ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਹਨੂੰਮਾਨ ਜੈਯੰਤੀ ਮੌਕੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ
ਨੰਗਲ 02 ਅਪ੍ਰੈਲ: ਹਨੂੰਮਾਨ ਜੈਯੰਤੀ ਦੇ ਪਾਵਨ ਮੌਕੇ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ਿਵਾਲਿਕ ਅਵੈਨਿਊ, ਨੰਗਲ ਵਿਖੇ ਸਥਿਤ ਹਨੂੰਮਾਨ ਮੰਦਿਰ ਵਿੱਚ ਆਯੋਜਿਤ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਦਰਜ ਹੋਈ, ਜਿੱਥੇ ਭਗਤਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਬਜਰੰਗ ਬਲੀ ਜੀ ਦਾ ਜਨਮ ਉਤਸਵ ਮਨਾਇਆ। ਸਮਾਗਮ ਦੌਰਾਨ ਮੰਦਿਰ ਦਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਹਰ ਪਾਸੇ ਧਾਰਮਿਕ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਪਾਵਨ ਅਵਸਰ ‘ਤੇ ਹਨੂੰਮਾਨ ਮੰਦਿਰ ਵਿੱਚ ਨਤਮਸਤਕ ਹੋ ਕੇ ਬਜਰੰਗ ਬਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਅਰਦਾਸ ਕੀਤੀ ਗਈ ਕਿ ਸੂਬੇ ਅਤੇ ਦੇਸ਼ ਵਿੱਚ ਖੁਸ਼ਹਾਲੀ, ਅਮਨ-ਚੈਨ ਅਤੇ ਤਰੱਕੀ ਬਣੀ ਰਹੇ। ਇਸ ਦੌਰਾਨ ਉਨ੍ਹਾਂ ਨੇ ਮੰਦਿਰ ਵਿੱਚ ਚੱਲ ਰਹੀ ਭਜਨ-ਕੀਰਤਨ ਸੇਵਾ ਵਿੱਚ ਵੀ ਭਾਗ ਲਿਆ । ਇਸ ਮੌਕੇ ਕੈਬਨਿਟ ਮੰਤਰੀ ਨੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਬਜਰੰਗ ਬਲੀ ਜ...








