Sunday, May 3
Shadow

ਓ ਟੀ ਟੀ ਫਿਲਮ ਫੇਅਰ ਐਵਾਰਡ ‘ਚ ਛਾਈਆਂ ਹਿੰਦੀ ਫਿਲਮਾਂ

ਫਿਲਮਫੇਅਰ ਓਟੀਟੀ ਅਵਾਰਡਸ ਦਾ ਛੇਵਾਂ ਐਡੀਸ਼ਨ 15 ਦਸੰਬਰ ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਆਲੀਆ ਭੱਟ, ਵਿੱਕੀ ਕੌਸ਼ਲ ਸਮੇਤ ਕਈ ਵੱਡੇ ਸਿਤਾਰੇ ਮੌਜੂਦ ਰਹੇ।
ਪਾਤਾਲ ਲੋਕ ਸੀਜ਼ਨ 2, ਬਲੈਕ ਵਾਰੰਟ ਅਤੇ ਖੌਫ਼ ਵਰਗੇ ਸ਼ੋਅ ਨੇ ਕਈ ਅਵਾਰਡ ਜਿੱਤੇ। ਉੱਥੇ ਹੀ ਵੈੱਬ ਔਰੀਜਨਲ ਫਿਲਮਾਂ ਵਿੱਚ ਗਰਲਜ਼ ਵਿਲ ਬੀ ਗਰਲਜ਼, ਸਟੋਲਨ ਅਤੇ ਸੈਕਟਰ 36 ਨੂੰ ਵੀ ਅਵਾਰਡ ਮਿਲੇ।
ਸੀਰੀਜ਼ ਕੈਟਗਰੀ ਵਿੱਚ ਪਾਤਾਲ ਲੋਕ ਸੀਜ਼ਨ 2 ਨੂੰ ਕ੍ਰਿਟਿਕਸ ਦੀ ਬੈਸਟ ਸੀਰੀਜ਼ ਚੁਣਿਆ ਗਿਆ। ਡਰਾਮਾ ਸੀਰੀਜ਼ ਵਿੱਚ ਬੈਸਟ ਐਕਟਰ ਦਾ ਅਵਾਰਡ ਜੈਦੀਪ ਅਹਲਾਵਤ ਨੂੰ ਮਿਲਿਆ, ਜਦੋਂ ਕਿ ਫੀਮੇਲ ਕੈਟਗਰੀ ਵਿੱਚ ਮੋਨਿਕਾ ਪੰਵਾਰ ਨੂੰ ਖੌਫ਼ ਲਈ ਸਨਮਾਨਿਤ ਕੀਤਾ ਗਿਆ।
ਕ੍ਰਿਟਿਕਸ ਕੈਟਗਰੀ ਵਿੱਚ ਜਹਾਨ ਕਪੂਰ ਅਤੇ ਰਸਿਕਾ ਦੁਗਲ ਨੂੰ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਲਈ ਅਵਾਰਡ ਮਿਲਿਆ। ਕਾਮੇਡੀ ਸੀਰੀਜ਼ ਵਿੱਚ ਰਾਤ ਜਵਾਨ ਹੈ ਨੂੰ ਬੈਸਟ ਕਾਮੇਡੀ ਸੀਰੀਜ਼ ਚੁਣਿਆ ਗਿਆ।
ਉੱਥੇ ਹੀ, ‘ਕਾਲ ਮੀ ਬੇ’ ਵਿੱਚ ਆਪਣੀ ਸ਼ਾਨਦਾਰ ਐਕਟਿੰਗ ਲਈ ਅਨੰਨਿਆ ਪਾਂਡੇ ਨੂੰ ਕਾਮੇਡੀ ਸੀਰੀਜ਼ ਵਿੱਚ ਬੈਸਟ ਐਕਟਰੈਸ (ਫੀਮੇਲ) ਦਾ ਅਵਾਰਡ ਮਿਲਿਆ।

Leave a Reply

Your email address will not be published. Required fields are marked *