ਮਲੇਰਕੋਟਲਾ ਪੁਲਿਸ ਵੱਲੋਂ ਸਾਰੇ 7 ਡਰੱਗ ਹੌਟਸਪੌਟਾਂ ’ਤੇ CASO; 15 ਸ਼ੱਕੀ ਵਿਅਕਤੀ ਰਾਊਂਡਅੱਪ
ਮਲੇਰਕੋਟਲਾ, 10 ਅਕਤੂਬਰ - ਪੰਜਾਬ ਸਰਕਾਰ ਦੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਲੇਰਕੋਟਲਾ ਪੁਲਿਸ ਵੱਲੋਂ ਸ਼ਨੀਵਾਰ ਸਵੇਰੇ 6 ਵਜੇ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਖਪਤ ਨਾਲ ਸਬੰਧਤ ਸਾਰੇ ਸੱਤ ਚਿੰਨ੍ਹਿਤ ਹੌਟਸਪੌਟਾਂ ’ਤੇ ਤਾਲਮੇਲ ਨਾਲ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ।
ਇਹ ਕਾਰਵਾਈ ਐੱਸਐੱਸਪੀ ਮਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਦੀ ਸਮੁੱਚੀ ਨਿਗਰਾਨੀ ਹੇਠ ਕੀਤੀ ਗਈ। ਇਸ ਵਿੱਚ ਐੱਸਪੀ (ਡੀ), ਐੱਸਪੀ (ਹੈੱਡਕੁਆਰਟਰ) ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸਬ-ਡਿਵੀਜ਼ਨਾਂ ਦੇ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਹਰੇਕ ਚਿੰਨ੍ਹਿਤ ਹੌਟਸਪੌਟ ਦੀ ਨਿਗਰਾਨੀ ਇੱਕ ਡੀਐੱਸਪੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ, ਜਦਕਿ ਸਬੰਧਤ ਥਾਣਾ ਮੁਖੀਆਂ ਅਤੇ ਪੁਲਿਸ ਟੀਮਾਂ ਵੱਲੋਂ ਤਲਾਸ਼ੀ ਅਤੇ ਤਸਦੀਕ ਦੀ ਕਾਰਵਾਈ ਕੀਤੀ ਗਈ।
ਮੁਹਿੰਮ ਦੌਰਾਨ ਤਸਦੀਕ ਲਈ ਕੁੱਲ 15 ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ। ਇਨ੍ਹਾਂ ਵਿੱਚੋਂ 10 ਵਿਅਕਤੀ ਸਬ-ਡਿਵੀਜ਼ਨ ਮਲੇਰਕੋਟਲਾ, ਤਿੰਨ ਸਬ-ਡਿਵੀਜ਼ਨ ਅਹਿਮਦਗੜ੍ਹ ਅਤੇ ਦੋ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿੱਚੋਂ ਰਾਊਂਡਅ...








