ਸਿਰਫ਼ 4 ਏਕੜ ਜ਼ਮੀਨ ‘ਤੇ 20 ਤੋਂ ਵੱਧ ਫਸਲਾਂ ਦੀ ਕਾਸ਼ਤ ਕਰਕੇ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਰਹੇ ਹਨ ਪ੍ਰਗਤੀਸ਼ੀਲ ਕਿਸਾਨ ਗੁਰਸਿਮਰਨ ਸਿੰਘ
ਮਾਲੇਰਕੋਟਲਾ 28 ਜੂਨ :
ਜਿੱਥੇ ਅੱਜ ਵੀ ਬਹੁਤੇ ਕਿਸਾਨ ਰਵਾਇਤੀ ਫਸਲੀ ਚੱਕਰ ਤੱਕ ਹੀ ਸੀਮਤ ਹਨ, ਉੱਥੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਹਥੋਆ ਦੇ ਪ੍ਰਗਤੀਸ਼ੀਲ ਕਿਸਾਨ ਗੁਰਸਿਮਰਨ ਸਿੰਘ , ਪੁੱਤਰ ਸ. ਸੁਖਦੇਵ ਸਿੰਘ, ਆਪਣੀ ਮਹਿਜ਼ ਚਾਰ ਏਕੜ ਜ਼ਮੀਨ'ਤੇ ਵਿਭਿੰਨਤਾ ਅਧਾਰਿਤ ਖੇਤੀ ਅਪਣਾ ਕੇ ਹੋਰ ਕਿਸਾਨਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਬਣੇ ਹੋਏ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਮੀਨ ਦਾ ਰਕਬਾ ਨਹੀਂ, ਸਗੋਂ ਸੋਚ, ਯੋਜਨਾਬੰਦੀ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ...







