Wednesday, June 3
Shadow

ਮਾਂ ਦੇ ਦੁੱਧ ‘ਚ ਵੀ ਯੂਰੇਨੀਅਮ

ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿੱਚ ਹੋਈ ਹਾਲੀਆ ਸਟੱਡੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਟੱਡੀ ਵਿੱਚ 17 ਤੋਂ 35 ਸਾਲ ਦੀ ਉਮਰ ਦੀਆਂ 40 ਅਜਿਹੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ, ਜੋ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ। ਇਹਨਾਂ ਸਾਰੀਆਂ ਔਰਤਾਂ ਦੇ ਦੁੱਧ ਦੇ ਸੈਂਪਲ ਲਏ ਗਏ। ਜਾਂਚ ਵਿੱਚ ਸਾਰੇ ਸੈਂਪਲਾਂ ਵਿੱਚ ਯੂਰੇਨੀਅਮ ਪਾਇਆ ਗਿਆ, ਜਿਸਦੀ ਵੱਧ ਤੋਂ ਵੱਧ ਮਾਤਰਾ 5.25 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੱਕ ਦਰਜ ਕੀਤੀ ਗਈ। ਯੂਰੇਨੀਅਮ ਸਿਰਫ਼ ਰੇਡੀਓਐਕਟਿਵ ਨਹੀਂ ਹੁੰਦਾ, ਬਲਕਿ ਇਹ ਇੱਕ ਖ਼ਤਰਨਾਕ ਕੈਮੀਕਲ ਵੀ ਹੈ। ਇਹ ਸਰੀਰ ਵਿੱਚ ਪਹੁੰਚ ਕੇ ਗੁਰਦਿਆਂ ਅਤੇ ਹੱਡੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਿੱਕੇ ਬੱਚਿਆਂ ਲਈ ਇਹ ਖ਼ਤਰਾ ਹੋਰ ਵੀ ਜ਼ਿਆਦਾ ਹੈ, ਕਿਉਂਕਿ ਉਹਨਾਂ ਦੇ ਸਰੀਰ ਦਾ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਅਜਿਹੇ ਵਿੱਚ ਦੁੱਧ ਰਾਹੀਂ ਯੂਰੇਨੀਅਮ ਉਹਨਾਂ ਦੇ ਵਿਕਾਸ ਅਤੇ ਦਿਮਾਗੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਭਾਰਤ ਵਿੱਚ ਇਹ ਸਮੱਸਿਆ ਇਸ ਲਈ ਗੰਭੀਰ ਮੰਨੀ ਜਾ ਰਹੀ ਹੈ, ਕਿਉਂਕਿ ਬਿਹਾਰ ਸਮੇਤ ਕਈ ਰਾਜਾਂ ਵਿੱਚ ਲੋਕ ਪੀਣ ਲਈ ਸਿੱਧੇ ਜ਼ਮੀਨੀ ਪਾਣੀ ‘ਤੇ ਨਿਰਭਰ ਹਨ ਅਤੇ ਕਈ ਇਲਾਕਿਆਂ ਦੇ ਪਾਣੀ ਵਿੱਚ ਪਹਿਲਾਂ ਹੀ ਯੂਰੇਨੀਅਮ ਮਿਲਣ ਦੀ ਪੁਸ਼ਟੀ ਹੋ ਚੁੱਕੀ ਹੈ। ਦੂਸ਼ਿਤ ਪਾਣੀ ਮਾਂ ਦੇ ਸਰੀਰ ਤੋਂ ਹੁੰਦਾ ਹੋਇਆ ਸਿੱਧਾ ਬੱਚੇ ਤੱਕ ਪਹੁੰਚ ਸਕਦਾ ਹੈ। ਇਸ ਲਈ ਇਹ ਬਹੁਤ ਹੀ ਚਿੰਤਾਜਨਕ ਹੈ।
ਮਾਂ ਦੇ ਦੁੱਧ ਵਿੱਚ ਯੂਰੇਨੀਅਮ ਮਿਲਣ ਦਾ ਮਤਲਬ ਹੈ ਕਿ ਮਾਂ ਦੇ ਸਰੀਰ ਵਿੱਚ ਮੌਜੂਦ ਇਹ ਧਾਤ ਦੁੱਧ ਰਾਹੀਂ ਬੱਚੇ ਤੱਕ ਪਹੁੰਚ ਰਹੀ ਹੈ। ਯੂਰੇਨੀਅਮ ਆਮ ਤੌਰ ‘ਤੇ ਦੂਸ਼ਿਤ ਪੀਣ ਵਾਲੇ ਪਾਣੀ, ਖਾਣੇ ਜਾਂ ਧੂੜ-ਮਿੱਟੀ ਦੇ ਸੰਪਰਕ ਨਾਲ ਸਰੀਰ ਵਿੱਚ ਦਾਖਲ ਹੁੰਦਾ ਹੈ।

Leave a Reply

Your email address will not be published. Required fields are marked *