ਇੰਟਰਪੋਲ ਰੈਫਰੈਂਸ/ਨੋਟਿਸ/ਐਕਸਟ੍ਰਡੀਸ਼ਨ/ਓਐਫਟੀਈਸੀ ਰਾਹੀਂ ਸੰਗਠਿਤ ਅਪਰਾਧ ਦੇ ਖਾਤਮੇ ਵਿੱਚ ਵੱਡੀ ਸਫ਼ਲਤਾ; ਸੰਗਰੂਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਮਿਲਿਆ ਲਾਭ*
ਸੰਗਰੂਰ, 10 ਮਾਰਚ
ਐਲ.ਕੇ. ਯਾਦਵ, ਆਈ.ਪੀ.ਐਸ., ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ ਨੇ ਜ਼ਿਲ੍ਹਾ ਸੰਗਰੂਰ ਵਿਖੇ ਵੱਖ ਵੱਖ ਪੁਲਿਸ ਨਾਕਿਆਂ ਅਤੇ ਥਾਣਿਆਂ ਦੀ ਚੈਕਿੰਗ ਕਰਨ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਰਤਾਜ ਸਿੰਘ ਚਾਹਲ, ਆਈ.ਪੀ.ਐਸ., ਐੱਸ.ਐੱਸ.ਪੀ. ਸੰਗਰੂਰ ਦੀ ਦੇਖਰੇਖ ਹੇਠ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਦੋ ਮੁੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਨ੍ਹਾਂ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਜੋ ਕਿ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਚੱਲ ਰਹੀ ਮੁਹਿੰਮ ਹੈ ਅਤੇ “ਗੈਂਗਸਟਰ 'ਤੇ ਵਾਰ (ਆਪਰੇਸ਼ਨ ਪ੍ਰਹਾਰ)” ਸ਼ਾਮਲ ਹਨ, ਜਿਸ ਦਾ ਉਦੇਸ਼ ਅਪਰਾਧਾਂ ਵਿੱਚ ਲੋੜੀਂਦੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਕਰਨਾ ਅਤੇ ਇਲਾਕਿਆਂ ਵਿੱਚ ਪੁਲਿਸ ਦੀ ਮਜ਼ਬੂਤ ਹਾਜ਼ਰੀ ਰਾਹੀਂ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਹੈ।
ਇਸ ਤਹਿਤ ਅਪਰਾਧੀਆਂ, ਤਸਕਰਾਂ, ਸੰਗਠਿਤ ਅਪਰਾਧੀਆਂ ਅਤੇ ਉਹਨਾਂ ਭਗੌੜਿਆਂ ਖ਼ਿਲਾਫ਼ ਕੜੀ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਕੀ...








