Wednesday, August 5
Shadow

Tag: breaking news

 ਪੰਜਾਬ ਦੇਸ਼ ਦਾ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ: ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ

 ਪੰਜਾਬ ਦੇਸ਼ ਦਾ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ: ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ

Punjab Politics
ਚੰਡੀਗੜ੍ਹ/ਐਸ.ਏ.ਐਸ. ਨਗਰ, 14 ਮਾਰਚ: ਪਲਾਕਸ਼ਾ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐਸ) - 2026 ਦੇ ਦੂਜੇ ਦਿਨ ਸਟੀਲ ਅਤੇ ਰੋਲਿੰਗ ਮਿੱਲਾਂ 'ਤੇ ਇੱਕ ਸੈਸ਼ਨ ਵਿੱਚ ਚਰਚਾ ਦਾ ਧਿਆਨ ਪੰਜਾਬ ਦੀ ਅਥਾਹ ਸਮਰੱਥਾ ਦੀ ਵਰਤੋਂ ਕਰਦਿਆਂ ਇਸਨੂੰ ਉੱਤਰੀ ਭਾਰਤ ਵਿੱਚ ਇੱਕ ਵਿਸ਼ੇਸ਼ ਸਟੀਲ ਹੱਬ ਵਜੋਂ ਉਭਰਨ ਵਿੱਚ ਸਹਾਇਤਾ ਕਰਨ 'ਤੇ ਕੇਂਦ੍ਰਿਤ ਸੀ।ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਮੰਤਰੀ ਨੇ ਪੰਜਾਬ ਵਿੱਚ ਉਦਯੋਗ ਅਤੇ ਕਾਰੋਬਾਰ ਪੱਖੀ ਮਾਹੌਲ ਸਿਰਜਣ 'ਤੇ ਧਿਆਨ ਕੇਂਦਰਿਤ ਕੀਤਾ। ਮੰਤਰੀ ਨੇ ਅੱਗੇ ਕਿਹਾ ਕਿ ਤੁਸੀਂ ਸਾਨੂੰ ਆਪਣੀ ਲੋੜ ਦੱਸੋ, ਅਸੀਂ ਇਨ੍ਹਾਂ ਨੂੰ ਪੂਰਾ ਕਰਾਂਗੇ।ਉਨ੍ਹਾਂ ਅੱਗੇ ਦੱਸਿਆ ਕਿ ਰਾਜ ਵਿੱਚ ਪਿਛਲੇ 4 ਸਾਲਾਂ ਦੌਰਾਨ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਸਿਰਫ ਇਹ ਹੀ ਨਹੀਂ ਬਲਕਿ ਰਾਜ ਕਈ ਦੇਸ਼ਾਂ ਨੂੰ ਸਾਈਕਲ, ਫਾਰਮਾਸਿਊਟੀਕਲ, ਬਿਸਕੁਟ, ਬਾਸਮਤੀ ਚੌਲ ਅਤੇ ਹੋਰ ਚੀਜ਼ਾਂ ਨਿਰਯਾਤ ਕਰਦਾ ਹੈ। ਉੱਨੀ ਬੁਣਾਈ ਤੋਂ ਲੈ ਕੇ ਸਾਈਕਲ, ਹੱਥੀ ਸੰਦ ਅਤੇ ਟਰੈਕਟਰ ਨਿਰਮਾਣ ਤੱਕ, ਪੰਜਾਬ ਵਿੱਚ ਸਭ ਕੁਝ ਉਪਲਬਧ ਹੈ ਜੋ ਇਸਨੂੰ ਸਭ ਤੋਂ ਪਸੰਦ...
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਨਿਵੇਸ਼ਕ ਸੰਮੇਲਨ ਦੌਰਾਨ ਤਕਨਾਲੋਜੀ ਆਧਾਰਿਤ ਉਦਯੋਗਿਕ ਵਿਕਾਸ ਦਾ ਸੱਦਾ

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਨਿਵੇਸ਼ਕ ਸੰਮੇਲਨ ਦੌਰਾਨ ਤਕਨਾਲੋਜੀ ਆਧਾਰਿਤ ਉਦਯੋਗਿਕ ਵਿਕਾਸ ਦਾ ਸੱਦਾ

Punjab Politics
*ਚੰਡੀਗੜ੍ਹ/ਮੋਹਾਲੀ, 14 ਮਾਰਚ/* ਪੰਜਾਬ ਦੇ ਮਾਲ, ਮੁੜ ਵਸੇਬਾ, ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪਲਾਕਸ਼ਾ ਯੂਨੀਵਰਸਿਟੀ ਵਿੱਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ “ਦਸਤੀ ਅਤੇ ਮਸ਼ੀਨੀ ਔਜ਼ਾਰ, ਬਿਜਲਈ ਉਪਕਰਣ ਵਿਸ਼ੇ ‘ਤੇ ਹੋਏ ਸੈਸ਼ਨ ਵਿੱਚ ਹਿੱਸਾ ਲੈਂਦਿਆਂ ਔਜ਼ਾਰ ਨਿਰਮਾਣ ਖੇਤਰ ਵਿੱਚ ਉਤਪਾਦਕਤਾ, ਗੁਣਵੱਤਾ ਅਤੇ ਲਾਗਤ ਨਿਯੰਤਰਣ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਨੇ ਅਧਿਕਾਰੀਆਂ, ਮਾਹਿਰਾਂ ਅਤੇ ਪੈਨਲ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਸੰਵਾਦ ਦਾ ਮੰਚ ਮੁਹਈਆ ਕਰਵਾਉਣ ਲਈ ਇਸ ਸੰਮੇਲਨ ਨੂੰ ਉਲੀਕਣ ਵਾਸਤੇ ਉਦਯੋਗ ਵਿਭਾਗ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦਸਤੀ ਔਜ਼ਾਰ, ਮਸ਼ੀਨ ਔਜ਼ਾਰ ਤੇ ਬਿਜਲਈ ਉਪਕਰਨ ਖੇਤਰ ਭਾਰਤ ਦੇ ਨਿਰਮਾਣ ਅਰਥਚਾਰੇ ਦਾ ਮਜ਼ਬੂਤ ਥੰਮ ਹੈ, ਜੋ ਆਟੋਮੋਟਿਵ, ਨਿਰਮਾਣ ਤੇ ਬੁਨਿਆਦੀ ਢਾਂਚਾ ਖੇਤ...
ਪੰਜਾਬ ਵਿਸ਼ਵ ਪੱਧਰ ‘ਤੇ ਮੁਕਾਬਲੇਯੋਗ ਖੇਡ ਸਮਾਨ ਦਾ ਇਕੋਸਿਸਟਮ ਤਿਆਰ ਕਰਨ ਲਈ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਿਹਾ : ਮੋਹਿੰਦਰ ਭਗਤ

ਪੰਜਾਬ ਵਿਸ਼ਵ ਪੱਧਰ ‘ਤੇ ਮੁਕਾਬਲੇਯੋਗ ਖੇਡ ਸਮਾਨ ਦਾ ਇਕੋਸਿਸਟਮ ਤਿਆਰ ਕਰਨ ਲਈ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਿਹਾ : ਮੋਹਿੰਦਰ ਭਗਤ

Punjab Politics
ਚੰਡੀਗੜ੍ਹ /ਐਸ ਏ ਐਸ ਨਗਰ, 14 ਮਾਰਚ:ਪੰਜਾਬ ਨਿਵੇਸ਼ਕ ਸੰਮੇਲਨ 2026 ਦੌਰਾਨ ਅੱਜ ਮੋਹਾਲੀ ਵਿੱਚ ਖੇਡਾਂ ਅਤੇ ਚਮੜੇ ਦੇ ਸਮਾਨ ‘ਤੇ ਇੱਕ ਕੇਂਦ੍ਰਿਤ ਸੈਸ਼ਨ ਆਯੋਜਿਤ ਕੀਤਾ ਗਿਆ। ਸੈਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕੀਤੀ। ਸੈਸ਼ਨ ਨੂੰ ਸਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਖੇਡ ਸਮਾਨ ਨਿਰਮਾਣ ਵਿੱਚ ਲੰਬੇ ਸਮੇਂ ਤੋਂ ਮੋਹਰੀ ਰਿਹਾ ਹੈ। ਖਾਸ ਤੌਰ ‘ਤੇ ਜਲੰਧਰ ਸ਼ਹਿਰ ਵਿਸ਼ਵ ਪੱਧਰ ‘ਤੇ ਉੱਚ-ਗੁਣਵੱਤਾ ਵਾਲੇ ਖੇਡ ਉਪਕਰਣ ਤਿਆਰ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਹੀ ਨੀਤੀ ਸਹਾਇਤਾ, ਆਧੁਨਿਕ ਤਕਨਾਲੋਜੀ ਅਤੇ ਵਧੇਰੇ ਨਿਵੇਸ਼ ਨਾਲ ਪੰਜਾਬ ਕੋਲ ਅੰਤਰਰਾਸ਼ਟਰੀ ਖੇਡ ਸਮਾਨ ਅਤੇ ਚਮੜੇ ਦੇ ਉਤਪਾਦਕ ਦੇ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਨ ਦੀ ਵੱਡੀ ਸੰਭਾਵਨਾ ਹੈ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਵੱਡੇ ਉਦਯੋਗਪਤੀਆਂ, ਉੱਦਮੀਆਂ ਅਤੇ ਮਾਹਿਰਾਂ ਨੇ ਹਿੱਸਾ ਲਿਆ ਅਤੇ ਖੇਡ ਸਮਾਨ ਉਦਯੋਗ ਦੀ ਨਿਰਮਾਣ ਸਮਰੱਥਾ ਵਧਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਰਯਾਤ ਨੂੰ ਤਰੱਕੀ ਦੇਣ ਸਬੰਧੀ ਵਿਚ...
ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ–2026 ਦੌਰਾਨ ਪਲਾਸਟਿਕ ਅਤੇ ਵਿਸ਼ੇਸ਼ ਕੈਮੀਕਲ ਖੇਤਰ ਵਿੱਚ ਟਿਕਾਊ ਵਿਕਾਸ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ ਪੰਜਾਬ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ–2026 ਦੌਰਾਨ ਪਲਾਸਟਿਕ ਅਤੇ ਵਿਸ਼ੇਸ਼ ਕੈਮੀਕਲ ਖੇਤਰ ਵਿੱਚ ਟਿਕਾਊ ਵਿਕਾਸ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ ਪੰਜਾਬ

Punjab Politics
ਚੰਡੀਗੜ੍ਹ/ਐਸ.ਏ.ਐਸ. ਨਗਰ, 14 ਮਾਰਚ: ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 2026 ਦੌਰਾਨ ਪੰਜਾਬ ਸਰਕਾਰ ਨੇ ਪਲਾਸਟਿਕ ਅਤੇ ਵਿਸ਼ੇਸ਼ ਕੈਮੀਕਲ ਵਰਗੇ ਉਭਰਦੇ ਖੇਤਰਾਂ ਵਿੱਚ ਟਿਕਾਊ ਉਦਯੋਗਿਕ ਵਿਕਾਸ, ਨਵੀਨਤਾ ਅਤੇ ਗਲੋਬਲ ਨਿਵੇਸ਼ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਨੂੰ ਉਜਾਗਰ ਕੀਤਾ। ਸੈਸ਼ਨ ਨੂੰ ਸੰਬੋਧਨ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਲਾਸਟਿਕ ਅਤੇ ਕੈਮੀਕਲ ਉਤਪਾਦ ਆਧੁਨਿਕ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ, ਜੋ ਸਿਹਤ ਸੇਵਾਵਾਂ, ਸਿੱਖਿਆ, ਘਰੇਲੂ ਵਰਤੋਂ ਅਤੇ ਉਦਯੋਗ ਸਮੇਤ ਕਈ ਖੇਤਰਾਂ ਨੂੰ ਸਮਰਥਨ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਤਪਾਦਾਂ ਨੇ ਹੱਥੋਂ ਹੋਣ ਵਾਲੀ ਮਿਹਨਤ ਘਟਾਉਣ ਅਤੇ ਰੋਜ਼ਾਨਾ ਜੀਵਨ ਵਿੱਚ ਕਾਰਗੁਜ਼ਾਰੀ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਪਲਾਸਟਿਕ ਅਤੇ ਕੈਮੀਕਲ ਖੇਤਰ ਵਿੱਚ ਵੱਧ ਰਹੇ ਨਿਵੇਸ਼ ਨਾਲ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅ...
ਗੈਂਗਸਟਰਾਂ ‘ਤੇ ਵਾਰ ਦਾ 53ਵਾਂ ਦਿਨ: ਪੰਜਾਬ ਪੁਲਿਸ ਨੇ 581 ਥਾਵਾਂ ‘ਤੇ ਕੀਤੀ ਛਾਪੇਮਾਰੀ; 186 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 53ਵਾਂ ਦਿਨ: ਪੰਜਾਬ ਪੁਲਿਸ ਨੇ 581 ਥਾਵਾਂ ‘ਤੇ ਕੀਤੀ ਛਾਪੇਮਾਰੀ; 186 ਗ੍ਰਿਫ਼ਤਾਰ

Crime news, News of Punjab
ਚੰਡੀਗੜ੍ਹ, 14 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ 'ਗੈਂਗਸਟਰਾਂ ਤੇ ਵਾਰ' ਮੁਹਿੰਮ ਦੇ 53ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 581 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ "ਗੈਂਗਸਟਰਾਂ ਤੇ ਵਾਰ"- ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁਰੂ ਕੀਤੀ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 53ਵੇਂ ਦਿਨ, ਪੁਲਿਸ ਟੀਮਾਂ ਨੇ 186 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਹਥਿਆਰ ਬਰਾਮਦ ਕੀਤੇ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 14,526 ਹੋ ਗਈ ਹੈ। ਇਸ ਤੋਂ ਇਲਾਵਾ 82 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ ...
ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਲਈ ਐਮ.ਐਸ.ਪੀ, ਕਰਜ਼ਾ ਮਾਫ਼ੀ ਜਾਂ ਖ਼ਾਸ ਪੈਕੇਜ ਦੀ ਗੱਲ ਕਰਨਗੇ ਪਰ ਉਹ ਸਿਰਫ਼ ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਹੀ ਚੱਲਦੇ ਬਣੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਲਈ ਐਮ.ਐਸ.ਪੀ, ਕਰਜ਼ਾ ਮਾਫ਼ੀ ਜਾਂ ਖ਼ਾਸ ਪੈਕੇਜ ਦੀ ਗੱਲ ਕਰਨਗੇ ਪਰ ਉਹ ਸਿਰਫ਼ ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਹੀ ਚੱਲਦੇ ਬਣੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Breaking News
ਐਸ.ਏ.ਐਸ. ਨਗਰ, 14 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮਸਲਿਆਂ ਦਾ ਕੋਈ ਹੱਲ ਨਾ ਕਰਨ ਲਈ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਐਮ.ਐਸ.ਪੀ, ਕਿਸਾਨ ਕਰਜ਼ਾ ਮਾਫੀ ਅਤੇ ਖ਼ਾਸ ਪੈਕੇਜ ਦੀ ਉਮੀਦ ਸੀ ਪਰ ਲੋਕਾਂ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਪੱਖਪਾਤ ਕਰਦੀ ਆ ਰਹੀ ਹੈ, ਸੂਬੇ ਦੇ ਹੱਕੀ ਫੰਡ ਰੋਕ ਰਹੀ ਹੈ, ਕਿਸਾਨਾਂ ਦੀਆਂ ਮੰਗਾਂ ਨੂੰ ਅਣਡਿੱਠ ਕਰ ਰਹੀ ਹੈ ਅਤੇ ਸੂਬੇ ਤੋਂ ਬਾਹਰ ਜ਼ਬਤ ਕੀਤੀਆਂ ਨਸ਼ੇ ਦੀਆਂ ਵੱਡੀਆਂ ਖੇਪਾਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ, ਸਗੋਂ ਪੰਜਾਬ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨਸ਼ਿਆਂ ‘ਤੇ ਕਾਬੂ ਪਾਉਣ, ਅਰਥਵਿਵਸਥਾ ਮਜ਼ਬੂਤ ਕਰਨ ਅਤੇ ਨਿਵੇਸ਼ ਆਕਰਸ਼ਿਤ ਕਰਨ ਲਈ ਢੁਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਉਦਯੋਗ ਜਗਤ ਵੱਲੋਂ ਵੱਡਾ ਸਮਰਥਨ ਮਿਲ ਰਿਹਾ...
ਸੰਮੇਲਨ ਨੂੰ ਨਿਵੇਸ਼ਕਾਂ ਪਾਸੋਂ ਮਿਲ ਰਿਹਾ ਜ਼ਬਰਦਸਤ ਹੁੰਗਾਰਾ ਪੰਜਾਬ ਦੀ ਤਰੱਕੀ ਦਾ ਸਬੂਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੰਮੇਲਨ ਨੂੰ ਨਿਵੇਸ਼ਕਾਂ ਪਾਸੋਂ ਮਿਲ ਰਿਹਾ ਜ਼ਬਰਦਸਤ ਹੁੰਗਾਰਾ ਪੰਜਾਬ ਦੀ ਤਰੱਕੀ ਦਾ ਸਬੂਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Breaking News
ਐਸ.ਏ.ਐਸ. ਨਗਰ, 14 ਮਾਰਚ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਨਿਵੇਸ਼ਕਾਂ ਤੇ ਉਦਯੋਗ ਜਗਤ ਦੇ ਨਾਮੀ ਉੱਦਮੀਆਂ ਪਾਸੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਇਸ ਦਾ ਸਪੱਸ਼ਟ ਸਬੂਤ ਹੈ ਕਿ ਪੰਜਾਬ ਤੇਜ਼ੀ ਨਾਲ ਨਿਵੇਸ਼ ਤੇ ਆਰਥਿਕ ਵਿਕਾਸ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ।ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨਿਵੇਸ਼ਕ ਸੰਮੇਲਨ ਨੂੰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਜੋ ਕਿ ਪੰਜਾਬ ਦੀ ਤਰੱਕੀ ਦਾ ਸਬੂਤ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਵਿਕਾਸ ਮਾਡਲ ਬਣਾਉਣ 'ਤੇ ਕੇਂਦ੍ਰਿਤ ਹੈ ਜੋ ਸੂਬੇ ਦੇ ਮਜ਼ਬੂਤ ਖੇਤੀਬਾੜੀ ਅਧਾਰ ਨੂੰ ਉਦਯੋਗਿਕ ਵਿਕਾਸ ਨਾਲ ਜੋੜਦਾ ਹੈ, ਜਿਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਲਈ ਵਧੇਰੇ ਮੌਕੇ ਯਕੀਨੀ ਬਣਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡਾ ਉਦੇਸ਼ ਪੰਜਾਬ ਦੀ ਖੇਤੀਬਾੜੀ ਸ਼ਕਤੀ ਨੂੰ ਉਦਯੋਗ ਨਾਲ ਜੋੜਨਾ ਹੈ ਤਾਂ ਜੋ ਕਿਸਾਨਾਂ ਅਤੇ ਪੰਜਾਬ ਦੇ ਨੌਜਵਾਨਾਂ ਲਈ ਨਵੇਂ ...
ਪੰਜਾਬ ਨਿਵੇਸ਼ਕ ਸੰਮੇਲਨ 2026— ਹਸਪਤਾਲ ਅਤੇ ਸਿਹਤ ਸੰਭਾਲ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸੰਮਲਿਤ ਸਿਹਤ  ਸੰਭਾਲ ਨੂੰ ਯਕੀਨੀ ਬਣਾਉਣ ਲਈ  ਨਿੱਜੀ ਹਸਪਤਾਲਾਂ ਨੂੰ 20 ਫੀਸਦ ਬਿਸਤਰੇ ਰਾਖਵੇਂ ਰੱਖਣ ਦੀ ਅਪੀਲ

ਪੰਜਾਬ ਨਿਵੇਸ਼ਕ ਸੰਮੇਲਨ 2026— ਹਸਪਤਾਲ ਅਤੇ ਸਿਹਤ ਸੰਭਾਲ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸੰਮਲਿਤ ਸਿਹਤ  ਸੰਭਾਲ ਨੂੰ ਯਕੀਨੀ ਬਣਾਉਣ ਲਈ  ਨਿੱਜੀ ਹਸਪਤਾਲਾਂ ਨੂੰ 20 ਫੀਸਦ ਬਿਸਤਰੇ ਰਾਖਵੇਂ ਰੱਖਣ ਦੀ ਅਪੀਲ

News of Punjab
ਚੰਡੀਗੜ੍ਹ/ਮੋਹਾਲੀ, 14 ਮਾਰਚ:ਸਿਹਤ ਨੂੰ ਮੌਲਿਕ ਅਧਿਕਾਰ ਦੱਸਦੇ ਹੋਏ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸਾਰਿਆਂ ਲਈ ਮਿਆਰੀ ਸਿਹਤ ਸੰਭਾਲ ਪਹੁੰਚਯੋਗ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਯੋਜਨਾਵਾਂ ਤਹਿਤ ਮਰੀਜ਼ਾਂ ਲਈ ਕਿਫਾਇਤੀ ਸਿਹਤ ਸੰਭਾਲ ਯਕੀਨਾ ਬਣਾਉਣ ਲਈ ਘੱਟੋ-ਘੱਟ 20 ਫੀਸਦ ਬੈੱਡ ਰਾਖਵੇਂ ਰੱਖਣ ਦੀ ਅਪੀਲ ਕੀਤੀ ਹੈ।ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਦੂਜੇ ਦਿਨ ਹਸਪਤਾਲ ਅਤੇ  ਸਿਹਤ ਸੇਵਾਵਾਂ ਵਿਸ਼ੇ ਤੇ ਹੋਏ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ  ਕਿਹਾ  ਕਿ  ਸਰਕਾਰ ਅਤੇ  ਕਾਰਪੋਰੇਟ ਖੇਤਰ ਦੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਵਿਚਕਾਰ ਮਜ਼ਬੂਤ ਸਹਿਯੋਗ ਇਕਸਾਰ ਅਤੇ ਬਰਾਬਰ ਅਧਾਰ ਤੇ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਬਹੁਤ ਲਾਜ਼ਮੀ ਹੈ।ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕਾਂ ਦੇ ਵਿਸਥਾਰ ਰਾਹੀਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਿਹਤ ਸੰਭਾਲ ਉਪਲਬਧਤਾ  ਵਿਚਲੀਆਂ ਅਸਮਾਨਤਾਵਾਂ ਨੂੰ ਘਟਾਉਣ ਲਈ ਰਾਜ ਸਰਕਾਰ ਦੇ ਯਤਨਾਂ ਦਾ  ਜਿਕ...
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ: ਪੁਰਜਿਆਂ ਤੋਂ ਪਲੈਟਫਾਰਮਾਂ ਤੱਕ” ਵਿਸ਼ੇ ਤਹਿਤ ਸਾਈਕਲ ਅਤੇ ਈ-ਬਾਈਕਸ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ”

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ: ਪੁਰਜਿਆਂ ਤੋਂ ਪਲੈਟਫਾਰਮਾਂ ਤੱਕ” ਵਿਸ਼ੇ ਤਹਿਤ ਸਾਈਕਲ ਅਤੇ ਈ-ਬਾਈਕਸ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ”

Punjab Politics
ਚੰਡੀਗੜ੍ਹ- ਮਾਰਚ 14: "ਪੁਰਜ਼ਿਆਂ ਤੋਂ ਪਲੇਟਫਾਰਮਾਂ ਤੱਕ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ" ਵਿਸ਼ੇ ਹੇਠ "ਸਾਈਕਲ ਅਤੇ ਈ-ਬਾਈਕਸ" ਸਿਰਲੇਖ ਵਾਲੇ ਸੈਸ਼ਨ ਨੇ ਸੂਬੇ ਦੇ ਇੱਕ ਵਿਸ਼ਵਵਿਆਪੀ ਨਿਰਮਾਣ ਕੇਂਦਰ ਵਜੋਂ ਵਧ ਰਹੇ ਰੁਤਬੇ ਨੂੰ ਉਭਾਰਿਆ। ਇਸ ਸੈਸ਼ਨ ਦੌਰਾਨ ਉਦਯੋਗ ਖੇਤਰ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨੀਤੀ ਸਥਿਰਤਾ, ਤਕਨੀਕੀ ਪੱਖੋਂ ਸਮੇਂ ਦਾ ਹਾਣੀ ਹੋਣ ਅਤੇ ਈਕੋਸਿਸਟਮ ਇਕਜੁੱਟਤਾ ਵਿਸਥਾਰ ਦੇ ਅਗਲੇ ਪੜਾਅ ਨੂੰ ਹੋਰ ਅੱਗੇ ਵਧਾਉਣਗੇ।ਇਸ ਮੌਕੇ 'ਤੇ ਬੋਲਦਿਆਂ, ਐਵੋਨ ਸਾਈਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ, ਸ੍ਰੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਪੰਜਾਬ ਸਪੱਸ਼ਟ ਸਮਾਂ-ਸੀਮਾਵਾਂ, ਡਿਜੀਟਲਾਈਜ਼ਡ ਪ੍ਰਵਾਨਗੀਆਂ ਅਤੇ ਸੌਖੀ ਪ੍ਰਕਿਰਿਆ ਨਾਲ ਲਗਾਤਾਰ ਇੱਕ ਕਾਰੋਬਾਰ-ਅਨੁਕੂਲ ਵਾਤਾਵਰਣ  ਸਿਰਜ ਰਿਹਾ ਹੈ, ਜੋ ਉੱਦਮੀਆਂ ਨੂੰ ਟੀਚਿਆਂ ਨੂੰ ਅਮਲੀਰੂਪ ਦੇਣ ਅਤੇ ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾਉਂਦਾ ਹੈ।  ਭਵਿੱਖੀ ਸੰਭਾਵਨਾਵਾਂ ਦਾ ਅਨੁਮਾਨ ਲਾਉਣ ਅਤੇ ਨਿਰੰਤਰ ਉੱਦਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਘੱਟ ਪ੍ਰਕਿ...
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ 46 ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਸੈਂਕਸ਼ਨ ਪੱਤਰ ਸੌਂਪੇ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ 46 ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਸੈਂਕਸ਼ਨ ਪੱਤਰ ਸੌਂਪੇ

News of Punjab
ਸੰਗਰੂਰ, 14 ਮਾਰਚ:ਹਲਕਾ ਸੰਗਰੂਰ ਦੀ ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਆਪਣੇ ਜੱਦੀ ਪਿੰਡ ਭਰਾਜ ਵਿਖੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਇੱਕ ਮਹੱਤਵਪੂਰਨ ਉਪਰਾਲਾ ਕਰਦਿਆਂ 46 ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਸੈਂਕਸ਼ਨ ਪੱਤਰ ਸੌਂਪੇ ਗਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਰ ਇੱਕ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਆਪਣਾ ਘਰ ਹੋਵੇ ਅਤੇ ਪੰਜਾਬ ਸਰਕਾਰ ਵੱਲੋਂ ਇਹ ਸੁਪਨਾ ਸਾਕਾਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਆਪਣੇ ਘਰ ਲਈ ਪਲਾਟ ਪ੍ਰਦਾਨ ਕਰਨਾ ਇੱਕ ਵੱਡਾ ਸਮਾਜਕ ਕਦਮ ਹੈ, ਜਿਸ ਨਾਲ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਇਜ਼ਤਦਾਰ ਜੀਵਨ ਜੀਊਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਇਹ ਸੈਂਕਸ਼ਨ ਪੱਤਰ ਪਰਿਵਾਰਾਂ ਨੂੰ ਸੌਂਪੇ ਗਏ ਤਾਂ ਲਾਭਪਾਤਰੀਆਂ ਦੇ ਚਿਹਰਿਆਂ 'ਤੇ ਖੁਸ਼ੀ ਦੇ ਹਾਸੇ ਦੇਖ ਕੇ ਬੇਹੱਦ ਸੰਤੁਸ਼ਟੀ ਅਤੇ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ-ਭਲਾਈ ਨੂੰ ਕੇਂਦਰ ਵਿੱਚ ਰ...