵਰੀ 2026 ਵਿੱਚ ਭਾਰਤ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵੱਲੋਂ ਮੰਜ਼ੂਰ ਕੀਤੀ ਜਾ ਚੁੱਕੀ ਹੈ। ਇਹ ਮੰਜ਼ੂਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਨੀਤੀ ਆਯੋਗ ਦੀ ਸਹਿਮਤੀ ਤੋਂ ਬਾਅਦ ਦਿੱਤੀ ਗਈ ਸੀ। ਪ੍ਰੋਗਰਾਮ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਆਗਾਮੀ ਜੂਨ 2026 ਤੱਕ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤ...
ਮੁੱਖ ਸਕੱਤਰ ਨੇ ਕੀਤੀ ਐਲਪੀਜੀ ਅਤੇ ਪੀਐਨਜੀ ਨੇਟਵਰਕ ਦੀ ਸਮੀਖਿਆ

ਮੁੱਖ ਸਕੱਤਰ ਨੇ ਕੀਤੀ ਐਲਪੀਜੀ ਅਤੇ ਪੀਐਨਜੀ ਨੇਟਵਰਕ ਦੀ ਸਮੀਖਿਆ

Haryana News
ਚੰਡੀਗੜ੍ਹ, 7 ਅਪ੍ਰੈਲ- ਹਰਿਆਣਾ ਵਿੱਚ ਰਸੋਈ ਗੈਸ ਦੀ ਬਿਨਾ ਰੁਕਾਵਟ ਸਪਲਾਈ ਯਕੀਨੀ ਕਰਨ ਪ੍ਰਤੀ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਰਾਜਭਰ ਵਿੱਚ ਐਲਪੀਜੀ ਸਿਲੇਂਡਰਾਂ, ਜਿਸ ਵਿੱਚ 5 ਕਿਲੋਗ੍ਰਾਮ ਐਫਟੀਐਲ ਸਿਲੇਂਡਰ ਵੀ ਸ਼ਾਮਲ ਹਨ, ਦੀ ਸਪਲਾਈ ਅਤੇ ਪੀਐਨਜੀ ਨੇਟਵਰਕ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮੀਸ਼ਨਰ ਵੀ ਸ਼ਾਮਲ ਹੋਏ ਅਤੇ ਜਮੀਨੀ ਪੱਧਰ 'ਤੇ ਸਥਿਤੀ ਦਾ ਵਿਆਪਕ ਆਕਲਨ ਕੀਤਾ ਗਿਆ।           ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਕਰਨ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ ਕਿ ਸੂਬੇ ਦਾ ਕੋਈ ਵੀ ਪਰਿਵਾਰ ਸਵੱਛ ਰਸੋਈ ਫਿਯੂਲ ਦੀ ਉਪਲਬਧਤਾ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਗ੍ਰਾਮੀਣ ਖੇਤਰਾਂ ਸਮੇਤ ਅੰਤਮ ਛੋਰ ਤੱਕ ਐਲਪ...
ਵਿਕਸਿਤ ਭਾਰਤ 2047 ਅਨੁਸਾਰ ਵਿਕਸਿਤ ਹਰਿਆਣਾ ਦਸਤਾਵੇਜ ਤਿਆਰ-ਰਾਓ ਨਰਬੀਰ ਸਿੰਘ

ਵਿਕਸਿਤ ਭਾਰਤ 2047 ਅਨੁਸਾਰ ਵਿਕਸਿਤ ਹਰਿਆਣਾ ਦਸਤਾਵੇਜ ਤਿਆਰ-ਰਾਓ ਨਰਬੀਰ ਸਿੰਘ

Haryana News
ਚੰਡੀਗੜ੍ਹ, 7 ਅਪ੍ਰੈਲ- ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਵਿਜਨ ਨੂੰ ਸਾਕਾਰ ਕਰਨ ਲਈ ਸੂਬੇ ਵਿੱਚ ਵਿਕਸਿਤ ਹਰਿਆਣਾ ਦਸਤਾਵੇਜ ਤਿਆਰ ਕੀਤਾ ਗਿਆ ਹੈ। ਇਸ ਦਸਤਾਵੇਜ ਤਹਿਤ ਸਾਰੇ ਵਿਭਾਗਾਂ ਨੂੰ ਸਾਲ 2030,2036 ਅਤੇ 2047 ਨੂੰ ਟੀਚਾ ਮਨੰਦੇ ਹੋਏ ਆਪਣੇ-ਆਪਣੇ ਵਿਜਨ, ਸਵਰੂਪ ਅਤੇ ਚੁਣੌਤਿਆਂ ਅਨੁਸਾਰ ਕਾਰਜ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿਕਸਿਤ ਭਾਰਤ ਦਾ ਕੇਂਦਰ ਬਿੰਦੁ ਰਵੇਗਾ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਆਪਣੀ ਉਦਯੋਗਿਕ ਨੀਤੀ ਵਿੱਚ ਲੋੜਵੰਦ ਸ਼ੋਧ ਕੀਤੇ ਹਨ ਅਤੇ ਮੇਕ ਇਨ ਹਰਿਆਣਾ ਨੀਤੀ ਦਾ ਡ੍ਰਾਫਟ ਤਿਆਰ ਕੀਤਾ ਹੈ। ਜਿਸ ਨਾਲ ਸੂਬੇ ਨੂੰ ਉਦਯੋਗਿਕ ਨਿਵੇਸ਼ ਦਾ ਪ੍ਰਮੁੱਖ ਕੇਂਦਰ ਬਣਾਇਆ ਜਾ ਸਕੇ। ਨਿਵੇਸ਼ ਅਤੇ ਰੁਜਗਾਰ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਪ੍ਰੋਤਸਾਹਨ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਨਵੇਂ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਕੈਪ...
ਹਰਿਆਣਾ ਵਿੱਚ ਜਲਘਰਾਂ ਵਿੱਚ ਲੱਗੇ ਫਿਲਟਰਾਂ ਦੀ ਜਾਂਚ ਕਰਕੇ ਰਿਪੋਰਟ ਜਮ੍ਹਾਂ ਕਰਵਾਉਣ ਅਧਿਕਾਰੀ – ਕੈਬਨਿਟ ਮੰਤਰੀ ਰਣਬੀਰ ਗੰਗਵਾ

ਹਰਿਆਣਾ ਵਿੱਚ ਜਲਘਰਾਂ ਵਿੱਚ ਲੱਗੇ ਫਿਲਟਰਾਂ ਦੀ ਜਾਂਚ ਕਰਕੇ ਰਿਪੋਰਟ ਜਮ੍ਹਾਂ ਕਰਵਾਉਣ ਅਧਿਕਾਰੀ – ਕੈਬਨਿਟ ਮੰਤਰੀ ਰਣਬੀਰ ਗੰਗਵਾ

Haryana News
ਚੰਡੀਗੜ੍ਹ, 7 ਅਪ੍ਰੈਲ- ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਨਿਰਦੇਸ਼ ਦਿੱਤੇ ਹਨ ਕਿ ਪੂਰੇ ਹਰਿਆਣਾ ਵਿੱਚ ਜਲਘਰਾਂ ਵਿੱਚ ਲੱਗੇ ਫਿਲਟਰਾਂ ਦੀ ਜਾਂਚ ਕੀਤੀ ਜਾਵੇ। ਇਸ ਬਾਰੇ ਸੂਬੇ ਦੇ ਸਾਰੇ ਐਕਸੀਅਨ (XEN) ਬਕਾਇਦਾ ਰਿਪੋਰਟ ਜਮ੍ਹਾਂ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਗਰਮੀਆਂ ਦੇ ਮੱਦੇਨਜ਼ਰ ਪਾਣੀ ਦੀ ਵਿਵਸਥਾ ਅਜੇ ਤੋਂ ਹੀ ਕੀਤੀ ਜਾਵੇ, ਜਿਸ ਦੇ ਤਹਿਤ ਨਹਿਰ ਬੰਦੀ ਦੌਰਾਨ ਕੋਈ ਦਿੱਕਤ ਨਾ ਆਵੇ, ਇਸ ਲਈ ਸਟੋਰੇਜ ਅਤੇ ਬਦਲਵੇਂ ਪ੍ਰਬੰਧਾਂ 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਚੰਡੀਗੜ੍ਹ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿੱਚ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਰਸਾਤ ਦੇ ਸੀਜ਼ਨ ਵਿੱਚ ਨਿਕਾਸੀ ਸਬੰਧੀ ਤਿਆਰੀਆਂ ਦੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਪਬਲਿਕ ਹੈਲਥ ਵਿਭਾਗ ਦੇ ਈ.ਆਈ.ਸੀ. ਸ੍ਰੀ ਦੇਵੇਂਦਰ ਦਹੀਆ ਅਤੇ ਹੋਰ ਚੀਫ਼ ਇੰਜੀਨੀਅਰ ਵੀ ਮੌਜੂਦ ਸਨ, ...