Wednesday, July 29
Shadow

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਦਰਿਆਪੁਰ ਅਤੇ ਮੁਬਾਰਕਪੁਰ ਚੁੰਗਾ ਵਿਖੇ ਦਿਖਾਏ ਡਾਕੂਮੈਂਟਰੀ ਸ਼ੋਅ

ਮਾਲੇਰਕੋਟਲਾ 11 ਜੁਲਾਈ:                 ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁੱਖ ਮੰਤਰੀ ਪੰਜਾਬ ਸ੍ਰਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਵਿੱਚ ਡਾਕੂਮੈਂਟਰੀ ਸ਼ੋਅ ਦਿਖਾਉਣ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਸਤਿਗੁਰ ਰਵਿਦਾਸ ਜੀ ਦੀ ਜੀਵਨੀ, ਬਾਣੀ, ਹੱਕਸੱਚ ਦੇ ਰਾਹ ਤੇ ਚਲਣ, ਮਨੁੱਖਤਾ ਦੀ ਸੇਵਾ ਲਈ ਕੀਤੇ ਮਹਾਨ ਕਾਰਜਾਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆ ਪ੍ਰੇਰਣਾ ਲੈ ਸਕਣ।

                ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕੀਤਾ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਪਿੰਡ ਦਰਿਆਪੁਰ ਅਤੇ ਮੁਬਾਰਕਪੁਰ ਚੁੰਗਾ ਵਿਖੇ ਡਾਕੂਮੈਂਟਰੀ ਸ਼ੋਅ ਹੋਏ ਜਿਸ ਵਿੱਚ ਲੋਕਾਂ ਨੇ ਸ਼ਰਧਾ ਨਾਲ ਭਾਗ ਲਿਆ। ਵਿਧਾਇਕ ਨੇ ਕਿਹਾ ਕਿ ਇਹ ਡਾਕੂਮੈਂਟਰੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਭੇਦਭਾਵ ਦੇ ਖ਼ਾਤਮੇ ਲਈ ਸਮਰਪਿਤ ਕੀਤਾ ।

          ਉਨ੍ਹਾਂ ਹੋਰ ਦੱਸਿਆ ਕਿ ਮਿਤੀ 12 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਫਰੀਦਪੁਰ ਕਲਾਂ ਅਤੇ ਸ਼ਾਮ 7 ਵਜੇ ਪਿੰਡ ਆਹਣਖੇੜੀ, ਮਿਤੀ 13 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਝਨੇਰ ਅਤੇ ਸ਼ਾਮ 7 ਵਜੇ ਪਿੰਡ ਬਿਸਨਗੜ੍ਹ, ਮਿਤੀ 14 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਦੁਲਮਾ ਕਲਾਂ ਅਤੇ ਸ਼ਾਮ 7 ਵਜੇ ਪਿੰਡ ਆਦਮਪਾਲ, ਮਿਤੀ 15 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਨੋਧਰਾਣੀ ਅਤੇ ਸ਼ਾਮ 7 ਵਜੇ ਪਿੰਡ ਬੁਰਜ, ਮਿਤੀ 16 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਸੇਰਵਾਨੀ ਕੋਟ ਅਤੇ ਸ਼ਾਮ 7 ਵਜੇ ਪਿੰਡ ਮਾਨਮਾਜਰਾ, ਮਿਤੀ 17 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਢੰਡੇਵਾੜੀ ਅਤੇ ਸ਼ਾਮ 7 ਵਜੇ ਪਿੰਡ ਬਰਕਤਪੁਰਾ, ਮਿਤੀ 18 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਮਹਿਬੂਬਪੁਰਾ ਅਤੇ ਸ਼ਾਮ 7 ਵਜੇ ਪਿੰਡ ਕੇਲੋ, ਮਿਤੀ 19 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਕਲਿਆਣ ਅਤੇ ਸ਼ਾਮ 7 ਵਜੇ ਪਿੰਡ ਜਲਵਾਣਾ, ਮਿਤੀ 20 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਕਸਬਾ ਭੂਰਾਲ ਅਤੇ ਸ਼ਾਮ 7 ਵਜੇ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡਾਕੂਮੈਂਟਰੀ ਸ਼ੋਅ ਕਰਵਾਏ ਜਾਣਗੇ ।

                ਇਸ ਮੌਕੇ ਪਿੰਡ ਵਾਸੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਤੇ ਅਧਾਰਿਤ ਡਾਕੂਮੈਂਟਰੀ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਿਆ। ਪਿੰਡ ਵਾਸੀਆ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਡਾਕੂਮੈਂਟਰੀ ਨੌਜਵਾਨ ਪੀੜ੍ਹੀ ਨੂੰ ਮਹਾਨ ਸੰਤਾਂ ਦੀ ਵਿਚਾਰਧਾਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

Leave a Reply

Your email address will not be published. Required fields are marked *