Tuesday, July 28
Shadow

‘ਏਕ ਪੇੜ ਮਾਂ ਕੇ ਨਾਮ 3.0’ ਮੁਹਿੰਮ ਦੀ ਸ਼ੁਰੂਆਤ, ਸਕੂਲਾਂ ਵਿਚ ਲਗਾਏ ਰੁੱਖ

ਤਰਨ ਤਾਰਨ, 14 ਜੁਲਾਈ :         ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਅਤੇ ਵੱਧ ਰਹੀ ਗਰਮੀ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਸਕੂਲਾਂ ਵਿੱਚ ‘ਏਕ ਪੇੜ ਮਾਂ ਕੇ ਨਾਮ 3.0’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਸ ਮੁਹਿੰਮ ਦਾ ਉਦਘਾਟਨ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਅਲਾਦੀਨਪੁਰ ਵਿਖੇ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਰਾਜੀਵ ਛਾਬੜਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਰੁੱਖ ਲਗਾ ਕੇ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਰਾਜੀਵ ਛਾਬੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਵਿਅਕਤੀ ਆਪਣੀ ਮਾਂ ਦੇ ਨਾਮ ‘ਤੇ ਇੱਕ ਰੁੱਖ ਜ਼ਰੂਰ ਲਗਾਵੇ। “ਰੁੱਖ ਹੀ ਸਾਡਾ ਭਵਿੱਖ ਹਨ। ਜੇ ਅੱਜ ਅਸੀਂ ਰੁੱਖ ਲਗਾਵਾਂਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਅਤੇ ਠੰਡਕ ਮਿਲੇਗੀ। ਏਕ ਪੇੜ ਮਾਂ ਕੇ ਨਾਮ 3.0’ ਤਹਿਤ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਬੂਟੇ ਲਗਾਏ ਜਾਣਗੇ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ (ਪ੍ਰਾਇਮਰੀ) ਗੁਰਮੀਤ ਸਿੰਘ ਖ਼ਾਲਸਾ, ਸੀ ਸਹਾ. ਆਲਮਬੀਰ ਸਿੰਘ, ਕਲਰਕ ਹਰਪ੍ਰੀਤ ਸਿੰਘ, ਸਕੂਲ ਮੁਖੀ ਰਵੀ ਸਚਦੇਵਾ ਸਮੇਤ ਅਧਿਆਪਕ ਮਨਪ੍ਰੀਤ ਕੌਰ, ਰਵੀਦੀਪ ਕੌਰ, ਨੀਤੂ, ਗੁਰਪ੍ਰੀਤ ਕੌਰ, ਰਾਜਪੁਨੀਤ ਕੌਰ, ਰਵੀ ਸਹੋਤਾ, ਸ਼ਰਨਜੀਤ ਕੌਰ, ਕਮਲਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਕੂਲ ਸਟਾਫ ਨੇ ਵੀ ਇਸ ਮੁਹਿੰਮ ਨੂੰ ਸਫਲ ਬਣਾਉਣ ਦਾ ਪ੍ਰਣ ਲਿਆ ਅਤੇ ਕਿਹਾ ਕਿ ਰੁੱਖਾਂ ਦੀ ਦੇਖਭਾਲ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਇਕੋ ਕਲੱਬ ਤਹਿਤ ਕਮੇਟੀਆਂ ਬਣਾਈਆਂ  ਹੋਈਆਂ ਹਨ।

Leave a Reply

Your email address will not be published. Required fields are marked *