ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ ਵਿੱਚ ਬਣਾਈਆਂ 97 ਦੌੜਾਂ, ਕ੍ਰਿਸ ਗੇਲ ਦਾ ਰਿਕਾਰਡ ਟੁੱਟਣ ਤੋਂ ਬਚਿਆ
ਚੰਡੀਗੜ੍ਹ: ਰਾਜਸਥਾਨ ਰਾਇਲਜ਼ ਦੇ ਵੈਭਵ ਸੂਰਿਆਵੰਸ਼ੀ ਨੇ ਆਈਪੀਐਲ 2026 ਦੇ ਐਲੀਮੀਨੇਟਰ ਦੌਰ ਵਿੱਚ ਰਿਕਾਰਡ ਤੋੜ ਪਾਰੀ ਖੇਡੀ। ਉਸ ਨੇ ਸਿਰਫ਼ 29 ਗੇਂਦਾਂ ਵਿੱਚ 97 ਦੌੜਾਂ ਬਣਾਈਆਂ, ਜਿਸ ਵਿੱਚ 12 ਛੱਕੇ ਅਤੇ ਪੰਜ ਚੌਕੇ ਲੱਗੇ। ਉਹ ਅਗਲੀ ਹੀ ਗੇਂਦ 'ਤੇ ਆਊਟ ਹੋ ਗਏ। ਜੇਕਰ ਉਹ ਅਗਲੀ ਹੀ ਗੇਂਦ 'ਤੇ ਆਊਟ ਨਾ ਹੁੰਦੇ ਤਾਂ ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਹੁੰਦਾ। ਕ੍ਰਿਸ ਗੇਲ ਦੇ ਕੋਲ ਇਸ ਸਮੇਂ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਹੈ। ਉਸ ਨੇ 2013 ਦੇ ਆਈਪੀਐਲ ਵਿੱਚ ਪੁਣੇ ਵਾਰੀਅਰਜ਼ ਵਿਰੁੱਧ 30 ਗੇਂਦਾਂ ਵਿੱਚ ਪਾਰੀ ਪੂਰੀ ਕੀਤੀ। ਉਸ ਦਾ ਸਟ੍ਰਾਈਕ ਰੇਟ 334.48 ਸੀ।
'ਸਭ ਤੋਂ ਤੇਜ਼ ਅਰਧ ਸੈਕੜਾ'
ਵੈਭਵ ਨੇ 16 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ, ਜਿਸ ਨਾਲ ਪਲੇਆਫ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਬਣਿਆ। ਕ੍ਰਿਕਟਰ ਸੁਰੇਸ਼ ਰੈਨਾ ਨੇ ਇਸ ਤੋਂ ਪਹਿਲਾਂ 2014 ਵਿੱਚ ਪੰਜਾਬ ਕਿੰਗਜ਼ ਵਿਰੁੱਧ 16 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਦਾ ਮਤਲਬ ਹੈ ਕਿ ਵੈਭਵ ਅਤੇ ਰੈਨਾ ਦੋਵਾਂ ਨੇ ਰਿਕਾਰਡ ਦੀ ਬਰਾਬ...








