Saturday, August 1
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜਯੰਤੀ ‘ਤੇ ਕੀਤਾ ਸ਼ਰਧਾਪੂਰਵਕ ਨਮਨ

ਚੰਡੀਗੜ੍ਹ, 4 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂ-ਭਗਤੀ, ਅਦੁੱਤੀ ਹਿੰਮਤ, ਤਿਆਗ ਅਤੇ ਰਾਸ਼ਟਰ-ਸੇਵਾ ਦੇ ਪ੍ਰਤੀਕ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜਯੰਤੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਜੀਵਨ ਭਾਰਤੀ ਸੰਸਕ੍ਰਿਤੀ, ਗੁਰੂ-ਭਗਤੀ, ਹਿੰਮਤ ਅਤੇ ਨਿਰਸਵਾਰਥ ਸੇਵਾ ਦੀ ਅਨੇਖੀ ਮਿਸਾਲ ਹੈ। ਉਨ੍ਹਾਂ ਨੇ ਧਰਮ, ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਜੋ ਅਦੁੱਤੀ ਸਾਹਸ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ, ਉਹ ਸਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤੀ ਇਤਿਹਾਸ ਸਦਾ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੇ ਅਤੁੱਲ ਪਰਾਕ੍ਰਮ, ਤਿਆਗ ਅਤੇ ਸਮਰਪਣ ਦਾ ਗਵਾਹ ਰਹੇਗਾ। ਉਨ੍ਹਾਂ ਨੇ ਵਿਪਰੀਤ ਹਾਲਾਤਾਂ ਵਿੱਚ ਵੀ ਆਪਣੇ ਫਰਜ਼ ਦੀ ਪਾਲਣਾ ਕਰਦਿਆਂ ਅਦੁੱਤੀ ਬਹਾਦਰੀ ਅਤੇ ਅਟੱਲ ਆਸਥਾ ਦਾ ਪ੍ਰਗਟਾਵਾ ਕੀਤਾ, ਜੋ ਭਾਰਤੀ ਸਮਾਜ ਲਈ ਅਨਮੋਲ ਵਿਰਾਸਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਪ੍ਰੇਰਕ ਵਿਅਕਤਿਤਵ ਸਾਨੂੰ ਸੱਚ, ਧਰਮ ਅਤੇ ਸੇਵਾ ਦੇ ਆਦਰਸ਼ਾਂ ਦਾ ਪਾਲਣ ਕਰਦਿਆਂ ਰਾਸ਼ਟਰ-ਹਿਤ ਵਿੱਚ ਨਿਰੰਤਰ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਰਹੇਗਾ। ਉਨ੍ਹਾਂ ਦੇ ਜੀਵਨ ਦੇ ਆਦਰਸ਼ ਸਮਾਜ ਵਿੱਚ ਸਦਭਾਵਨਾ, ਸਾਹਸ, ਸੇਵਾ ਅਤੇ ਮਾਨਵਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਰਹਿਣਗੇ।

ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਸਲਸਵਿਹ/2026

Leave a Reply

Your email address will not be published. Required fields are marked *