ਜ਼ਿਲ੍ਹਾ ਰੂਪਨਗਰ ‘ਚ ਸੇਫ ਪੰਜਾਬ ਪੋਰਟਲ ਦੁਆਰਾ ਪ੍ਰਾਪਤ ਗੁਪਤ ਸੂਚਨਾ ਤਹਿਤ 417 ਨਸ਼ਾ ਤਸਕਰਾਂ ਵਿਰੁੱਧ ਮਾਮਲੇ ਦਰਜ – ਹਰਜੋਤ ਬੈਂਸ
ਰੂਪਨਗਰ, 26 ਜੂਨ: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਖਤੀ ਨਾਲ ਅਮਲੀ ਜ਼ਾਮਾ ਪਹਿਨਾਉਂਦੇ ਹੋਏ ਹੁਣ ਤੱਕ ‘ਸੇਫ ਪੰਜਾਬ ਪੋਰਟਲ’ ਰਾਹੀਂ ਪ੍ਰਾਪਤ ਗੁਪਤ ਸੂਚਨਾ ਦੇ ਆਧਾਰ ਉੱਤੇ 417 ਮੁਕੱਦਮੇ, ‘ਵਿਲੇਜ ਡਿਫੈਂਸ ਕਮੇਟੀ’ ਦੀ ਸ਼ਿਕਾਇਤਾਂ ਉੱਤੇ 43 ਮੁਕੱਦਮੇ ਅਤੇ ‘ਵੱਟਸਪ ਚੈਟ ਬੋਟ ਸੇਫ ਪੰਜਾਬ’ ਅਨੁਸਾਰ 374 ਮੁਕਮਦੇ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤੇ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਅੱਜ ਜ਼ਿਲ੍ਹਾ ਪੱਧਰੀ ਯੁੱਧ ਨਸ਼ਿਆਂ ਵਿਰੁੱਧ ਦੀ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੀ ਅਗਵਾਈ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਬਲਾਕ ਕੋਆਰਡੀਨੇਟਰ, ਪਿੰਡਾਂ ਦੇ ਪਹਿਰੇਦਾਰਾਂ ਅਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਵਿੱਚ ਭਰੋਸਾ ਕਰਦਿਆਂ ਜ਼ਿਲ੍ਹੇ ਦੇ ਹਰ ਖੇਤਰ ਤੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰਨ ਲਈ ਵੱਖ ਵੱਖ ਮਾਧਿਅਮਾਂ ਰਹੀ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਸਦਕਾ ਵਿਆਪਕ ਪੱਧਰ ‘ਤੇ ਇਹ ਕਾਨੂੰਨੀ ਕਾਰਵਾਈ ਸੰਭਵ ਹੋ ਪਾਈ ਹੈ।
ਇਸ ਮੌਕੇ ਉਨ੍ਹਾਂ ਕ...








