Sunday, May 3
Shadow

ਪਾਣੀਪਤ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸਰਕਾਰ ਗੰਭੀਰ: ਗੰਗਵਾ

ਚੰਡੀਗੜ੍ਹ, 9 ਮਾਰਚ – ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪਾਣੀਪਤ ਸ਼ਹਿਰ ਵਿੱਚ ਵਧਦੇ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਸ੍ਰੀ ਗੰਗਵਾ ਅੱਜ ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਪਾਣੀਪਤ ਸਿਟੀ ਤੋਂ ਵਿਧਾਇਕ ਸ੍ਰੀ ਪ੍ਰਮੋਦ ਕੁਮਾਰ ਵਿਜ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਕਿਹਾ ਕਿ ਐਨ.ਐਚ.-44 ‘ਤੇ ਮੌਜੂਦਾ ਐਲੀਵੇਟਿਡ ਹਾਈਵੇਅ ਮੁੱਖ ਰਾਜਮਾਰਗ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਦਾ ਹੈ। ਐਨ.ਐਚ.-709 ਦਾ ਮੌਜੂਦਾ ਪਾਣੀਪਤ-ਰੋਹਤਕ ਖੰਡ ਅਤੇ ਐਨ.ਐਚ.-709AD ਦਾ ਪਾਣੀਪਤ-ਸ਼ਾਮਲੀ ਖੰਡ ਪਾਣੀਪਤ ਸ਼ਹਿਰ ਲਈ ਪੱਛਮੀ ਬਾਈਪਾਸ ਦਾ ਕੰਮ ਕਰਦੇ ਹਨ।

ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਬਰਸਤ ਰੋਡ ਤੋਂ ਸਨੌਲੀ ਰੋਡ ਤੱਕ ਨਾਲਾ ਨੰਬਰ 2 ਦੇ ਕੰਢੇ ‘ਤੇ 11.20 ਕਿਲੋਮੀਟਰ ਲੰਬੀ 10 ਮੀਟਰ ਚੌੜੀ ਸੜਕ ਦਾ ਨਿਰਮਾਣ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਬਾਕੀ 2.90 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਇਸੇ ਕੰਢੇ ‘ਤੇ ਪ੍ਰਸਤਾਵਿਤ ਹੈ, ਜੋ ਐਨ.ਐਚ.-44 (ਦਿੱਲੀ ਤੋਂ ਅੰਬਾਲਾ) ਨੂੰ ਐਨ.ਐਚ.-709 (ਪਾਣੀਪਤ ਤੋਂ ਸ਼ਾਮਲੀ) ਨਾਲ ਜੋੜੇਗਾ ਅਤੇ ਪਾਣੀਪਤ ਸ਼ਹਿਰ ਦੇ ਪੂਰਬੀ ਬਾਈਪਾਸ ਵਜੋਂ ਕੰਮ ਕਰੇਗਾ। ਜਿਸ ਦੇ ਲਈ ਸਰਕਾਰ ਵੱਲੋਂ 3207.05 ਲੱਖ ਰੁਪਏ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਦੀ ਅਗਲੇਰੀ ਪ੍ਰਕਿਰਿਆ ਲਈ ਪੀ.ਡਬਲਯੂ.ਡੀ. ਬੀ.ਐਂਡ.ਆਰ. ਨੇ ਵਣ ਵਿਭਾਗ ਕੋਲ ਐਨ.ਓ.ਸੀ. ਲਈ ਮਾਮਲਾ ਭੇਜਿਆ ਹੋਇਆ ਹੈ। ਵਣ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *