Sunday, May 3
Shadow

ਮੁੱਖ ਮੰਤਰੀ ਨੇ ਧਰਮ ਪਤਨੀ ਸਮੇਤ ਪਹਿਲੇ ਨਵਰਾਤੇ ‘ਤੇ ਕੀਤੇ ਮਾਤਾ ਮਨਸਾ ਦੇਵੀ ਦੇ ਦਰਸ਼ਨ, ਲਿਆ ਆਸ਼ੀਰਵਾਦ

ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੈਣੀ ਨਾਲ ਚੈਤ ਨਵਰਾਤੇ ਦੇ ਪਹਿਲੇ ਦਿਨ ਪੰਚਕੂਲਾ ਪਹੁੰਚਕੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕ ਕੇ ਪੂਜਾ-ਪਾਠ ਕੀਤੀ ਅਤੇ ਮਹਾਮਾਈ ਦਾ ਆਸ਼ੀਰਵਾਦ ਲਿਆ ਅਤੇ ਆਹੁਤੀ ਅਰਪਿਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੰਦਰ ਕਾਂਪਲੈਕਸ ਵਿੱਚ ਪੌਧਾਰੋਪਣ ਕਰ ਵਾਤਾਵਰਨ ਸਰੰਖਣ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ‘ਤੇ ਡਿਪਟੀ ਕਮੀਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਪੂਜਸਥਲ ਬੋਰਡ ਦੇ ਮੁੱਖ ਪ੍ਰਸ਼ਾਸਕ ਸ੍ਰੀ ਸਤਪਾਲ ਸ਼ਰਮਾ ਨੇ ਮੁੱਖ ਮੰਤਰੀ ਨੂੰ ਮਾਤਾ ਮਨਸਾ ਦੇਵੀ ਦਾ ਫੋਟੋ ਅਤੇ ਹਿੰਦੂ ਨਵੇਂ ਸਾਲ ਦਾ ਕੈਲੇਂਡਰ ਸਨਮਾਨ ਵੱਜੋਂ ਭੇਂਟ ਕੀਤਾ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਸੂਬੇਵਾਸਿਆਂ ਨੂੰ ਚੈਤ ਨਵਰਾਤੇ ਅਤੇ ਹਿੰਦੂ ਨਵੇਂਸਾਲ ਦੀ ਸ਼ੁਭਕਾਮਨਾਵਾਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਮਾਤਾ ਮਨਸਾ ਦੇਵੀ ਦੇ ਚਰਣਾਂ ਵਿੱਚ ਸੂਬੇਵਾਸਿਆਂ ਦੇ ਸੁਖ, ਖੁਸ਼ਹਾਲੀ ਅਤੇ ਚੰਗੇ ਸਿਹਤ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਮਾਤਾ ਅੱਗੇ ਪ੍ਰਾਥਨਾ ਕੀਤੀ ਕਿ ਹਰਿਆਣਾ ਸੂਬਾ ਖੁਸ਼ਹਾਲ ਰਵੇ ਅਤੇ ਲਗਾਤਾਰ ਤਰੱਕੀ ਦੇ ਰਸਤੇ ‘ਤੇ ਅੱਗੇ ਵਧੇ।

ਮੁੱਖ ਮੰਤਰੀ ਨੇ ਕਿਹਾ ਕਿ ਨਵਰਾਤੇ ਸਾਡੀ ਖੁਸ਼ਹਾਲ ਸੰਸਕ੍ਰਿਤੀ ਅਤੇ ਸੰਸਕਾਰਾਂ ਦਾ ਪzzਤੀਕ ਹਨ। ਮਾਤਾ ਮਨਸਾ ਦੇਵੀ ਵਿੱਚ ਸ਼ਰਧਾਲੁਆਂ ਦੀ  ਅਸੀਮ ਆਸਥਾ ਹੈ ਅਤੇ ਨਵਰਾਤੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੁ ਇੱਥੇ ਆਪਣੀ ਮਨੋਕਾਮਨਾਵਾਂ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਮਾਤਾ ਪੂਰੀ ਕਰਦੀ ਹੈ।

ਇਸ ਸੁਆਲ ਦੇ ਉਤਰ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਸ੍ਰੀ ਮਾਤਾ ਮਨਸਾ ਦੇਵੀ ਪੂਜਾਸਥਲ ਬੋਰਡ ਵੱਲੋਂ ਮਾਤਾ ਮਨਸਾ ਦੇਵੀ ਮੰਦਰ, ਕਾਲੀ ਮਾਤਾ ਮੰਦਰ, ਕਾਲਕਾ ਅਤੇ ਚੰਡੀ ਮਾਤਾ ਮੰਦਰ ਵਿੱਚ ਕਈ ਵਿਕਾਸ ਕੰਮ ਕਰਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਤਾ ਮਨਸਾ ਦੇਵੀ ਮੰਦਰ ਕਾਂਪਲੈਕਸ  ਵਿੱਚ ਸੰਚਾਲਿਤ ਸੰਸਕ੍ਰਿਤ ਕਾਲਜ ਦੇ ਨਵੇਂ ਭਵਨ ਦਾ ਨਿਰਮਾਣ ਕੰਮ ਜਾਰੀ ਹੈ। ਇਸ ਦੇ ਇਲਾਵਾ ਮੰਦਰ ਨੂੰ ਸ਼ਾਨਦਾਰ ਰੂਪ ਦੇਣ ਲਈ ਇੱਕ ਨਵੇਂ ਕਾਰਿਡੋਰ ਦਾ ਨਿਰਮਾਣ ਕੰਮ ਵੀ ਤੇਜ ਗਤੀ ਨਾਲ ਚਲ ਰਿਹਾ ਹੈ ਜਿਸ ਵਿੱਚ ਲਿਫਟ ਅਤੇ ਐਸਕੇਲੇਟਰ ਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ। ਨਾਲ ਹੀ ਕਾਲੀ ਮਾਤਾ ਮੰਦਰ ਕਾਲਕਾ ਅਤੇ ਚੰਡੀ ਮਾਤਾ ਮੰਦਰ, ਚੰਡੀਮੰਦਰ ਦਾ ਵੀ ਜੀਰਣੋਧਾਰ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੰਦਰ ਕਾਂਪਲੈਕਸ ਵਿੱਚ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਲ ਬੋਰਡ, ਜ਼ਿਲ੍ਹਾ ਰੇਡਕਰਾਸ ਸੋਸਾਇਟੀ ਪੰਚਕੂਲਾ ਅਤੇ ਸ੍ਰੀ ਸ਼ਿਵ ਕਾਂਵੜ ਮਹਾਸੰਘ ਚੈਰਿਟੇਬਲ ਟ੍ਰਸਟ ਪੰਚਕੂਲਾ ਵੱਲੋਂ ਆਯੋਜਿਤ ਬਲੱਡ ਡੋਨੇਸ਼ਨ ਜਾਗਰੂਕਤਾ ਸ਼ਿਵਿਰ ਵਿੱਚ ਪਹੁੰਚ ਕੇ ਬਲੱਡ ਡੋਨਰਾਂ ਨੂੰ ਬੈਜ ਲਗਾ ਕੇ ਉਨਾਂ੍ਹ ਦਾ ਹੌਸਲਾ ਵਧਾਇਆ।

ਇਸ ਮੌਕੇ ‘ਤੇ ਵਧੀਕ ਡਿਪਟੀ ਕਮੀਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਪੂਜਾਸਥਲ ਬੋਰਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਨਿਸ਼ਾ ਯਾਦਵ, ਪੁਲਿਸ ਡਿਪਟੀ ਕਮੀਸ਼ਨਰ ਸ੍ਰੀਮਤੀ ਸ੍ਰਿਸ਼ਟੀ ਗੁਪਤਾ, ਹਰਿਆਣਾ ਮਹਿਲਾ ਆਯੋਗ ਦੀ ਚੇਅਰਮੈਨ ਸ੍ਰੀਮਤੀ ਰੇਨੂ ਭਾਟਿਆ, ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਸੂਬਾ ਡਿਪਟੀ ਸਪੀਕਰ ਸ੍ਰੀਮਤੀ ਬੰਤੋ ਕਟਾਰਿਆ, ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਮਿਤਲ, ਸ਼ਿਵਾਲਿਕ ਵਿਕਾਸ ਬੋਰਡ ਦੇ ਡਿਪਟੀ ਪ੍ਰਧਾਨ ਸ੍ਰੀ ਓਮਪ੍ਰਕਾਸ਼ ਦੇਵੀਨਗਰ, ਸਾਬਕਾ ਮੇਅਰ  ਸ੍ਰੀ ਕੁਲਭੂਸ਼ਣ ਗੋਇਲ, ਸ੍ਰੀ ਸ਼ਿਆਮਲਾਲ ਬੰਸਲ, ਮਾਤਾ ਮਨਸਾ ਦੇਵੀ ਸ਼ਾਇਨ ਬੋਰਡ ਦੀ ਸਕੱਤਰ ਸ੍ਰੀਮਤੀ ਸ਼ਾਰਦਾ ਪ੍ਰਜਾਪਤੀ , ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਸਨ।

Leave a Reply

Your email address will not be published. Required fields are marked *