Wednesday, June 3
Shadow

ਅਨਾਊਂਸ ਹੋਈ ਇਸ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਕਾਮੇਡੀਅਨ ਰਾਜੀਵ ਠਾਕੁਰ, ਅਵਤਾਰ ਸਿੰਘ ਕਰਨਗੇ ਨਿਰਦੇਸ਼ਨ

‘ਦ ਕਪਿਲ ਸ਼ਰਮਾ ਸੋਅ ਸਮੇਤ ਕਈ ਰਿਐਲਟੀ ਸ਼ੋਅ ਦਾ ਅਹਿਮ ਹਿੱਸਾ ਰਹੇ ਹਨ ਕਾਮੇਡੀਅਨ ਰਾਜੀਵ ਠਾਕੁਰ, ਜਿੰਨਾਂ ਨੂੰ ਅੱਜ ਅਨਾਊਂਸ ਹੋਈ ਪੰਜਾਬੀ ਫ਼ਿਲਮ ‘ਰੰਗਲਾ ਪੰਜਾਬ’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਕਾਮੇਡੀਅਨ ਰਾਜੀਵ ਠਾਕੁਰ, ਜੋ ਸ਼ੂਟਿੰਗ ਆਗਾਜ਼ ਵੱਲ ਵਧ ਚੁੱਕੀ ਇਸ ਪ੍ਰਭਾਵਪੂਰਨ ਫ਼ਿਲਮ ਵਿਚ ਲੀਡ ਰੋਲ ਨੂੰ ਅੰਜ਼ਾਮ ਦੇਣ ਜਾ ਰਹੇ ਹਨ।

ਫ਼ਿਲਮ ‘ਰੰਗਲਾ ਪੰਜਾਬ’ ਦਾ ਨਿਰਦੇਸ਼ਨ ਕਮਾਂਡ ਅਵਤਾਰ ਸਿੰਘ ਸੰਭਾਲ ਰਹੇ ਹਨ

ਐਮ.ਜੇ ਫ਼ਿਲਮ ਅੰਪਾਇਰ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਵੇਗੀ ਉਕਤ ਫ਼ਿਲਮ ‘ਰੰਗਲਾ ਪੰਜਾਬ’ ਦਾ ਨਿਰਦੇਸ਼ਨ ਕਮਾਂਡ ਅਵਤਾਰ ਸਿੰਘ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਬਹੁ-ਚਰਚਿਤ ਅਤੇ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਕ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ। ਅਦਾਕਾਰ ਰਾਜੀਵ ਠਾਕੁਰ ਪਰਿਵਾਰਿਕ- ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਉਕਤ ਫ਼ਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਇਕ ਨਿਵੇਕਲੇ ਰੋਲ ਅਤੇ ਅੰਦਾਜ਼ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ, ਜਿੰਨਾਂ ਤੋਂ ਇਲਾਵਾ ਇਸ ਫ਼ਿਲਮ ਦੇ ਕਲਾਕਾਰਾਂ ਵਿਚ ਸਨਸ਼ੇੰਸ਼ਨਲ ਚਿਹਰੇ ਸੇਹਰ, ਦੀਪਿਕਾ ਅਗਰਵਾਲ ਅਤੇ ਪੂਜਾ ਗਾਬਾ ਸ਼ਾਰਦਾ ਵੀ ਨਜ਼ਰ ਆਉਣਗੇ।

ਲਾਈਵ ਸ਼ੋਅਜ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਅਦਾਕਾਰ ਰਾਜੀਵ ਠਾਕੁਰ

ਮੁਹਾਲੀ-ਖਰੜ ਆਦਿ ਇਲਾਕਿਆ ਵਿਚ ਫਿਲਮਾਂਈ ਜਾਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਮਨਦੀਪ ਰਾਜ, ਅਵਤਾਰ ਸਿੰਘ ਅਤੇ ਹਰਮੀਤ ਸਿੰਘ ਕਰ ਰਹੇ ਹਨ। ਅਦਾਕਾਰ ਰਾਜੀਵ ਠਾਕੁਰ ਹਾਲ ਹੀ ਵਿਚ ਕੀਤੇ ਅਪਣੇ ਲਾਈਵ ਸ਼ੋਅਜ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ, ਜਿੰਨਾਂ ਵੱਲੋਂ ਇਸ ਤੋਂ ਪਹਿਲਾ ਕੀਤੀਆ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿਚ ‘ਕੰਜੂਸ ਮਜਨੂੰ ਖਰਚੀਲੀ ਲੈਲਾ’, ‘ਠੱਗ ਲਾਈਫ’ ਅਤੇ ‘ਦਿਲ ਵਿਲ ਪਿਆਰ’ ਵਿਆਰ ਸ਼ਾਮਿਲ ਰਹੀਆਂ ਹਨ। ਜਿੰਨਾਂ ਵਿਚ ਉਨਾਂ ਵੱਲੋਂ ਨਿਭਾਈਆ ਵੱਖ-ਵੱਖ ਰੰਗ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ।

ਓਧਰ ਜੇਕਰ ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕੀਤੀ ਤਾਂ ਇਸ ਦੇ ਨਿਰਦੇਸ਼ਕ ਅਵਤਾਰ ਸਿੰਘ ਵੀ ਵੱਖਰੇ ਕੰਟੈਂਟ ਦੀ ਸਿਰਜਣਾ ਨੂੰ ਲੈ ਕੇ ਜਾਣੇ ਜਾਂਦੇ ਹਨ, ਜਿੰਨਾਂ ਵੱਲੋਂ ਨਿਰਦੇਸ਼ਿਤ ਕੀਤੀਆ ਗਈਆਂ ਫਿਲਮਾਂ ਵਿੱਚ ‘ਮਿੱਟੀ ਨਾ ਫਰੋਲ ਜੋਗੀਆ’, ‘ਮਿੰਦੋ ਤਹਿਸੀਲਦਾਰਨੀ’, ‘ਰੁਪਿੰਦਰ ਗਾਂਧੀ 2, ‘ਹੇ ਸੀਰੀ ਵੇ ਸੀਰੀ”, ਜੀ ਵਾਈਫ ਜੀ ਅਤੇ ‘ਕੁੜੀਆ ਜਵਾਨ ਬਾਪੂ ਪ੍ਰੇਸ਼ਾਨ’ ਆਦਿ ਸ਼ੁਮਾਰ ਰਹੀਆਂ ਹਨ।

Leave a Reply

Your email address will not be published. Required fields are marked *