ਕੰਨ ਵਿੰਨ੍ਹਣ ਤੋਂ ਬਾਅਦ ਹੋਣ ਵਾਲੇ ਦਰਦ ਨੂੰ ਅਸਾਨੀ ਨਾਲ ਕੀਤਾ ਜਾ ਸਕਦਾ ਘੱਟ, ਜਾਣੋ ਕਿਵੇਂ
ਭਾਰਤੀ ਸੱਭਿਆਚਾਰ ਵਿੱਚ ਕੰਨ ਵਿੰਨ੍ਹਣਾ ਸਿਰਫ਼ ਸੁੰਦਰ ਬਣਨ ਦਾ ਰਾਸਤਾ ਨਹੀਂ ਹੈ। ਇਸਦਾ ਗਹਿਰਾ ਧਾਰਮਿਕ, ਸੱਭਿਆਚਾਰਕ ਅਤੇ ਵਿਗਿਆਨਕ ਮਹੱਤਵ ਹੈ। ਇਸਨੂੰ ਕੰਨ ਵਿੰਨ੍ਹਣ ਦੀ ਰਸਮ ਕਿਹਾ ਜਾਂਦਾ ਹੈ। ਬਚਪਨ ਵਿੱਚ ਮਾਤਾ-ਪਿਤਾ ਵੱਲੋ ਕੰਨ ਵਿੰਨ੍ਹਣ ਦੀ ਰਸਮ ਤੋਂ ਲੈ ਕੇ ਵੱਡੇ ਹੋਣ 'ਤੇ ਆਪਣੀ ਪਸੰਦ ਅਤੇ ਸਟਾਈਲ ਦੀਆਂ ਵਾਲੀਆਂ ਪਹਿਣਨ ਤੱਕ ਦਾ ਸਫਰ ਹਰ ਭਾਰਤੀ ਦੇ ਜੀਵਨ ਦਾ ਇੱਕ ਸੁੰਦਰ ਹਿੰਸਾ ਹੁੰਦਾ ਹੈ। ਹਾਲਾਂਕਿ, ਕੰਨ ਵਿੰਨ੍ਹਣਾ ਸਿਰਫ਼ ਫੈਸ਼ਨ ਨਹੀਂ ਹੈ ਸਗੋਂ ਇਸ ਨਾਲ ਇੱਕ ਛੋਟਾ ਜਿਹਾ ਜਖ਼ਮ ਵੀ ਬਣ ਜਾਂਦਾ ਹੈ, ਜਿਸਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਸਹੀ ਦੇਖਭਾਲ ਅਤੇ ਸਮੇਂ ਦੀ ਲੋੜ ਹੁੰਦੀ ਹੈ। APS ਅਤੇ ਮੈਡੀਕਲ ਰਿਪੋਰਟ ਅਨੁਸਾਰ, ਸ਼ੁਰੂਆਤ ਵਿੱਚ ਸਹੀ ਦੇਖਭਾਲ ਨਾ ਕਰਨ ਨਾਲ ਇਨਫੈਕਸ਼ਨ ਜਾਂ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਖਮ ਨੂੰ ਜਲਦੀ ਅਤੇ ਸੁਰੱਖਿਅਤ ਰੂਪ ਨਾਲ ਠੀਕ ਕਰਨ ਲਈ ਸਹੀ ਦੇਖਭਾਲ ਜ਼ਰੂਰੀ ਹੈ।
ਕੰਨ ਵਿੰਨ੍ਹਣਾ ਚਾਹੇ ਛੋਟੀ ਪ੍ਰੀਕਿਰੀਆ ਲੱਗੇ ਪਰ ਅਸਲ ਵਿੱਚ ਇਹ ਚਮੜੀ 'ਤੇ ਬਣਿਆ ਇੱਕ ਛੋਟਾ ਜਿਹਾ ਜਖ਼ਮ ਹੁੰਦਾ ਹੈ, ਜਿਸਨੂੰ ਠੀਕ ਹੋਣ ਲਈ ਸਹੀ ਦੇਖਭਾਲ ਅ...








