ਵਿਸ਼ੇਸ ਗਹਿਰੀ ਸੁਧਾਈ: ਪਿੰਡ ਸ਼ਹਿਣਾ ਦੇ 96 ਸਾਲ ਦੇ ਜੀਤ ਸਿੰਘ ਨੇ ਭਰਿਆ ਗਣਨਾ ਫਾਰਮ
ਸ਼ਹਿਣਾ/ਬਰਨਾਲਾ, 4 ਜੁਲਾਈ- ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸਬੰਧੀ ਜ਼ਿਲ੍ਹਾ ਬਰਨਾਲਾ ਵਿੱਚ ਵੋਟਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਜਾਰੀ ਹੈ। ਇਸ ਸਬੰਧੀ ਅੱਜ ਵਿਧਾਨ ਸਭਾ ਹਲਕਾ 102 ਭਦੌੜ ਦੇ ਪਿੰਡ ਸ਼ਹਿਣਾ ਦੇ ਬੂਥ ਨੰਬਰ 39 ਦੇ 96 ਸਾਲ ਦੇ ਵੋਟਰ ਜੀਤ ਸਿੰਘ ਵੱਲੋਂ ਆਪਣਾ ਗਣਨਾ ਫਾਰਮ ਭਰਿਆ ਗਿਆ। ਬੂਥ ਦੇ ਬੀ.ਐਲ.ਓ. ਗੁਰਪ੍ਰੀਤ ਸਿੰਘ ਵੱਲੋਂ ਜੀਤ ਸਿੰਘ ਦਾ ਗਣਨਾ ਫਾਰਮ ਡਿਜ਼ੀਟਾਇਜ਼ਡ ਵੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਸ.ਆਈ.ਆਰ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 96 ਸਾਲ ਦੇ ਜੀਤ ਸਿੰਘ ਵੱਲੋਂ ਭਰਿਆ ਗਿਆ ਗਣਨਾ ਫਾਰਮ ਇਹ ਸੁਨੇਹਾ ਦੇ ਰਿਹਾ ਕਿ ਹਰ ਇੱਕ ਯੋਗ ਵੋਟਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ ਦਾ ਵੀ ਇਹ ਹੀ ਉਦੇਸ਼ ਹੈ ਕਿ ਹਰ ਯੋਗ ਵੋਟਰ ਦਾ ਨਵੀਂ ਬਣਾਈ ਜਾ ਰਹੀ ਵੋਟਰ ਲਿਸਟ ਵਿੱਚ ਨਾਮ ਜ਼ਰੂਰ ਸ਼ਾਮਲ...








