ਐਚਪੀਐਸਸੀ ਭਰਤੀਆਂ ‘ਤੇ ਵਿਰੋਧ ਕਾਂਗਰਸ ਤੇ ਇਨੈਲੋ ਦਾ ਸਿਆਸੀ ਸਟੰਟ: ਮੁੱਖ ਮੰਤਰੀ
ਚੰਡੀਗੜ੍ਹ, 18 ਮਈ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਲੋਕ ਸੇਵਾ ਕਮਿਸ਼ਨ (ਐਚਪੀਐਸਸੀ) ਵਿੱਚ ਹਰਿਆਣਾ ਤੋਂ ਇਲਾਵਾ ਦੂਜੇ ਰਾਜਾਂ ਦੇ ਬੱਚਿਆਂ ਨੂੰ ਨੌਕਰੀ ਮਿਲਣ ਦਾ ਵਿਰੋਧ ਕਾਂਗਰਸ ਅਤੇ ਇਨੈਲੋ ਦਾ ਸਿਆਸੀ ਸਟੰਟ ਹੈ। ਹਰਿਆਣਾ ਵਿੱਚ ਐਚਐਸਐਸਸੀ ਅਤੇ ਐਚਪੀਐਸਸੀ ਦੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਜਿਸ ਵਿੱਚ ਕੇਵਲ ਯੋਗਤਾ (ਮੈਰਿਟ) ਦੇ ਅਧਾਰ 'ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਹਨ।
ਇਹ ਗੱਲ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਇਨੈਲੋ ਨੇ ਆਪਣੇ ਸ਼ਾਸਨਕਾਲ ਵਿੱਚ ਕਦੇ ਮੈਰਿਟ ਨੂੰ ਪਹਿਲ ਨਹੀਂ ਦਿੱਤੀ ਜਿਸ ਕਾਰਨ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦਾ ਭਰੋਸਾ ਵੀ ਸਰਕਾਰ ਤੋਂ ਉੱਠ ਗਿਆ ਸੀ। ਉਸ ਸਮੇਂ ਹਰ ਕੋਈ ਇਹੀ ਮੰਨਣ ਲੱਗ ਪਿਆ ਸੀ ਕਿ ਪੜ੍ਹਨ-ਲਿਖਣ ਨਾਲ ਨੌਕਰੀ ਨਹੀਂ ਮਿਲੇਗੀ। ਪਰ ਸਾਡੀ ਸਰਕਾਰ ਨੇ ਨੌਕਰੀਆਂ ਲਈ ਪਾਰਦਰਸ਼ੀ ਵਿਵਸਥਾ ਲਾਗੂ...








