ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਾਨਸਿਕ ਸਿਹਤ ਦਾ ਇਲਾਜ ਕਰਵਾਉਣ ਵਾਲਿਆਂ ਵਿੱਚ 75% ਲਾਭਪਾਤਰੀ 18–45 ਉਮਰ ਵਰਗ ਨਾਲ ਸਬੰਧਤ , ਕੰਮਕਾਜੀ ਆਬਾਦੀ ਲਈ ਸਮੇਂ ਸਿਰ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ
ਚੰਡੀਗੜ੍ਹ; 17 ਅਗਸਤ :ਗੰਭੀਰ ਸਿਹਤ ਸਮੱਸਿਆ ਸਿਰਫ਼ ਵਿਅਕਤੀ ਦੀ ਸਿਹਤ ਅਤੇ ਤੰਦਰੁਸਤੀ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਸਗੋਂ ਪੂਰੇ ਪਰਿਵਾਰ ’ਤੇ ਭਾਰੀ ਭਾਵਨਾਤਮਕ ਅਤੇ ਵਿੱਤੀ ਬੋਝ ਵੀ ਪਾ ਸਕਦੀ ਹੈ। ਜਦੋਂ ਬੀਮਾਰੀ ਮਾਨਸਿਕ ਸਿਹਤ ਨਾਲ ਸਬੰਧਤ ਹੋਵੇ ਤਾਂ ਸਮਾਜਿਕ ਦਬਾਅ , ਜਾਗਰੂਕਤਾ ਦੀ ਘਾਟ ਅਤੇ ਇਲਾਜ ਦੀ ਲਾਗਤ ਸਬੰਧੀ ਚਿੰਤਾਵਾਂ ਵਾਧੂ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ, ਜਿਸ ਕਾਰਨ ਅਕਸਰ ਪੇਸ਼ੇਵਰ ਮਦਦ ਲੈਣ ਵਿੱਚ ਦੇਰੀ ਹੋ ਜਾਂਦੀ ਹੈ।
ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ (ਐੱਮਐੱਮਐੱਸਵਾਈ) ਮਾਨਸਿਕ ਸਿਹਤ ਨਾਲ ਸਬੰਧਤ ਕਵਰ ਕੀਤੇ ਇਲਾਜ ਨੂੰ ਵਿੱਤੀ ਤੌਰ ’ਤੇ ਪਹੁੰਚਯੋਗ ਬਣਾ ਕੇ ਇਸ ਚੁਣੌਤੀ ਦੇ ਮਹੱਤਵਪੂਰਨ ਢੰਗ ਨਾਲ ਨਜਿੱਠਣ ਵਿੱਚ ਮਦਦ ਕਰ ਰਹੀ ਹੈ। ਪੰਜਾਬ ਰਾਜ ਸਿਹਤ ਏਜੰਸੀ (ਐੱਸਐੱਚਏ) ਦੇ 11 ਅਗਸਤ 2026 ਤੱਕ ਦੇ ਅੰਕੜਿਆਂ ਅਨੁਸਾਰ, ਪਿਛਲੇ ਸੱਤ ਮਹੀਨਿਆਂ ਦੌਰਾਨ 709 ਲਾਭਪਾਤਰੀਆਂ ਨੇ ਯੋਜਨਾ ਤਹਿਤ ਮਾਨਸਿਕ ਸਿਹਤ ਦਾ ਇਲਾਜ ਕਰਵਾਇਆ, ਜਿਸ ’ਤੇ 83.36 ਲੱਖ ਰੁਪਏ ਦਾ ਖ਼ਰਚ ਆਇਆ।
ਉਮਰ ਵਰਗ ਦੇ ਅੰਕੜੇ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਜਾਣਕਾਰੀ ਸਾਹਮਣੇ ਲਿਆਉਂਦੇ ...








