Monday, June 22
Shadow

Tag: breaking news

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

News of Punjab
ਚੰਡੀਗੜ੍ਹ/ ਐਸਏਐਸ ਨਗਰ,  28 ਮਈ:ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ (9ਵਾਂ ਕੋਰਸ) ਅਤੇ ਵਿਸ਼ੇਸ਼ ਸੂਦ (10ਵਾਂ ਕੋਰਸ) ਨੂੰ ਅੱਜ ਕੇਰਲਾ ਦੇ ਏਝੀਮਾਲਾ ਵਿੱਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ (ਪੀਓਪੀ) ਵਿੱਚ ਭਾਰਤੀ ਜਲ ਸੈਨਾ ਵਿੱਚ ਬਤੌਰ ਅਫ਼ਸਰ ਕਮਿਸ਼ਨ ਮਿਲਿਆ ਹੈ। ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਏ.ਵੀ.ਐਸ.ਐਮ, ਐਨ.ਐਮ, ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵੱਲੋਂ ਕੀਤਾ ਗਿਆ। ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਐਸਏਐਸ ਨਗਰ (ਮੁਹਾਲੀ) ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ ਵਿੱਚ ਦੋ ਸਾਲ ਦੀ ਸਿਖਲਾਈ ਪੂਰੀ ਕਰਨ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿੱਚ ਤਿੰਨ ਸਾਲ ਅਤੇ ਆਈਐਨਏ ਵਿੱਚ ਇੱਕ ਸਾਲ ਦੀ ਸੇਵਾ-ਵਿਸ਼ੇਸ਼ ਸਿਖਲਾਈ ਪੂਰੀ ਕੀਤੀ। ਹੁਣ, ਉਹ ਜਲਦੀ ਭਾਰਤੀ ਜਲ ਸੈਨਾ ਵਿੱਚ ਡਿਊਟੀਆਂ ਨਿਭਾਉਣਗੇ। ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨ...
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਪਿੰਡ ਕੱਟੂ ਵਿੱਚ ਲਾਇਆ ਲੋਕ ਸੇਵਾ ਕੈਂਪ

ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਪਿੰਡ ਕੱਟੂ ਵਿੱਚ ਲਾਇਆ ਲੋਕ ਸੇਵਾ ਕੈਂਪ

local news
ਬਰਨਾਲਾ/ ਧਨੌਲਾ, 28 ਮਈ-     ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਸਹਿਤ ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਦੇ ਨਿਰਦੇਸ਼ਾਂ ਤਹਿਤ ਹਫ਼ਤਾਵਰੀ ਲੋਕ ਸੇਵਾ ਕੈਂਪਾਂ ਦੀ ਲੜੀ ਤਹਿਤ ਅੱਜ ਪਿੰਡ ਕੱਟੂ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪੁੱਜ ਕੇ ਲਾਭ ਲਿਆ।       ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਸਿਹਤ ਸੇਵਾਵਾਂ ਖਾਸ ਕਰਕੇ ਅੱਖਾਂ ਦੀ ਸਕਰੀਨਿੰਗ, ਜਨਰਲ ਸਿਹਤ ਜਾਂਚ ਅਤੇ ਵੱਖ ਵੱਖ ਵਿਭਾਗਾਂ ਦੀਆਂ ਸੇਵਾਵਾਂ ਘਰਾਂ ਦੇ ਨੇੜੇ ਮੁਹਈਆ ਕਰਾਉਣ ਲਈ ਪਿੰਡਾਂ ਵਿਚ ਲੋਕ ਸੇਵਾ ਕੈਂਪਾਂ ਦੀ ਪਹਿਲਕਦਮੀ ਕੀਤੀ ਗਈ ਹੈ।    ਪਹਿਲਾ ਹਫ਼ਤਾਵਰੀ ਕੈਂਪ ਪਿੰਡ ਕਰਮਗੜ੍ਹ ਵਿਚ ਲਾਇਆ ਗਿਆ ਸੀ ਜਿਸ ਵਿਚ ਸੈਂਕੜੇ ਵਿਅਕਤੀਆਂ ਨੇ ਸਿਹਤ ਸੇਵਾਵਾਂ ਅਤੇ ਵਿਭਾਗੀ ਸੇਵਾਵਾਂ ਦਾ ਲਾਭ ਲਿਆ। ਅਗਲਾ ਕੈਂਪ ਪਿੰਡ ਕਾਲੇਕੇ ਤੇ ਤੀਜਾ ਕੈਂਪ ਪਿੰਡ ਢਿੱਲਵਾਂ ਵਿੱਚ ...
ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਵਿੱਚ 29 ਮਈ ਨੂੰ ਛੁੱਟੀ ਘੋਸ਼ਿਤ

ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਵਿੱਚ 29 ਮਈ ਨੂੰ ਛੁੱਟੀ ਘੋਸ਼ਿਤ

local news
ਮਾਲੇਰਕੋਟਲਾ, 28 ਮਈ:                     ਸਕੱਤਰ, ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਕੌਂਸਲ/ਨਗਰ ਪੰਚਾਇਤ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਦੀਆਂ ਚੋਣਾਂ ਮਿਤੀ 26 ਮਈ 2026 ਨੂੰ ਸਫਲਤਾਪੂਰਵਕ ਕਰਵਾਈਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਉਕਤ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਮਿਤੀ 29 ਮਈ 2026 (ਸ਼ੁੱਕਰਵਾਰ) ਨੂੰ ਕੀਤੀ ਜਾਣੀ ਹੈ।                 &nb...
ਨਗਰ ਕੌਂਸਲ ਆਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਕਾਉਂਟਿੰਗ ਸੈਂਟਰਾਂ ’ਤੇ ਸਾਰੇ ਪ੍ਰਬੰਧ ਮੁਕੰਮਲ — ਡਿਪਟੀ ਕਮਿਸ਼ਨਰ 

ਨਗਰ ਕੌਂਸਲ ਆਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਕਾਉਂਟਿੰਗ ਸੈਂਟਰਾਂ ’ਤੇ ਸਾਰੇ ਪ੍ਰਬੰਧ ਮੁਕੰਮਲ — ਡਿਪਟੀ ਕਮਿਸ਼ਨਰ 

local news
ਸ੍ਰੀ ਮੁਕਤਸਰ ਸਾਹਿਬ, 28 ਮਈ - ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ 2026 ਨੂੰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਚੋਣਾਂ ਕਰਵਾਈਆਂ ਗਈਆਂ ਸਨ। ਇਨ੍ਹਾਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਸਾਂਝੀ ਕੀਤੀ।  ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ 2026 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਨਗਰ ਕੌਂਸਲ ਆਮ ਚੋਣਾਂ 2026 ਲਈ ਜ਼ਿਲ੍ਹੇ ਵਿੱਚ ਤਿੰਨ ਕਾਉਂਟਿੰਗ ਸੈਂਟਰ ਬਣਾਏ ਗਏ ਹਨ।  ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਉਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਗੁਰਕਿਰਨਦੀਪ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਰਕਾਰੀ ਕਾਲਜ, ਕੋਟਕਪੁਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਵੇਗੀ।&nbs...
ਨਿਗਮ/ਕੌਂਸਲ ਚੋਣਾਂ: ਤਿਆਰੀਆਂ ਮੁਕੰਮਲ, ਵੋਟਾਂ ਦੀ ਗਿਣਤੀ ਅੱਜ

ਨਿਗਮ/ਕੌਂਸਲ ਚੋਣਾਂ: ਤਿਆਰੀਆਂ ਮੁਕੰਮਲ, ਵੋਟਾਂ ਦੀ ਗਿਣਤੀ ਅੱਜ

local news
ਬਰਨਾਲਾ, 28 ਮਈ-         ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਭਲਕੇ 29 ਮਈ ਨੂੰ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲ ਭਦੌੜ, ਤਪਾ ਤੇ ਧਨੌਲਾ ਲਈ ਵੋਟਾਂ ਦੀ ਗਿਣਤੀ ਵੱਖ ਵੱਖ ਗਿਣਤੀ ਕੇਂਦਰਾਂ 'ਤੇ ਹੋਵੇਗੀ।   ਇਸੇ ਤਹਿਤ ਅੱਜ ਰਿਟਰਨਿੰਗ ਅਫ਼ਸਰ ਬਰਨਾਲਾ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈ ਏ ਐੱਸ ਵਲੋਂ ਜਿੱਥੇ ਐੱਸ ਡੀ ਕਾਲਜ ਆਫ ਫਾਰਮੇਸੀ ਵਿਚ ਨਿਗਮ ਚੋਣਾਂ ਲਈ ਬਣੇ ਗਿਣਤੀ ਕੇਂਦਰ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਓਥੇ ਓਹਨਾਂ ਦੀ ਮੌਜੂਦਗੀ ਵਿੱਚ ਗਿਣਤੀ ਅਮਲੇ ਦੀ ਰਿਹਰਸਲ ਹੋਈ।     ਇਸ ਮੌਕੇ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਨਗਰ ਨਿਗਮ ਦੇ 48 ਵਾਰਡਾਂ ਲਈ ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਸ਼ੁਰੂ ਹੋਣੀ ਹੈ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਅੰਦਰ ਮੋਬਾਈਲ ਫੋਨ ਲਿਜਾਣ ‘ਤੇ ਪੂਰਨ ਪਾਬੰਦੀ ਰਹੇਗੀ।   ਓਹਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅ...
ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ ਵਿੱਚ ਬਣਾਈਆਂ 97 ਦੌੜਾਂ, ਕ੍ਰਿਸ ਗੇਲ ਦਾ ਰਿਕਾਰਡ ਟੁੱਟਣ ਤੋਂ ਬਚਿਆ

ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ ਵਿੱਚ ਬਣਾਈਆਂ 97 ਦੌੜਾਂ, ਕ੍ਰਿਸ ਗੇਲ ਦਾ ਰਿਕਾਰਡ ਟੁੱਟਣ ਤੋਂ ਬਚਿਆ

Uncategorized
ਚੰਡੀਗੜ੍ਹ: ਰਾਜਸਥਾਨ ਰਾਇਲਜ਼ ਦੇ ਵੈਭਵ ਸੂਰਿਆਵੰਸ਼ੀ ਨੇ ਆਈਪੀਐਲ 2026 ਦੇ ਐਲੀਮੀਨੇਟਰ ਦੌਰ ਵਿੱਚ ਰਿਕਾਰਡ ਤੋੜ ਪਾਰੀ ਖੇਡੀ। ਉਸ ਨੇ ਸਿਰਫ਼ 29 ਗੇਂਦਾਂ ਵਿੱਚ 97 ਦੌੜਾਂ ਬਣਾਈਆਂ, ਜਿਸ ਵਿੱਚ 12 ਛੱਕੇ ਅਤੇ ਪੰਜ ਚੌਕੇ ਲੱਗੇ। ਉਹ ਅਗਲੀ ਹੀ ਗੇਂਦ 'ਤੇ ਆਊਟ ਹੋ ਗਏ। ਜੇਕਰ ਉਹ ਅਗਲੀ ਹੀ ਗੇਂਦ 'ਤੇ ਆਊਟ ਨਾ ਹੁੰਦੇ ਤਾਂ ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਹੁੰਦਾ। ਕ੍ਰਿਸ ਗੇਲ ਦੇ ਕੋਲ ਇਸ ਸਮੇਂ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਹੈ। ਉਸ ਨੇ 2013 ਦੇ ਆਈਪੀਐਲ ਵਿੱਚ ਪੁਣੇ ਵਾਰੀਅਰਜ਼ ਵਿਰੁੱਧ 30 ਗੇਂਦਾਂ ਵਿੱਚ ਪਾਰੀ ਪੂਰੀ ਕੀਤੀ। ਉਸ ਦਾ ਸਟ੍ਰਾਈਕ ਰੇਟ 334.48 ਸੀ। 'ਸਭ ਤੋਂ ਤੇਜ਼ ਅਰਧ ਸੈਕੜਾ' ਵੈਭਵ ਨੇ 16 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ, ਜਿਸ ਨਾਲ ਪਲੇਆਫ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਬਣਿਆ। ਕ੍ਰਿਕਟਰ ਸੁਰੇਸ਼ ਰੈਨਾ ਨੇ ਇਸ ਤੋਂ ਪਹਿਲਾਂ 2014 ਵਿੱਚ ਪੰਜਾਬ ਕਿੰਗਜ਼ ਵਿਰੁੱਧ 16 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਦਾ ਮਤਲਬ ਹੈ ਕਿ ਵੈਭਵ ਅਤੇ ਰੈਨਾ ਦੋਵਾਂ ਨੇ ਰਿਕਾਰਡ ਦੀ ਬਰਾਬ...
ਕੀ ਤੁਹਾਡੇ ਘਰ ਦੀ ਟੂਟੀ ਤੋਂ ਬਹੁਤ ਗਰਮ ਪਾਣੀ ਆ ਰਿਹਾ ਹੈ? ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

ਕੀ ਤੁਹਾਡੇ ਘਰ ਦੀ ਟੂਟੀ ਤੋਂ ਬਹੁਤ ਗਰਮ ਪਾਣੀ ਆ ਰਿਹਾ ਹੈ? ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

Health
WATER TANK COOL IN SUMMER: ਇਸ ਸਾਲ ਪੂਰੇ ਭਾਰਤ ਵਿੱਚ ਭਿਆਨਕ ਗਰਮੀ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਰਹੇ ਹਨ। ਮਈ ਵਿੱਚ ਕਈ ਥਾਵਾਂ 'ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ, ਮਈ ਦੇ ਅਖੀਰ ਅਤੇ ਜੂਨ ਦੇ ਸ਼ੁਰੂ ਵਿੱਚ ਗਰਮੀ ਹੋਰ ਤੇਜ਼ ਹੋਣ ਦੀ ਉਮੀਦ ਹੈ। ਇਸ ਮੌਸਮ ਵਿੱਚ ਜ਼ਿਆਦਾਤਰ ਲੋਕ ਬਾਹਰੋਂ ਘਰ ਆਉਂਦੇ ਹੀ ਠੰਢੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਹਾਲਾਂਕਿ, ਸ਼ਹਿਰੀ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਨੂੰ ਟੂਟੀ ਜਾਂ ਸ਼ਾਵਰ ਚਾਲੂ ਕਰਦੇ ਹੀ ਗਰਮ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਛੱਤਾਂ 'ਤੇ ਮੌਜ਼ੂਦ ਪਲਾਸਟਿਕ ਦੇ ਪਾਣੀ ਦੀਆਂ ਟੈਂਕੀਆਂ ਕਾਰਨ ਹੁੰਦਾ ਹੈ। ਗਰਮੀ ਦੇ ਨੁਕਸਾਨ ਨੂੰ ਕਿਵੇਂ ਰੋਕੀਏ? ਗਰਮੀ ਦੇ ਨੁਕਸਾਨ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਟੈਂਕੀ ਦੇ ਬਾਹਰਲੇ ਹਿੱਸੇ ਨੂੰ ਇੰਸੂਲੇਟ ਕਰਨਾ ਹੈ। ਉੱਚ R-ਮੁੱਲ ਵਾਲੀ ਸਮੱਗਰੀ ਦੀ ਵਰਤੋਂ ਕਰੋ, ਜਿਵੇਂ ਕਿ ਫਾਈਬਰਗਲਾਸ ਜਾਂ ਬੰਦ-ਸੈੱਲ ਸਪਰੇਅ ਫੋਮ। ਇਹ ਇੱਕ ਰੁਕਾਵਟ ਬਣਾਉਂਦਾ ਹੈ ਜੋ ਸੂਰਜ ਦੇ ਅੰਦਰਲੇ ਪਾਣੀ ਵਿੱਚ ਗਰਮੀ ਦੇ ਟ੍ਰਾਂਸਫਰ ਨੂੰ ਹੌਲੀ ਕਰ ਦਿੰਦਾ ਹੈ...
ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਇਹ ਡਾਰਕ ਐਕਸ਼ਨ ਫ਼ਿਲਮ, ਜਸ਼ਨ ਦਿਓਲ ਬਤੌਰ ਨਿਰਦੇਸ਼ਕ ਕਰਨਗੇ ਡੈਬਿਊ

ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਇਹ ਡਾਰਕ ਐਕਸ਼ਨ ਫ਼ਿਲਮ, ਜਸ਼ਨ ਦਿਓਲ ਬਤੌਰ ਨਿਰਦੇਸ਼ਕ ਕਰਨਗੇ ਡੈਬਿਊ

Entertainment
ਪੰਜਾਬੀ ਫ਼ਿਲਮ ਨੂੰ ਨਵੇਂ ਅਤੇ ਗਲੋਬਲੀ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡਕਸ਼ਨ ਅਧੀਨ ਨਿਵੇਕਲੀ ਡਾਰਕ ਐਕਸ਼ਨ ਪੰਜਾਬੀ ਫ਼ਿਲਮ 'ਡੈੱਡ ਐਂਡ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਰਾਹੀਂ ਤਕਨੀਕੀ ਪੱਖੋ ਆਹਲਾ ਸਿਨੇਮਾ ਹੁਨਰਮੰਦੀ ਰੱਖਦਾ ਨੌਜਵਾਨ ਜਸ਼ਨ ਦਿਓਲ ਆਪਣੇ ਸ਼ਾਨਦਾਰ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰੇਗਾ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਸਾਹਮਣੇ ਲਿਆਂਦੀ ਜਾ ਰਹੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਦਿਖਾਈ ਦੇ ਰਹੇ ਨਿਰਦੇਸ਼ਕ ਜਸ਼ਨ ਦਿਓਲ ਮੁਤਾਬਕ, ਇਹ ਫ਼ਿਲਮ ਪਾਲੀਵੁੱਡ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰੇਗੀ। ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਫਿਰੋਜ਼ਪੁਰ ਨਾਲ ਸਬੰਧ ਰੱਖਦੇ ਨਿਰਦੇਸ਼ਕ ਜਸ਼ਨ ਦਿਓਲ ਅੱਜਕਲ੍ਹ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਮਨੋਭਾਵਾਂ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਆਪਣੀ ਜ਼ਿੰਦਗੀ ਫਿਲਮ ਨਿਰਮਾਣ ਲਈ ਸਮਰਪਿਤ ਕੀਤੀ ਹੋਈ ਹੈ। ਹੈਰਾਨੀਜਨਕ ਇਹ ਵੀ ਹੈ ਕਿ ਪਹਿਲਾ ਜਿਸ ਖਿੱਤੇ ਦਾ ਸ਼ੌ...
ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਦੀ ਮੌਤ, ਜਾਣੋ ROYAL ਪਰਿਵਾਰ ਦੇ ਵੰਸ਼ਜ ਅਤੇ ਮਹਾਨ ਖਿਡਾਰੀ ਬਾਰੇ

ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਦੀ ਮੌਤ, ਜਾਣੋ ROYAL ਪਰਿਵਾਰ ਦੇ ਵੰਸ਼ਜ ਅਤੇ ਮਹਾਨ ਖਿਡਾਰੀ ਬਾਰੇ

Sports
ਵੀਂ ਦਿੱਲੀ: ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਣ ਵਾਲੇ ਮਹਾਨ ਖਿਡਾਰੀ ਰਣਧੀਰ ਸਿੰਘ ਦਾ ਬੁੱਧਵਾਰ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝਣ ਤੋਂ ਬਾਅਦ ਦੇਹਾਂਤ ਹੋ ਗਿਆ, ਜਿਸ ਨਾਲ ਦੇਸ਼ ਦੇ ਖੇਡ ਖੇਤਰ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ। ਖੇਡ ਦੇ ਖੇਤਰ ਵਿੱਚ ਰਣਧੀਰ ਸਿੰਘ ਨੇ ਵੱਖ-ਵੱਖ ਭੂਮਿਕਾਵਾਂ ਵਿੱਚ ਸਥਾਈ ਪ੍ਰਭਾਵ ਛੱਡਿਆ ਹੈ। ਰਣਧੀਰ ਸਿੰਘ ਕਰੀਬ 80 ਸਾਲ ਦੇ ਸਨ ਅਤੇ ਉਨ੍ਹਾਂ ਨੇ ਦਿੱਲੀ ਵਿੱਚ ਆਪਣੇ ਨਿਵਾਸ ਸਥਾਨ 'ਤੇ ਆਖਰੀ ਸਾਹ ਲੈਣ ਤੋਂ ਪਹਿਲਾਂ ਕਈ ਦਿਨਾਂ ਤੱਕ ਹਸਪਤਾਲ ਵਿੱਚ ਬਿਮਾਰੀਆਂ ਨਾਲ ਜੂਝਦੇ ਹੋਏ ਬਿਤਾਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਵਿਨੀਤਾ ਅਤੇ ਤਿੰਨ ਧੀਆਂ - ਮਹਿਮਾ, ਸੁਨੈਨਾ ਅਤੇ ਰਾਜੇਸ਼ਵਰੀ ਹਨ, ਜੋ ਕਿ ਨਿਸ਼ਾਨੇਬਾਜ਼ ਵੀ ਹਨ। 'ਭਰਾ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ' ਐਕਸ ਪੋਸਟ ਰਾਹੀਂ ਦੁੱਖ ਜਤਾਉਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ,'ਡੂੰਘੇ ਦੁੱਖ ਨਾਲ, ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਭਰਾ, ਰਾਜਾ ਰਣਧੀਰ ਸਿ...
ਕੀ ਵਿਟਾਮਿਨ-ਸੀ ਕੈਂਸਰ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ

ਕੀ ਵਿਟਾਮਿਨ-ਸੀ ਕੈਂਸਰ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ

Health
VITAMIN C CAN HELP PREVENT CANCER: ਸਦੀਆਂ ਤੋਂ ਖੱਟੇ ਫਲ ਨੂੰ ਉਨ੍ਹਾਂ ਦੇ ਔਸ਼ਧੀ ਗੁਣਾਂ ਕਾਰਨ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਲਈ ਇੱਕ ਵਧੀਆ ਕੁਦਰਤੀ ਸਰੋਤ ਮੰਨਿਆ ਜਾਂਦਾ ਰਿਹਾ ਹੈ। ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਨਾ ਸਿਰਫ਼ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ ਸਗੋ ਊਰਜਾ ਦਾ ਪੱਧਰ ਵੀ ਵਧਦਾ ਹੈ ਅਤੇ ਮੂਡ ਵਿੱਚ ਸੁਧਾਰ ਹੁੰਦਾ ਹੈ। ਖੱਟੇ ਫਲਾਂ ਵਿੱਚ ਮੌਜ਼ੂਦ ਵਿਟਾਮਿਨ ਸੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜ਼ੁਕਾਮ ਅਤੇ ਖੰਘ ਤੋਂ ਰਾਹਤ ਪ੍ਰਦਾਨ ਕਰਦਾ ਹੈ। ਐਂਟੀਆਕਸੀਡੈਂਟਸ ਨਾਲ ਭਰਪੂਰ ਇਹ ਫਲ ਚਮੜੀ ਦੇ ਰੰਗ ਨੂੰ ਸੁਧਾਰਦਾ, ਪਾਚਨ ਨੂੰ ਨਿਯਮਤ ਕਰਦਾ ਹੈ ਅਤੇ ਦਿਲ ਦੀ ਸਿਹਤ ਦਾ ਸਮਰਥਨ ਕਰਦਾ ਹੈ। ਰੋਜ਼ਾਨਾ ਸਿਰਫ਼ ਇੱਕ ਸੰਤਰਾ ਖਾਣ ਨਾਲ ਨਾ ਸਿਰਫ਼ ਜ਼ੁਕਾਮ, ਖੰਘ ਜਾਂ ਛਿੱਕਾਂ ਤੋਂ ਬਚਾਅ ਹੁੰਦਾ ਹੈ ਸਗੋਂ ਸਰੀਰ ਨੂੰ ਸਿਹਤਮੰਦ ਵੀ ਰੱਖਿਆ ਜਾਂਦਾ ਹੈ। ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵਿਟਾਮਿਨ ਸੀ ਪਾਚਨ ਕਿਰਿਆ ਦੇ ਕੈਂਸਰ ਦੇ ਜੋਖਮ ਨੂੰ ਘਟਾਉਣ ਵਿੱਚ ਇ...