Wednesday, August 5
Shadow

Author: Harvinder Singh

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਬਹੁ-ਕਰੋੜੀ ਪੁਲਾਂ ਅਤੇ ਪੱਕੇ ਖਾਲਿਆਂ ਦਾ ਉਦਘਾਟਨ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਬਹੁ-ਕਰੋੜੀ ਪੁਲਾਂ ਅਤੇ ਪੱਕੇ ਖਾਲਿਆਂ ਦਾ ਉਦਘਾਟਨ

Breaking News
*ਚੰਡੀਗੜ੍ਹ/ਫ਼ਰੀਦਕੋਟ, 24 ਜੂਨ:* ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਫ਼ਰੀਦਕੋਟ ਵਿੱਚ ਵੱਖ-ਵੱਖ ਬਹੁ ਕਰੋੜੀ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਸਨ। ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਤਲਵੰਡੀ ਰੋਡ ਫ਼ਰੀਦਕੋਟ ਵਿਖੇ ਰਾਜਸਥਾਨ ਫੀਡਰ ਨਹਿਰ ਅਤੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਸਰਹਿੰਦ ਫੀਡਰ ਨਹਿਰ ਉੱਪਰ ਨਵੇਂ ਬਣੇ ਸਿੰਗਲ ਸਪੈਨ ਸਟੀਲ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਉੱਪਰ ਬਣੇ ਇਹ ਪੁਲ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ। ਪਹਿਲਾਂ ਇਨ੍ਹਾਂ ਸਥਾਨਾਂ ’ਤੇ ਬਣੇ ਪੁਲ ਲਗਭਗ 60 ਸਾਲ ਪੁਰਾਣੇ ਸਨ, ਜਿਨ੍ਹਾਂ ਕਾਰਨ ਵਧ ਰਹੀ ਟਰੈਫਿਕ ਦੇ ਮੱਦੇਨਜ਼ਰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਨਵੇਂ ਪੁਲਾਂ ਦੀ ਕੈਰੇਜ ਵੇਅ ਚੌੜਾਈ 7.5 ਮੀਟਰ ਰੱਖੀ ਗਈ ਹੈ ਅਤੇ ਦੋਵੇਂ ਪਾਸਿਆਂ 1.200 ਮੀਟਰ ਚੌੜੇ ਪੈਦਲ ਮਾਰਗ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ 38 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਬਣੇ ਇ...
26 ਜੂਨ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

26 ਜੂਨ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

local news
ਸ੍ਰੀ ਮੁਕਤਸਰ ਸਾਹਿਬ, 24 ਜੂਨ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡਿਪਟੀ ਕਮਿਸ਼ਨਰ ਦਫਤਰ, ਸੇਵਾ ਕੇਂਦਰ ਦੇ ਉੱਪਰ ਪਹਿਲੀ ਮੰਜਿਲ ਸ੍ਰੀ ਮੁਕਤਸਰ ਸਾਹਿਬ ਵਿਖੇ 26 ਜੂਨ 2026 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਇਹ ਜਾਣਕਾਰੀ ਹਰਭਜਨ ਸਿੰਘ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਅਜਾਇਲ ਫਯੂਚਰ ਕੰਪਨੀ ਵੱਲੋਂ ਵੈੱਲਨੈਸ ਐਡਵਾਇਜਰ ਦੀਆਂ 100 ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਇਟਰਵਿਊ ਲਈ ਵਿੱਦਿਅਕ ਯੋਗਤਾ ਘੱਟ ਤੋਂ ਘੱਟ 12ਵੀਂ ਪਾਸ ਅਤੇ  19 ਤੋਂ 26 ਸਾਲ ਉਮਰ ਦੀਆਂ ਲੜਕੀਆਂ ਕੈਂਪ ਵਿੱਚ ਭਾਗ ਲੈ ਸਕਦੀਆਂ ਹਨ।  ਪ੍ਰਾਰਥੀ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜ, ਰਜ਼ਿਊਮ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਆਦਿ ਅਸਲ ਅਤੇ ਉਨ੍ਹਾਂ ਦੀ ਫੋਟੋ ਕਾਪੀ ਸੈੱਟ ਜਰੂਰ ਨਾਲ...
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਤੀਰਥ ਯਾਤਰਾ ਬੱਸ ਨੂੰ ਰਵਾਨਾ ਕੀਤਾ

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਤੀਰਥ ਯਾਤਰਾ ਬੱਸ ਨੂੰ ਰਵਾਨਾ ਕੀਤਾ

local news
ਕੋਟਕਪੂਰਾ,24 ਜੂਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਕੋਠੇ ਥੇਹ ਸਿੰਘ ਵਾਲਾ ਅਤੇ ਲੱਕੜ ਕੰਡਾ ਕੋਟਕਪੂਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਲੈ ਕੇ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਤੀਰਥ ਯਾਤਰਾਵਾਂ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾਲ ਸ਼ਰਧਾਲੂਆਂ ਨੂੰ ਆਤਮਿਕ ਸ਼ਾਂਤੀ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕੇ ਪ੍ਰਾਪਤ ਹੁੰਦਾ ਹੈ।ਸਪੀਕਰ ਸ.  ਸੰਧਵਾਂ ਨੇ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸੁਖਦ ਅਤੇ ਵਧੀਆ ਯਾਤਰਾ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਲੋਕ ਭਲਾਈ ਲਈ ਵਚਨਬੱਧ ਹੈ।ਇਸ ਮੌਕੇ ਜਸਪਾਲ ਸਰਪੰਚ ਕੋਠੇ ਥੇਹ, ਤੇਜਾ ਸਿੰਘ ਮੈਂਬਰ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਸਰਾਂ, ਹਰਦੇਵ ਸਿੰਘ, ਪ੍ਰਿੰਸ ਬਹਿਲ  ਜਿਲਾ ਸੈਕਟ...
ਨਗਰ ਨਿਗਮ ਦੀ ਹਦੂਦ ਅੰਦਰ 8 ਜੁਲਾਈ ਤੱਕ ਹਥਿਆਰ ਲੈ ਕੇ ਚੱਲਣ ‘ਤੇ ਪੂਰਨ ਪਾਬੰਦੀ

ਨਗਰ ਨਿਗਮ ਦੀ ਹਦੂਦ ਅੰਦਰ 8 ਜੁਲਾਈ ਤੱਕ ਹਥਿਆਰ ਲੈ ਕੇ ਚੱਲਣ ‘ਤੇ ਪੂਰਨ ਪਾਬੰਦੀ

local news
ਹੁਸ਼ਿਆਰਪੁਰ, 2 ਜੂਨ : ਨਗਰ ਨਿਗਮ ਚੋਣਾਂ 2026 ਦੇ ਸਨਮੁੱਖ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਗਰ ਨਿਗਮ ਹੁਸ਼ਿਆਰਪੁਰ ਦੀ ਹਦੂਦ ਅੰਦਰ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਨਿਗਮ ਹੁਸ਼ਿਆਰਪੁਰ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਲਾਇਸੰਸ ਅਸਲਾ/ਹਥਿਆਰ, ਵਿਸਫੋਕਟ ਸਮੱਗਰੀ, ਕਿਰਪਾਨ, ਕਿਰਚਾਂ, ਭਾਲੇ, ਟੋਕੇ, ਚਾਕੂ ਆਦਿ, ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ 8 ਜੁਲਾਈ 2026 ਤੱਕ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।     ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਫੈਕਟਰੀ ਦੇ ਸਕਿਊਰਿਟੀ ਗਾਰਡ, ਪੈਟਰ...
ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

local news
ਫ਼ਾਜ਼ਿਲਕਾ, 23 ਜੂਨ: ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫ਼ਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45.74 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਉਨ੍ਹਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ 8.89 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਕਰੀਕ 'ਤੇ ਬਣਨ ਵਾਲੇ ਵੀ.ਆਰ. ਬਰਿੱਜ ਦੀ ਉਸਾਰੀ ਦੇ ਨੀਹ ਪੱਥਰ ਰੱਖਣ ਸਣੇ ਜ਼ਮੀਨਦੋਜ਼ ਪਾਈਪਲਾਈਨ ਰਾਹੀਂ ਡਰੇਨੇਜ ਸਿਸਟਮ ਰਾਹੀਂ ਸੋਲਰ ਪੰਪਾਂ ਨਾਲ ਸੇਮ-ਗ੍ਰਸਤ ਜ਼ਮੀਨ ਸੁਧਾਰ ਦੇ 3.34 ਕਰੋੜ ਰੁਪਏ ਦੇ ਤਿੰਨ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਵਿੱਚ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨਾ, ਸਾਂਝਾ ਜ਼ਮੀਨਦੋਜ਼ ਪਾਈਪਲਾਈਨ ਯੋਜਨਾ ਸਿੰਚਾਈ ਪ੍ਰਾਜੈਕਟ ਅਤੇ ਸੇਮ-ਗ੍ਰਸਤ ਜ਼ਮੀਨ ਦੇ ਸੁਧਾਰ ਨਾਲ ਸਬੰਧਤ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜ...
ਸਬਜ਼ੀਆਂ ‘ਚ ਫ਼ਲ਼ ਦੀ ਮੱਖੀ ਦੀ ਰੋਕਥਾਮ ਸਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ

ਸਬਜ਼ੀਆਂ ‘ਚ ਫ਼ਲ਼ ਦੀ ਮੱਖੀ ਦੀ ਰੋਕਥਾਮ ਸਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ

local news
ਤਰਨ ਤਾਰਨ, 24 ਜੂਨ- ਸਬਜ਼ੀਆਂ ਵਿੱਚ ਫ਼ਲ਼ ਦੀ ਮੱਖੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪਿੰਡ ਖਵਾਸਪੁਰ ਵਿਖੇ ਜਾਗਰੂਕਤਾ ਪ੍ਰੋਗਰਾਮ 23 ਜੂਨ 2026 ਨੂੰ ਲਗਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਫ਼ਲ਼ ਦੀ ਮੱਖੀ ਦੀ ਰੋਕਥਾਮ ਲਈ ਵਾਤਾਵਰਣ ਪੱਖੀ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ। ਡਾ. ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਵੱਖ-ਵੱਖ ਸਬਜ਼ੀਆਂ ਵਿੱਚ ਫ਼ਲ਼ ਦੀ ਮੱਖੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਹੀ ਸਮੇਂ ਫ਼ਲ ਦੀ ਤੁੜਾਈ ਕਰ ਲਈ ਜਾਵੇ ਤਾਂ ਇਹ ਫ਼ਲ਼ ਦੀ ਮੱਖੀ ਦੀ ਉਤਪੱਤੀ ਨੂੰ ਘਟਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਉਨ੍ਹਾਂ ਨੇ ਬਰਸਾਤ ਰੁੱਤ ਦੀਆਂ ਸਬਜ਼ੀਆਂ ਦੀ ਸਫਲਤਾਪੂਰਵਕ ਕਾਸ਼ਤ ਲਈ ਸੁਝਾਅ ਵੀ ਸਾਂਝੇ ਕੀਤੇ ਅਤੇ ਫ਼ਸਲਾਂ ਵਿੱਚ ਮਿੱਟੀ ਪਰਖ ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ ਖ਼ਾਦਾਂ ਦੀ ਸੰਤੁਲਿਤ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।  ਡਾ. ਪਰਮਿੰਦਰ ਕੌਰ ਸਹਿਜਪਾਲ, ਪੌਦਾ ਰੋਗ ਮਾਹਿਰ ਨੇ ਫ਼ਲ਼ ਦੀ...
ਛੋਲੇ-ਕੁਲਚਿਆਂ ਦੀ ਰੇਹੜੀ ਤੋਂ ਟੀਮ ਇੰਡੀਆ ਤੱਕ: ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ

ਛੋਲੇ-ਕੁਲਚਿਆਂ ਦੀ ਰੇਹੜੀ ਤੋਂ ਟੀਮ ਇੰਡੀਆ ਤੱਕ: ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ

Sports
ਜਲੰਧਰ: ਜ਼ਿਲ੍ਹੇ ਦੇ ਰਾਮਨਗਰ ਇੰਡਸਟਰੀਅਲ ਏਰੀਆ ਦੀਆਂ ਤੰਗ ਗਲੀਆਂ ਵਿੱਚ ਰਹਿਣ ਵਾਲੇ ਇੱਕ ਸਧਾਰਨ ਪਰਿਵਾਰ ਦੇ ਪੁੱਤਰ ਅਰਜੁਨ ਰਾਜਪੂਤ ਨੇ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ। ਛੋਲੇ-ਕੁਲਚਿਆਂ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪਿਤਾ ਦੇ ਪੁੱਤਰ ਅਰਜੁਨ ਦੀ ਚੋਣ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿੱਚ ਹੋਈ ਹੈ। ਉਸ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਸਗੋਂ ਪੂਰੇ ਜਲੰਧਰ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਅਰਜੁਨ ਰਾਜਪੂਤ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ  ਬੀਸੀਸੀਆਈ ਵੱਲੋਂ ਸ਼੍ਰੀਲੰਕਾ ਦੌਰੇ ਲਈ ਐਲਾਨੀ ਗਈ ਭਾਰਤੀ ਅੰਡਰ-19 ਟੀਮ ਵਿੱਚ ਅਰਜੁਨ ਰਾਜਪੂਤ ਨੂੰ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟ ਮੈਦਾਨ 'ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਉਸ ਨੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੂਚ ਬਿਹਾਰ ਟਰਾਫੀ ਵਿੱਚ ਕੇਰਲ ਖ਼ਿਲਾਫ਼ ਖੇਡੀ ਗਈ 200 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਸੌਰਾਸ਼ਟਰ ਖ਼ਿਲਾਫ਼ 121 ਦੌੜਾਂ ਦੀ ਸੈਂਚਰੀ ਉਸ ਦੇ ਕ੍ਰਿਕਟ ਕਰੀਅਰ ਦੀਆਂ ਮਹੱਤਵਪੂਰਨ ਉਪਲਬਧੀਆਂ ਵਿੱਚ ਸ਼ਾਮਲ ਹਨ। ਅਰਜੁਨ ਨੇ ਅੰਡਰ-14 ਅਤੇ ਅੰਡਰ-16 ਪੱਧਰ '...
ਕੀ ਤੁਸੀਂ ਐਸਿਡ ਰਿਫਲਕਸ ਤੋਂ ਪੀੜਤ ਹੋ? ਬਚਾਅ ਲਈ ਅਪਣਾਓ ਇਹ 6 ਆਸਾਨ ਸੁਝਾਅ

ਕੀ ਤੁਸੀਂ ਐਸਿਡ ਰਿਫਲਕਸ ਤੋਂ ਪੀੜਤ ਹੋ? ਬਚਾਅ ਲਈ ਅਪਣਾਓ ਇਹ 6 ਆਸਾਨ ਸੁਝਾਅ

Health
ACID REFLUX HOME REMEDY: ਅੱਜ ਦੀ ਵਿਅਸਤ ਜੀਵਨ ਸ਼ੈਲੀ ਅਤੇ ਅਨਿਯਮਿਤ ਖੁਰਾਕ ਕਾਰਨ ਐਸਿਡ ਰਿਫਲਕਸ ਜਾਂ ਗੈਸਟ੍ਰੋਈਸੋਫੇਜੀਅਲ ਰਿਫਲਕਸ ਬਿਮਾਰੀ (GERD) ਇੱਕ ਬਹੁਤ ਹੀ ਆਮ ਸਮੱਸਿਆ ਬਣ ਗਈ ਹੈ। ਜਦੋਂ ਢਿੱਡ ਦਾ ਐਸਿਡ ਵਾਪਸ ਅਨਾੜੀ ਵਿੱਚ ਵਹਿੰਦਾ ਹੈ, ਤਾਂ ਇਹ ਲਾਈਨਿੰਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਈ ਸਰੀਰਕ ਸਮੱਸਿਆਵਾਂ ਪੈਦਾ ਕਰਦਾ ਹੈ। ਭੋਜਨ ਪਾਈਪ ਵਿੱਚ ਢਿੱਡ ਦੇ ਐਸਿਡ ਦਾ ਇਹ ਵਾਪਸੀ ਪ੍ਰਵਾਹ ਦਿਲ ਵਿੱਚ ਜਲਨ, ਖੱਟਾ ਸੁਆਦ ਅਤੇ ਬੇਅਰਾਮੀ ਦਾ ਕਾਰਨ ਬਣਦਾ ਹੈ, ਜੋ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਦਕਿ ਦਵਾਈਆਂ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਮਾਹਰ ਕਹਿੰਦੇ ਹਨ ਕਿ ਜੀਵਨ ਸ਼ੈਲੀ ਵਿੱਚ ਛੋਟੀਆਂ ਤਬਦੀਲੀਆਂ ਵੀ ਵੱਡਾ ਫ਼ਰਕ ਪਾ ਸਕਦੀਆਂ ਹਨ। ਏਮਜ਼, ਹਾਰਵਰਡ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਗੈਸਟ੍ਰੋਐਂਟਰੌਲੋਜਿਸਟ ਡਾ. ਸੌਰਭ ਸੇਠੀ ਨੇ ਦਵਾਈ 'ਤੇ ਨਿਰਭਰ ਕੀਤੇ ਬਿਨਾਂ ਐਸਿਡ ਰਿਫਲਕਸ ਦਾ ਪ੍ਰਬੰਧਨ ਕਰਨ ਦੇ ਛੇ ਸਰਲ ਤਰੀਕੇ ਸ਼ੇਅਰ ਕੀਤੇ। ਐਸਿਡ ਰਿਫਲਕਸ ਤੋਂ ਰਾਹਤ ਪਾਉਣ ਲਈ ਸੁਝਾਅ ਸ਼ੂਗਰ-ਮੁਕਤ ਗਮ ਚਬਾ...
Raj Babbar Birthday: ਫਿਲਮ ‘ਚ ਰੇਪ ਦਾ ਸੀਨ, ਜਿਸ ਨੂੰ ਦੇਖ ਕੇ ਲੋਕਾਂ ਨੇ ਸਟਾਰ ਨੂੰ ਕੱਢੀਆਂ ਗਾਲ੍ਹਾਂ

Raj Babbar Birthday: ਫਿਲਮ ‘ਚ ਰੇਪ ਦਾ ਸੀਨ, ਜਿਸ ਨੂੰ ਦੇਖ ਕੇ ਲੋਕਾਂ ਨੇ ਸਟਾਰ ਨੂੰ ਕੱਢੀਆਂ ਗਾਲ੍ਹਾਂ

Entertainment
ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਨੇ ਆਪਣੇ ਕਰੀਅਰ ਦੌਰਾਨ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾਂ ਬਣਾਈ। ਉਸਨੇ ਕਈ ਵਾਰ ਨਾਇਕ ਦੀ ਭੂਮਿਕਾ ਨਿਭਾਈ, ਜਦੋਂ ਕਿ ਕਈ ਵਾਰ ਉਸਨੇ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ, ਜੋ ਦਰਸ਼ਕ ਕਦੇ ਨਹੀਂ ਭੁੱਲ ਸਕਦੇ। ਅੱਜ 23 ਜੂਨ ਨੂੰ ਅਦਾਕਾਰ ਰਾਜ ਬੱਬਰ ਆਪਣਾ 74ਵਾਂ ਜਨਮਦਿਨ ਮਨਾ ਰਹੇ ਹਨ, ਇਸ ਦੌਰਾਨ ਅਸੀਂ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਦਿਲਚਸਪ ਕਿੱਸਾ ਲੈ ਕੇ ਆ ਰਹੇ ਹਾਂ। ਰਾਜ ਬੱਬਰ ਨਾਲ ਸੰਬੰਧਿਤ ਹੈਰਾਨ ਕਰਨ ਵਾਲਾ ਕਿੱਸਾ ਤੁਹਾਨੂੰ ਦੱਸ ਦੇਈਏ ਕਿ ਬੀਆਰ ਚੋਪੜਾ 'ਇਨਸਾਫ਼ ਕਾ ਤਰਾਜ਼ੂ' ਨਾਂਅ ਦੀ ਇੱਕ ਫਿਲਮ ਉਤੇ ਕੰਮ ਕਰ ਰਹੇ ਸਨ। ਕੋਈ ਵੀ ਵੱਡਾ ਅਦਾਕਾਰ ਖਲਨਾਇਕ ਰਮੇਸ਼ ਗੁਪਤਾ ਦਾ ਕਿਰਦਾਰ ਨਿਭਾਉਣ ਲਈ ਤਿਆਰ ਨਹੀਂ ਸੀ, ਇੱਕ ਕਿਰਦਾਰ ਜਿਸਨੂੰ ਜ਼ੀਨਤ ਅਮਾਨ ਅਤੇ ਪਦਮਿਨੀ ਕੋਲਹਾਪੁਰੀ ਦੁਆਰਾ ਨਿਭਾਏ ਗਏ ਕਿਰਦਾਰਾਂ ਨਾਲ ਬਲਾਤਕਾਰ ਕਰਦੇ ਦਿਖਾਇਆ ਜਾਣਾ ਸੀ। ਹਰ ਅਦਾਕਾਰ ਨੂੰ ਡਰ ਸੀ ਕਿ ਇਹ ਭੂਮਿਕਾ ਉਨ੍ਹਾਂ ਦੀ ਛਵੀ ਨੂੰ ਖਰਾਬ ਕਰ ਦੇਵੇਗੀ। Raj Babb...
ठाकुर सुखविन्द्र सिंह सुक्खू ने पूर्व मुख्यमंत्री की जयंती पर श्रद्धांजलि अर्पित की

ठाकुर सुखविन्द्र सिंह सुक्खू ने पूर्व मुख्यमंत्री की जयंती पर श्रद्धांजलि अर्पित की

Hindi News
मुख्यमंत्री ठाकुर सुखविन्द्र सिंह सुक्खू ने पूर्व मुख्यमंत्री स्वर्गीय वीरभद्र सिंह की जयंती के अवसर पर आज शिमला के रिज पर उन्हें पुष्पांजलि अर्पित की। उन्होंने राज्य के विकास में वीरभद्र सिंह के योगदान को स्मरण किया।मुख्यमंत्री ने कहा कि वीरभद्र सिंह कांग्रेस पार्टी के एक महान नेता थे जिन्होंने छः बार हिमाचल प्रदेश के मुख्यमंत्री के रूप में सेवाएं दी। उन्होंने प्रदेश के सभी क्षेत्रों के विकास में महत्वपूर्ण योगदान दिया और आज हम उनके अमूल्य योगदान को स्मरण कर रहे हैं।इस अवसर पर हिमाचल प्रदेश विधानसभा के अध्यक्ष कुलदीप सिंह पठानिया, राजस्व मंत्री जगत सिंह नेगी, लोक निर्माण मंत्री विक्रमादित्य सिंह, उप-मुख्य सचेतक केवल सिंह पठानिया, विधायक एवं हिमाचल प्रदेश कांग्रेस कमेटी के अध्यक्ष विनय कुमार, विधायक हरीश जनारथा एवं चंद्र शेखर, महापौर सुरेंद्र चौहान, उप-महापौर उमा कौशल, पार्षदगण, राज्य बाल ...